ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/193

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ-"ਮੈਨੂੰ ਤਾਂ ਲੱਗਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕੱਟ ਰਹੇ ਹੋਂ।"

"ਉਹ ਕਿਵੇਂ?" ਤਿਤੋਰੇਲੀ ਮੁਸਕੁਰਾਉਂਦਾ ਹੋਏ ਪਿੱਛੇ ਵੱਲ ਝੁਕਿਆ ਅਤੇ ਸ਼ਾਂਤ ਭਾਵ ਨਾਲ ਬੋਲਿਆ।

ਇਸ ਮੁਸਕੁਰਾਹਟ ਨਾਲ ਕੇ. ਨੂੰ ਲੱਗਿਆ ਕਿ ਉਹ ਅਜਿਹੇ ਵਿਰੋਧੀ ਵਿਚਾਰਾਂ ਦੇ ਜਾਲ ਵਿੱਚ ਫਸ ਗਿਆ ਹੈ ਕਿ ਜਿੱਥੋਂ ਬਾਹਰ ਨਿਕਲਣਾ ਨਾਮੁਮਕਿਨ ਹੈ। ਨਾ ਸਿਰਫ਼ ਇਸ ਵਿੱਚ ਕਿ ਚਿੱਤਰਕਾਰ ਕੀ ਕਹਿ ਰਿਹਾ ਸੀ ਪਰ ਅਦਾਲਤ ਵਿੱਚ ਸੁਣਵਾਈ ਦੀ ਸਾਰੀ ਪ੍ਰਕਿਰਿਆ ਦੇ ਵਿੱਚ ਵੀ। ਪਰ ਉਹ ਇਸਤੋਂ ਨਿਰਾਸ਼ ਨਹੀ ਹੋਇਆ ਅਤੇ ਬੋਲਣ ਲੱਗਾ-"ਪਹਿਲਾਂ ਤਾਂ ਤੁਸੀਂ ਇਹ ਟਿੱਪਣੀ ਕੀਤੀ ਸੀ ਕਿ ਅਦਾਲਤ ਸਬੂਤਾਂ ਦੇ ਪ੍ਰਤੀ ਢੀਠ ਹੈ, ਫ਼ਿਰ ਤੁਸੀਂ ਇਸਦੇ ਨਾਲ ਇਹ ਸ਼ਰਤ ਜੋੜ ਦਿੱਤੀ ਕਿ ਅਜਿਹਾ ਸਿਰਫ਼ ਤਾਂ ਹੁੰਦਾ ਹੈ ਕਿ ਅਦਾਲਤ ਖੁੱਲ੍ਹੀ ਸੁਣਵਾਈ ਕਰ ਰਹੀ ਹੋਵੇ, ਅਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਨਿਰਦੋਸ਼ ਆਦਮੀ ਨੂੰ ਅਦਾਲਤ ਵਿੱਚ ਕਿਸੇ ਮਦਦ ਦੀ ਲੋੜ ਨਹੀਂ ਹੈ। ਇਹ ਸਭ ਆਪਣੇ ਆਪ ਵਿੱਚ ਹੀ ਉਲਝਾਉਣ ਵਾਲਾ ਹੈ। ਇਸ ਤੋਂ ਵਧੇਰੇ ਤੁਸੀਂ ਇਹ ਕਿਹਾ ਸੀ ਕਿ ਜੱਜ ਲੋਕ ਵਿਅਕਤੀਗਤ ਸਿਫ਼ਾਰਸ਼ਾਂ ਨਾਲ ਮਨਾਏ ਜਾ ਸਕਦੇ ਹਨ, ਅਤੇ ਹੁਣ ਤੁਸੀਂ ਇਸਦਾ ਇਹ ਕਹਿਕੇ ਖੰਡਨ ਕਰ ਰਹੇ ਹੋਂ ਕਿ ਅਸਲ ਰਿਹਾਈ, ਜਿਵੇਂ ਕਿ ਤੁਸੀਂ ਇਸਨੂੰ ਪਰਿਭਾਸ਼ਿਤ ਕੀਤਾ ਸੀ, ਤਾਂ ਵਿਅਕਤੀਗਤ ਪ੍ਰਭਾਵਾਂ ਨਾਲ ਬਿਲਕੁਲ ਸੰਭਵ ਨਹੀਂ ਹੈ। ਇਹ ਤੁਹਾਡਾ ਇੱਕ ਹੋਰ ਵਿਰੋਧੀ ਵਿਚਾਰ ਹੈ।"

"ਇਹਨਾਂ ਉਲਝਣਾਂ ਦਾ ਸਿੱਧਾ ਸਾਦਾ ਸਪੱਸ਼ਟੀਕਰਨ ਸੰਭਵ ਹੈ, "ਚਿੱਤਰਕਾਰ ਨੇ ਕਿਹਾ, "ਅਸੀਂ ਇੱਥੇ ਦੋ ਵੱਖ-ਵੱਖ ਚੀਜ਼ਾਂ ਦੀ ਗੱਲ ਕਰ ਰਹੇ ਹਾਂ। ਇੱਕ ਤਾਂ ਇਹ ਕਿ ਕਾਨੂੰਨ ਨੇ ਕੀ ਵਿਵਸਥਾ ਕੀਤੀ ਹੈ ਅਤੇ ਦੂਜੀ ਗੱਲ ਇਹ ਹੈ ਕਿ ਮੈਂ ਆਪਣੇ ਵਿਅਕਤੀਗਤ ਤਜਰਬੇ ਤੋਂ ਕੀ ਹਾਸਲ ਕੀਤਾ ਹੈ, ਅਤੇ ਇਹਨਾਂ ਦੋਵਾਂ ਗੱਲਾਂ ਨੂੰ ਤੁਸੀਂ ਆਪਸ ਵਿੱਚ ਰੱਲਗਡ ਨਾ ਕਰੋ। ਕਾਨੂੰਨ, ਜਿਸਦੇ ਬਾਰੇ ਵਿੱਚ ਮੈਂ ਸਾਫ਼ ਕਹਿੰਦਾ ਹਾਂ ਕਿ ਮੈਂ ਨਹੀਂ ਪੜ੍ਹਿਆ ਹੈ, ਕੁਦਰਤੀ ਤੌਰ 'ਤੇ ਇਹ ਇੱਕ ਪਾਸੇ ਇਹ ਕਹਿੰਦਾ ਹੈ ਕਿ ਨਿਰਦੋਸ਼ ਵਿਅਕਤੀ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਪਰ ਦੂਜੇ ਪਾਸੇ ਇਹ ਇਹ ਬਿਲਕੁਲ ਨਹੀਂ ਕਹਿੰਦਾ ਕਿ ਜੱਜਾਂ ਨੂੰ ਪ੍ਰਭਾਵਿਤ ਕੀਤਾ ਜਾਣਾ ਮੁਮਕਿਨ ਹੈ। ਹੁਣ, ਮੇਰੇ ਤਜ਼ਰਬਾ ਕਹਿੰਦਾ ਹੈ ਕਿ ਇਸਦਾ ਠੀਕ ਉਲਟ ਪ੍ਰਭਾਵ ਸਹੀ ਹੈ? ਮੈਂ ਅਸਲ ਰਿਹਾਈ ਦਾ ਇੱਕ ਵੀ ਮੁਕੱਦਮਾ ਨਹੀਂ ਵੇਖਿਆ ਹੈ, ਪਰ ਪ੍ਰਭਾਵ ਦੇ ਇਸਤੇਮਾਲ ਦੇ ਕਈ ਉਦਾਹਰਨ ਮੈਨੂੰ ਪਤਾ ਹਨ। ਭਾਵੇਂ ਇਹ ਸੰਭਵ ਹੈ ਕਿ ਉਹਨਾਂ

199॥ ਮੁਕੱਦਮਾ