ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/199

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅਸੀਂ ਇੰਨਾ ਤਾਂ ਕਰ ਹੀ ਸਕਦੇ ਹਾਂ ਕਿ ਜੱਜ ਆਪਣਾ ਆਖ਼ਰੀ ਫ਼ੈਸਲਾ ਨਾ ਸੁਣਾਵੇ। ਫ਼ਿਰ ਜਦੋਂ ਮੈਂ ਇਸ ਦਸਤਾਵੇਜ਼ ਉੱਪਰ ਕਾਫ਼ੀ ਜੱਜਾਂ ਦੇ ਹਸਤਾਖ਼ਰ ਲੈ ਲਏ ਤਾਂ ਮੈਂ ਇਸਨੂੰ ਉਸ ਜੱਜ ਕੋਲ ਲੈ ਕੇ ਜਾਵਾਂਗਾ ਜਿਸਦੇ ਕੋਲ ਤੇਰਾ ਕੇਸ ਹੋਇਆ। ਉਸਦਾ ਹਸਤਾਖ਼ਰ ਪਹਿਲਾਂ ਹੀ ਮੇਰੇ ਕੋਲ ਹੋ ਸਕਦਾ ਹੈ, ਜਿਸ ਨਾਲ ਇਸ ਕੇਸ ਦੀ ਗਤੀ ਆਮ ਨਾਲੋਂ ਵਧੇਰੇ ਤੇਜ਼ ਹੋ ਜਾਵੇਗੀ। ਆਮ ਤੌਰ 'ਤੇ ਉਸ ਪਿੱਛੋਂ ਕੇਸ ਵਿੱਚ ਬਹੁਤੀ ਰੁਕਾਵਟ ਨਹੀਂ ਆਉਂਦੀ ਅਤੇ ਇਹੀ ਸਮਾਂ ਹੁੰਦਾ ਹੈ ਜਦੋਂ ਆਰੋਪੀ ਸਭ ਤੋਂ ਵੱਧ ਆਸਵੰਦ ਹੁੰਦਾ ਹੈ। ਇਹ ਸੁਣਨ ਵਿੱਚ ਅਜੀਬ ਹੈ ਪਰ ਆਰੋਪੀ ਇਸ ਸਮੇਂ ਆਪਣੀ ਰਿਹਾਈ ਹੋਣ ਤੋਂ ਵੀ ਵੱਧ ਖੁਸ਼ ਹੁੰਦੇ ਹਨ। ਅਤੇ ਹੁਣ ਤੁਹਾਨੂੰ ਕੋਈ ਖ਼ਾਸ ਚਿੰਤਾ ਕਰਨ ਦੀ ਲੋੜ ਨਹੀਂ ਹੈ। ਬਿਆਨ ਵਿੱਚ ਕਿਉਂਕਿ ਉਸ ਜੱਜ ਦੇ ਕਈ ਸਾਥੀਆਂ ਦੇ ਹਸਤਾਖ਼ਰ ਹੋਣਗੇ, ਇਸ ਲਈ ਉਹ ਖੁੱਲ੍ਹ ਦਿਮਾਗ ਨਾਲ ਰਿਹਾਈ ਦਾ ਹੁਕਮ ਦੇ ਸਕਦਾ ਹੈ, ਅਤੇ ਕੁਦਰਤੀ ਤੌਰ 'ਤੇ ਉਸ ਨੂੰ ਬਹੁਤ ਸਾਰੀਆਂ ਰਸਮਾਂ ਵੀ ਨਿਭਾਵੇਗਾ, ਤਾਂ ਬੇਸ਼ੱਕ ਉਹ ਮੈਨੂੰ ਖੁਸ਼ ਕਰਨ ਦੇ ਲਈ ਅਜਿਹਾ ਜ਼ਰੂਰ ਕਰੇਗਾ ਅਤੇ ਆਪਣੇ ਬਾਕੀ ਜਾਣਨ ਵਾਲਿਆਂ ਨੂੰ ਵੀ। ਪਰ ਫ਼ਿਰ ਤੁਸੀਂ ਅਦਾਲਤ ਤੋਂ ਇੱਕ ਆਜ਼ਾਦ ਵਿਅਕਤੀ ਦੀ ਤਰ੍ਹਾਂ ਬਾਹਰ ਆ ਸਕਦੇ ਹੋਂ।"

"ਇਸ ਲਈ ਹੁਣ ਮੈਂ ਆਜ਼ਾਦ ਹਾਂ," ਕੇ. ਨੇ ਕੁੱਝ ਝਿਝਜਦੇ ਹੋਏ ਕਿਹਾ।

"ਹਾਂ," ਚਿੱਤਰਕਾਰ ਬੋਲਿਆ, "ਵਿਖਾਈ ਦਿੱਤੀ ਜਾ ਸਕਣ ਵਾਲੀ ਆਜ਼ਾਦੀ ਜਾਂ ਦੂਜੇ ਬਿਹਤਰ ਢੰਗ ਨਾਲ ਕਿਹਾ ਜਾਵੇ ਤਾਂ ਅਸਥਾਈ ਤੌਰ 'ਤੇ ਸੁਤੰਤਰ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਜਾਣਨ ਵਾਲੇ ਜੱਜ ਸਭ ਤੋਂ ਹੇਠਲੇ ਤਬਕੇ ਦੇ ਹਨ ਅਤੇ ਪੂਰੀ ਤਰ੍ਹਾਂ ਛੱਡ ਦੇਣ ਦੇ ਲਈ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ। ਸਭ ਤੋਂ ਵੱਡੀ ਅਦਾਲਤ ਜਿੱਥੇ ਨਾ ਤਾਂ ਤੁਹਾਡੀ ਪਹੁੰਚ ਹੈ ਅਤੇ ਨਾ ਹੀ ਮੇਰੀ ਅਤੇ ਨਾ ਹੀ ਕਿਸੇ ਹੋਰ ਦੀ, ਹੀ ਇਹ ਕਰ ਸਕਦੀ ਹੈ। ਉੱਥੇ ਕੀ ਸੰਭਾਵਨਾਵਾਂ ਹਨ, ਅਸੀਂ ਨਹੀਂ ਜਾਣਦੇ ਅਤੇ ਮੈਂ ਇਹ ਵੀ ਕਹਿ ਰਿਹਾ ਹਾਂ ਕਿ ਅਸੀਂ ਉਹਨਾਂ ਨੂੰ ਜਾਣਨਾ ਵੀ ਨਹੀਂ ਚਾਹੁੰਦੇ। ਇਸ ਲਈ ਸਾਨੂੰ ਜਾਣਨ ਵਾਲੇ ਜੱਜਾਂ ਦੇ ਕੋਲ ਇਹ ਸਨਮਾਨਯੋਗ ਅਧਿਕਾਰ ਨਹੀਂ ਹੈ ਕਿ ਉਹ ਮੁੱਦਈ ਨੂੰ ਆਜ਼ਾਦ ਕਰ ਦੇਣ, ਪਰ ਦੋਸ਼ਾਂ ਤੋਂ ਮੁਕਤ ਕਰ ਦੇਣ ਦਾ ਅਧਿਕਾਰ ਤਾਂ ਉਹਨਾਂ ਕੋਲ ਹੈ। ਇਸਦਾ ਮਤਲਬ ਇਹ ਹੈ ਕਿ ਜੇਕਰ ਦੋਸ਼ਾਂ ਤੋਂ ਤੁਹਾਨੂੰ ਇਸ ਤਰ੍ਹਾਂ ਬਰੀ ਕਰ ਦਿੱਤਾ ਗਿਆ ਅਤੇ ਖਿਣ ਭਰ ਦੇ ਲਈ ਮੰਨ ਲਓ ਦੋਸ਼ ਖਾਰਿਜ ਕਰ ਦਿੱਤੇ ਗਏ ਹਨ, ਪਰ ਤਾਂ ਵੀ ਉਹਨਾਂ ਦੀ ਤਲਵਾਰ ਤਾਂ ਤੁਹਾਡੇ ਸਿਰ ਉੱਪਰ ਲਟਕਦੀ ਰਹੇਗੀ, ਜਦੋਂ ਤੱਕ ਉੱਪਰੋਂ ਹੁਕਮ

205॥ ਮੁਕੱਦਮਾ