ਪਰ ਹੁਣ ਉਸਨੂੰ ਚਿੱਤਰਕਾਰ ਨੂੰ ਕੋਈ ਜਵਾਬ ਦੇਣਾ ਪਵੇਗਾ, ਇਹ ਸੋਚ ਕੇ ਉਸਨੇ ਈਜ਼ਲ 'ਤੇ ਲੱਗੀ ਤਸਵੀਰ ਵੇਖਦਿਆਂ ਕਿਹਾ, "ਤੁਸੀਂ ਹੁਣ ਇਸ ਤਸਵੀਰ ਉੱਪਰ ਕੰਮ ਕਰ ਰਹੇ ਹੋਂ?" "ਹਾਂ," ਚਿੱਤਰਕਾਰ ਨੇ ਕਿਹਾ ਅਤੇ ਈਜ਼ਲ ਉੱਪਰ ਟੰਗੀ ਹੋਈ ਕਮੀਜ਼ ਨੂੰ ਲਾਹ ਕੇ ਬੈੱਡ ਉੱਪਰ ਸੁੱਟ ਦਿੱਤਾ। "ਇਹ ਤਾਂ ਇੱਕ ਪੋਰਟਰੇਟ ਹੈ। ਚੰਗਾ ਕੰਮ ਹੈ ਪਰ ਅਜੇ ਇਹ ਪੂਰਾ ਨਹੀਂ ਹੋਇਆ ਹੈ। ਇਹ ਕੇ. ਲਈ ਇੱਕ ਚੰਗਾ ਮੌਕਾ ਸੀ, ਅਤੇ ਇਸਨੇ ਉਸਨੂੰ ਅਦਾਲਤ ਬਾਰੇ ਗੱਲ ਗੱਲ ਕਰਨ ਦਾ ਮੌਕਾ ਦੇ ਦਿੱਤਾ ਸੀ, ਕਿਉਂਕਿ ਇਹ ਸਪੱਸ਼ਟ ਤੌਰ 'ਤੇ ਇੱਕ ਜੱਜ ਦਾ ਚਿੱਤਰ ਸੀ। ਅਤੇ ਇਹ ਬਿਲਕੁਲ ਵਕੀਲ ਦੇ ਕਮਰੇ ਵਿੱਚ ਲੱਗੇ ਚਿੱਤਰ ਵਰਗਾ ਸੀ। ਸਾਫ਼ ਤੌਰ 'ਤੇ ਇਹ ਕੋਈ ਹੋਰ ਜੱਜ ਸੀ, ਇੱਕ ਮਜ਼ਬੂਤ ਬੰਦਾ, ਕਾਲੀ ਸੰਘਣੀ ਦਾੜ੍ਹੀ ਜਿਹੜੀ ਉਸਦੀਆਂ ਗੱਲ੍ਹਾਂ ਦੇ ਉੱਪਰ ਤੱਕ ਫੈਲੀ ਹੋਈ ਸੀ। ਇਸ ਤੋਂ ਇਲਾਵਾ, ਇੱਕ ਹੋਰ ਤਸਵੀਰ ਰੰਗਾਂ ਵਿੱਚ ਸੀ, ਇਸ ਨੂੰ ਫਿੱਕੇ ਰੰਗਾਂ ਨਾਲ ਧੁੰਦਲਾ ਜਿਹਾ ਬਣਾਇਆ ਹੋਇਆ ਸੀ। ਪਰ ਬਾਕੀ ਸਭ ਕੁੱਝ ਇੱਕੋ ਜਿਹਾ ਸੀ, ਇੱਥੇ ਵੀ ਜੱਜ ਆਪਣੀ ਕੁਰਸੀ ਤੋਂ ਰੋਹਬ ਭਰੇ ਅੰਦਾਜ਼ ਵਿੱਚ ਖੜ੍ਹਾ ਹੋ ਰਿਹਾ ਸੀ ਜਿਸਦੀਆਂ ਬਾਹਾਂ ਨੂੰ ਉਸਨੇ ਘੁੱਟ ਕੇ ਫੜ੍ਹਿਆ ਹੋਇਆ ਸੀ। "ਇਹ ਬੇਸ਼ੱਕ ਇੱਕ ਜੱਜ ਹੈ," ਕੇ. ਇੱਕ ਦਮ ਬੋਲ ਪਿਆ, ਪਰ ਉਸਨੇ ਇੱਕ ਪਲ ਲਈ ਆਪਣੇ ਆਪ ਨੂੰ ਕਾਬੂ ਵਿੱਚ ਕੀਤਾ ਅਤੇ ਤਸਵੀਰ ਦੇ ਕੋਲ ਚਲਾ ਗਿਆ ਜਿਵੇਂ ਕਿ ਉਹ ਉਸਦੀਆਂ ਬਾਰੀਕੀਆਂ ਨੂੰ ਪਰਖਣਾ ਚਾਹੁੰਦਾ ਹੋਵੇ। ਕੁਰਸੀ ਦੇ ਪਿੱਛੇ ਬਿਲਕੁਲ ਵਿਚਕਾਰ ਇੱਕ ਵੱਡੀ ਸ਼ਕਲ ਸੀ ਜਿਸਨੂੰ ਉਹ ਸਮਝ ਨਹੀਂ ਸਕਿਆ ਅਤੇ ਇਸ ਬਾਰੇ ਉਸਨੇ ਚਿੱਤਰਕਾਰ ਤੋਂ ਪੁੱਛਿਆ। "ਇਸਨੂੰ ਅਜੇ ਹੋਰ ਕੰਮ ਦੀ ਲੋੜ ਹੈ," ਚਿੱਤਰਕਾਰ ਨੇ ਜਵਾਬ ਦਿੱਤਾ, ਅਤੇ ਉਸਨੇ ਪਾਸੇ ਵਾਲੇ ਮੇਜ਼ ਤੋਂ ਇੱਕ ਨੀਲੇ ਰੰਗ ਦਾ ਇੱਕ ਚਾਕ ਚੁੱਕਿਆ ਅਤੇ ਉਸ ਸ਼ਕਲ ਦੇ ਕਿਨਾਰਿਆਂ ਨੂੰ ਰੰਗ ਕਰਨ ਲੱਗਾ, ਪਰ ਕੇ. ਨੂੰ ਅਜੇ ਵੀ ਸਮਝ ਨਾ ਆਈ। "ਇਹ ਇਨਸਾਫ਼ ਹੈ," ਚਿੱਤਰਕਾਰ ਨੇ ਕਿਹਾ। "ਓਹ, ਹੁਣ ਮੈਂ ਇਸਨੂੰ ਪਛਾਣ ਸਕਦਾ ਹਾਂ," ਕੇ. ਨੇ ਕਿਹਾ, "ਇਹ ਅੱਖਾਂ ਦੁਆਲੇ ਪੱਟੀ ਬੰਨ੍ਹੀ ਹੋਈ ਹੈ ਅਤੇ ਇਹ ਤੱਕੜੀ ਹੈ। ਪਰ ਕੀ ਇਹ ਗਿੱਟਿਆਂ ਉੱਪਰ ਖੰਭ ਨਹੀਂ ਹਨ, ਅਤੇ ਕੀ ਇਹ ਖ਼ਾਕਾ ਹਿੱਲ ਰਿਹਾ ਹੈ?" "ਹਾਂ, ਚਿੱਤਰਕਾਰ ਨੇ ਕਿਹਾ, "ਇਕਰਾਰ ਦੇ ਤੌਰ 'ਤੇ ਮੈਂ ਇਸਨੂੰ ਇਸੇ ਤਰ੍ਹਾਂ ਬਣਾਉਣਾ ਸੀ। ਅਸਲ 'ਚ ਇਹ ਇਨਸਾਫ਼ ਅਤੇ ਜਿੱਤ ਦੀ ਦੇਵੀ ਦੀ ਮਿਲੀ-ਜੁਲੀ ਤਸਵੀਰ ਹੈ।" "ਇਹ ਇੱਕ ਚੰਗਾ ਸੁਮੇਲ ਨਹੀਂ ਹੈ," ਕੇ. ਨੇ ਇੱਕ ਮੁਸਕਾਨ ਨਾਲ ਇਹ ਕਿਹਾ। "ਇਨਸਾਫ਼ ਨੂੰ ਅਹਿੱਲ ਹੋਣਾ ਚਾਹੀਦਾ
189 ॥ ਮੁਕੱਦਮਾ