ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/181

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਰੇ ਹਵਾ ਵਿੱਚ ਲਹਿਰਾ ਰਹੇ ਸਨ। "ਇਹ ਬਦਮਾਸ਼ ਵਾਕਈ ਮੇਰੇ ਲਈ ਬਹੁਤ ਬੋਝ ਹਨ," ਉਸਨੇ ਕਿਹਾ ਅਤੇ ਉਸਨੇ ਆਪਣੇ ਸੌਣ ਵਾਲੇ ਗਾਊਨ ਨੂੰ ਛੇੜਨਾ ਬੰਦ ਕਰ ਦਿੱਤਾ (ਕਿਉਂਕਿ ਉੱਪਰਲਾ ਬਟਨ ਟੁੱਟ ਗਿਆ ਸੀ), ਇੱਕ ਕੁਰਸੀ ਲੈ ਆਇਆ ਅਤੇ ਕੇ. ਨੂੰ ਬੈਠਣ ਲਈ ਕਿਹਾ।

ਫ਼ਿਰ ਉਸਨੇ ਕਿਹਾ, "ਮੈਂ ਉਹਨਾਂ ਵਿੱਚ ਇੱਕ ਦਾ ਵਾਰ ਚਿੱਤਰ ਬਣਾਇਆ ਸੀ-ਅੱਜ ਉਹ ਕੁੜੀ ਉਹਨਾਂ ਨਾਲ ਨਹੀਂ ਸੀ-ਉਦੋਂ ਤੋਂ ਲੈ ਕੇ ਇਹ ਮੈਨੂੰ ਤੰਗ ਕਰ ਰਹੇ ਹਨ। ਜਦੋਂ ਮੈਂ ਇੱਥੇ ਹੁੰਦਾ ਹਾਂ, ਉਹ ਉਦੋਂ ਹੀ ਆ ਸਕਦੇ ਹਨ ਜਦੋਂ ਮੈਂ ਇਜਾਜ਼ਤ ਦੇਵਾਂ। ਪਰ ਜੇਕਰ ਮੈਂ ਕਿਤੇ ਬਾਹਰ ਗਿਆ ਹੋਵਾਂ, ਤਾਂ ਘੱਟੋ-ਘੱਟ ਉਹਨਾਂ ਵਿੱਚੋਂ ਇੱਕ ਤਾਂ ਇੱਥੇ ਹੁੰਦਾ ਹੀ ਹੈ। ਉਹਨਾਂ ਕੋਲ ਮੇਰੇ ਬੂਹੇ ਦੀ ਚਾਬੀ ਹੈ ਅਤੇ ਉਹ ਇੱਕ ਦੂਜੇ ਨੂੰ ਇਹ ਚਾਬੀ ਦਿੰਦੇ ਰਹਿੰਦੇ ਹਨ। ਤੂੰ ਇਹ ਸਮਝ ਨਹੀਂ ਸਕਦਾ ਕਿ ਮੇਰੇ ਲਈ ਇਹ ਕਿੰਨੀ ਪਰੇਸ਼ਾਨੀ ਵਾਲੀ ਗੱਲ ਹੈ। ਉਦਾਹਰਨ ਲਈ, ਮੈਂ ਉਸ ਔਰਤ ਨਾਲ ਘਰ ਆਉਂਦਾ ਹਾਂ ਜਿਸਦਾ ਮੈਂ ਚਿੱਤਰ ਬਣਾਉਣਾ ਹੈ, ਮੈਂ ਆਪਣੀ ਚਾਬੀ ਨਾਲ ਬੂਹਾ ਖੋਲ੍ਹਦਾ ਹਾਂ ਅਤੇ ਸਾਹਮਣੇ ਇੱਕ ਕੁੱਬੀ ਕੁੜੀ ਖੜ੍ਹੀ ਮੇਰੇ ਬੁਰਸ਼ ਨਾਲ ਆਪਣੇ ਬੁੱਲ੍ਹਾਂ 'ਤੇ ਲਾਲ ਰੰਗ ਦਾ ਪੇਂਟ ਲਾ ਰਹੀ ਹੈ ਅਤੇ ਉਸਦੇ ਛੋਟੇ ਭਰਾ ਅਤੇ ਭੈਣਾਂ ਜਿਨ੍ਹਾਂ ਨੂੰ ਉਸਨੇ ਸਾਂਭਣਾ ਹੁੰਦਾ ਹੈ, ਇੱਥੇ ਮੇਰੇ ਸਟੂਡੀਓ ਨੂੰ ਉਥਲ-ਪੁਥਲ ਕਰ ਰਹੇ ਹੁੰਦੇ ਹਨ। ਜਾਂ ਮੈਂ ਘਰ ਦੇਰ ਨਾਲ ਆਉਂਦਾ ਹਾਂ, ਜਿਵੇਂ ਕਿ ਕੱਲ੍ਹ ਮੈਂ ਰਾਤ ਦੇਰ ਆਇਆ ਸੀ- ਇਸੇ ਕਰਕੇ ਮੈਂ ਤੁਹਾਡੇ ਕੋਲੋਂ ਆਪਣੇ ਕਮਰੇ ਦੀ ਹਾਲਤ ਬਾਰੇ ਮੁਆਫ਼ੀ ਚਾਹੁੰਦਾ ਹਾਂ-ਹਾਂ, ਮੈਂ ਘਰ ਦੇਰ ਨਾਲ ਆਉਂਦਾ ਹਾਂ ਅਤੇ ਮੈਂ ਸੌਣ ਦੀ ਤਿਆਰੀ ਵਿੱਚ ਹੁੰਦਾ ਹਾਂ ਜਦੋਂ ਕੋਈ ਮੇਰੀ ਲੱਤ ਤੇ ਚੰਢੀ ਵੱਢ ਦਿੰਦਾ ਹੈ, ਮੈਂ ਆਪਣੇ ਬੈੱਡ ਦੇ ਹੇਠਾਂ ਵੇਖਦਾ ਹਾਂ ਅਤੇ ਉਹਨਾਂ ਜਨੌਰਾਂ ਵਿੱਚੋਂ ਹੀ ਇੱਕ ਨੂੰ ਬੈੱਡ ਦੇ ਹੇਠੋਂ ਖਿੱਚ ਕੇ ਬਾਹਰ ਕੱਢਦਾ ਹਾਂ। ਉਹ ਮੇਰੇ ਪਿੱਛੇ ਇਸ ਤਰ੍ਹਾਂ ਕਿਉਂ ਪਏ ਹੋਏ ਹਨ, ਮੈਂ ਨਹੀਂ ਜਾਣਦਾ। ਤੂੰ ਵੇਖਿਆ ਹੋਵੇਗਾ ਕਿ ਉਹਨਾਂ ਨੂੰ ਇੱਥੇ ਮੈਂ ਕਿਸੇ ਵੀ ਤਰ੍ਹਾਂ ਨਹੀਂ ਬੁਲਾਇਆ ਸੀ। ਬੇਸ਼ੱਕ ਉਹ ਕੰਮ ਕਰਨ ਦੇ ਵੇਲੇ ਵੀ ਮੈਨੂੰ ਤੰਗ ਕਰਦੇ ਹਨ। ਜੇ ਮੈਨੂੰ ਇਹ ਸਟੂਡੀਓ ਮੁਫ਼ਤ ਵਿੱਚ ਨਾ ਮਿਲਿਆ ਹੁੰਦਾ, ਮੈਂ ਇਸਨੂੰ ਕਦੋਂ ਦਾ ਛੱਡ ਦਿੱਤਾ ਹੁੰਦਾ। ਉਦੋਂ ਹੀ ਕਮਰੇ ਦੇ ਬੂਹੇ ਪਿੱਛੋਂ ਇੱਕ ਨਿੱਕੀ ਜਿਹੀ ਆਵਾਜ਼ ਆਈ, "ਤਿਤੋਰੇਲੀ, ਕੀ ਹੁਣ ਅਸੀਂ ਅੰਦਰ ਆ ਸਕਦੇ ਹਾਂ?" "ਨਹੀਂ, " ਚਿੱਤਰਕਾਰ ਨੇ ਕਿਹਾ। ਅਗਲਾ ਪ੍ਰਸ਼ਨ ਸੀ, "ਤਾਂ ਵੀ ਨਹੀਂ ਮੈਂ ਇੱਕਲੀ ਆਵਾਂ?" "ਨਹੀਂ, ਤੂੰ ਵੀ ਨਹੀਂ," ਇਹ ਕਹਿਕੇ ਚਿੱਤਰਕਾਰ ਬੂਹੇ ਕੋਲ ਗਿਆ ਅਤੇ ਉਸਨੂੰ

187 ॥ ਮੁਕੱਦਮਾ