ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/194

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਭ ਕੇਸਾਂ ਵਿੱਚ ਮੈਨੂੰ ਪਤਾ ਰਿਹਾ ਹੋਵੇ ਆਰੋਪੀ ਨਿਰਦੋਸ਼ ਨਾ ਹੋਣ? ਇੱਕ ਬੱਚੇ ਦੇ ਰੂਪ ਵਿੱਚ ਮੈਂ ਆਪਣੇ ਪਿਤਾ ਦੇ ਮੁਕੱਦਮੇ ਦੇ ਬਾਰੇ ਵਿੱਚ ਧਿਆਨ ਨਾਲ ਸੁਣਿਆ ਕਰਦਾ ਸੀ, ਅਤੇ ਇੱਥੋਂ ਤੱਕ ਕਿ ਜੱਜ ਲੋਕ ਜਿਹੜੇ ਸਟੂਡੀਓ ਵਿੱਚ ਆਉਂਦੇ ਸਨ, ਅਦਾਲਤ ਦੀਆਂ ਕਈ ਕਹਾਣੀਆਂ ਸੁਣਾਇਆ ਕਰਦੇ ਸਨ ਕਿਉਂਕਿ ਸਾਡੇ ਇਸ ਖੇਤਰ ਵਿੱਚ ਕੋਈ ਵੀ ਇਸਦੇ ਇਲਾਵਾ ਕੋਈ ਦੂਜੀ ਗੱਲ ਨਹੀਂ ਕਰਦਾ। ਜਿਵੇਂ ਹੀ ਮੈਨੂੰ ਅਦਾਲਤ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਵੀ ਹਰ ਮੌਕੇ 'ਤੇ ਉਹੀ ਕਰਨ ਲੱਗਿਆ। ਮੈਂ ਤਰਸਯੋਗ ਹਾਲਤ ਪਹੁੰਚੇ ਕਈ ਅਣਗਿਣਤ ਮੁਕੱਦਮਿਆਂ ਦੇ ਬਾਰੇ ਸੁਣਿਆ ਹੈ। ਅਤੇ ਜਿੱਥੋਂ ਤੱਕ ਉਹ ਜਨਤਾ ਦੇ ਲਈ ਖੁੱਲ੍ਹੇ ਸਨ, ਉਹਨਾਂ ਦੀ ਸੁਣਵਾਈ ਉੱਪਰ ਹੀ ਗੌਰ ਕੀਤਾ ਹੈ, ਅਤੇ ਮੈਨੂੰ ਇਹ ਹਰ ਹਾਲਤ ਮੰਨਣਾ ਚਾਹੀਦਾ ਹੈ ਕਿ ਮੈਂ ਤਾਂ ਅਸਲ ਰਿਹਾਈ ਦਾ ਕੋਈ ਮੁਕੱਦਮਾ ਅੱਜ ਤੱਕ ਵੇਖਿਆ ਨਹੀਂ?"

"ਤਾਂ ਅਸਲ ਰਿਹਾਈ ਇੱਕ ਵੀ ਨਹੀਂ," ਕੇ. ਨੇ ਕਿਹਾ, ਜਿਵੇਂ ਉਹ ਖ਼ੁਦ ਨੂੰ ਹੀ ਕਹਿ ਰਿਹਾ ਹੋਵੇ ਜਾਂ ਫ਼ਿਰ ਆਪਣੀਆਂ ਉਮੀਦਾਂ ਨੂੰ। "ਅਦਾਲਤ ਦੇ ਬਾਰੇ ਵਿੱਚ ਮੇਰਾ ਜੋ ਵਿਚਾਰ ਬਣਿਆ ਸੀ ਇਹ ਉਸਦੀ ਪੁਸ਼ਟੀ ਕਰਦਾ ਹੈ। ਇਸ ਨਜ਼ਰੀਏ ਤੋਂ ਵੀ ਇਹ ਇੱਕ ਅਰਥਹੀਣ ਸੰਸਥਾ ਹੈ। ਸਾਰੀ ਦੀ ਸਾਰੀ ਇਸ ਵਿਵਸਥਾ ਦਾ ਕੰਮ ਤਾਂ ਇੱਕ ਜੱਲਾਦ ਹੀ ਪੂਰਾ ਕਰ ਸਕਦਾ ਹੈ।"

"ਤੁਹਾਨੂੰ ਇਸਦਾ ਸਧਾਰਨੀਕਰਨ ਨਹੀਂ ਕਰਨਾ ਚਾਹੀਦਾ, "ਚਿੱਤਰਕਾਰ ਨੇ ਥੋੜ੍ਹਾ ਨਰਾਜ਼ ਹੋ ਕੇ ਕਿਹਾ, "ਮੈਂ ਤਾਂ ਸਿਰਫ਼ ਆਪਣੇ ਵਿਅਕਤੀਗਤ ਤਜਰਬੇ ਦੀ ਗੱਲ ਕਰ ਰਿਹਾ ਹਾਂ।"

"ਤਾਂ ਫ਼ਿਰ ਇਹ ਕਾਫ਼ੀ ਹੈ।" ਇਹ ਕਰਿ ਕੇ ਕੇ. ਨੇ ਪੁੱਛਿਆ, "ਜਾਂ ਫ਼ਿਰ ਤੁਸੀਂ ਪਹਿਲਾਂ ਹੋਈ ਕਿਸੇ ਰਿਹਾਈ ਬਾਰੇ ਸੁਣਿਆ ਹੈ?"

"ਅਜਿਹੀਆਂ ਰਿਹਾਈਆਂ ਦੀ ਗੱਲ ਤਾਂ ਕੀਤੀ ਜਾਂਦੀ ਹੈ," ਚਿੱਤਰਕਾਰ ਨੇ ਜਵਾਬ ਦਿੱਤਾ, "ਇਸਨੂੰ ਸਿੱਧ ਕਰਨਾ ਤਾਂ ਮੁਸ਼ਕਿਲ ਹੈ। ਅਦਾਲਤ ਦਾ ਆਖ਼ਰੀ ਹੁਕਮ ਪ੍ਰਕਾਸ਼ਿਤ ਨਹੀਂ ਹੁੰਦਾ ਹੈ, ਇਹ ਤਾਂ ਜੱਜਾਂ ਦੇ ਕੋਲ ਵੀ ਨਹੀਂ ਹੁੰਦਾ, ਅਤੇ ਇਸ ਤਰ੍ਹਾਂ, ਪੁਰਾਣੇ ਕਾਨੂੰਨੀ ਕੇਸਾਂ ਵਿੱਚੋਂ ਪਰੰਪਰਾਵਾਂ ਹੀ ਸਾਡੇ ਕੋਲ ਪੁੱਜੀਆਂ ਹਨ। ਇਹਨਾਂ ਵਿੱਚ ਜ਼ਰੂਰ ਹੀ ਕੁੱਝ ਵਿੱਚ ਅਸਲ ਰਿਹਾਈਆਂ ਵੀ ਰਹੀਆਂ ਹੋਣਗੀਆਂ, ਅਜਿਹੀਆਂ ਪਰੰਪਰਾਵਾਂ ਤਾਂ ਦਰਅਸਲ ਜ਼ਿਆਦਾ ਹਨ, ਉਹਨਾਂ 'ਤੇ ਵਿਸ਼ਵਾਸ ਤਾਂ ਕੀਤਾ ਜਾ ਸਕਦਾ ਹੈ ਪਰ ਉਹਨਾਂ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ।

200॥ ਮੁਕੱਦਮਾ