ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/203

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਲੱਗਭਗ ਉਸੇ ਤਰ੍ਹਾਂ ਬਚਿਆ ਰਹੇਗਾ ਜਿਵੇਂ ਕਿ ਪਹਿਲਾਂ ਉਹ ਸੁਤੰਤਰ ਹੈ। ਵਿਖਾਈ ਦੇ ਸਕਣ ਵਾਲੀ ਰਿਹਾਈ ਵਿੱਚ ਇਸਦਾ ਅੱਗੇ ਟਾਲੇ ਜਾਣ ਦਾ ਇਹ ਫ਼ਾਇਦਾ ਹੈ ਕਿ ਆਰੋਪੀ ਦਾ ਭਵਿੱਖ ਇਸ ਵਿੱਚ ਘੱਟ ਧੁੰਦਲਾ ਹੈ, ਉਹ ਅਚਾਨਕ ਗਿਰਫ਼ਤਾਰ ਹੋਣ ਦੇ ਡਰ ਤੋਂ ਬਚਿਆ ਰਹੇਗਾ ਅਤੇ ਮੁੜ ਬੋਝ ਹੇਠਾਂ ਦਬੇ ਰਹਿਣ ਦੀ ਸ਼ੰਕਾ ਤੋਂ ਮੁਕਤ ਹੋਵੇਗਾ ਹੀ- ਸ਼ਾਇਦ ਉਸ ਸਮੇਂ ਤੱਕ ਉਸਦੇ ਦੁਨਿਆਵੀ ਕਾਰੋਬਾਰ ਇਸਨੂੰ ਉਸਦੇ ਲਈ ਵਧੇਰੇ ਆਰਾਮਦੇਹ ਬਣਾ ਦੇਣਗੇ- ਵਿਖਾਈ ਦਿੱਤੀ ਜਾ ਸਕਣ ਵਾਲੀ ਰਿਹਾਈ ਵਿੱਚ ਕੀਤੀ ਗਈ ਮਿਹਨਤ ਅਤੇ ਧ੍ਰੋਹ ਤੋਂ ਬਿਲਕੁਲ ਉਲਟ। ਹਾਲਾਂਕਿ ਟਾਲੇ ਜਾਣ ਨਾਲ ਆਰੋਪੀ ਨੂੰ ਕੁੱਝ ਨੁਕਸਾਨ ਵੀ ਹਨ, ਅਤੇ ਇਹਨਾਂ ਨੂੰ ਘੱਟ ਸਮਝਣਾ ਵੀ ਠੀਕ ਨਹੀਂ ਹੋਵੇਗਾ। ਇਹ ਕਹਿੰਦੇ ਹੋਏ ਮੈਂ ਉਸ ਤੱਥ ਤੇ ਗੌਰ ਨਹੀਂ ਕਰ ਰਿਹਾ ਹਾਂ ਕਿ ਮੁੱਦਈ ਕਦੇ ਵੀ ਸੁਤੰਤਰ ਨਹੀਂ ਹੋਵੇਗਾ, ਕਿਉਂਕਿ ਵਿਖਾਈ ਦੇ ਸਕਣ ਵਾਲੀ ਰਿਹਾਈ ਵਿੱਚ ਵੀ ਉਹ ਸਹੀ ਅਰਥਾਂ ਵਿੱਚ ਸੁਤੰਤਰ ਨਹੀਂ ਹੈ। ਇੱਕ ਹੋਰ ਨੁਕਸਾਨ ਵੀ ਹੈ। ਮੁਕੱਦਮਾ ਹਮੇਸ਼ਾ ਉੱਥੇ ਖੜਾ ਤਾਂ ਨਹੀਂ ਰਹੇਗਾ, ਜਦੋਂ ਤੱਕ ਅਜਿਹਾ ਕਰਨ ਦੇ ਸਪੱਸ਼ਟ ਕਾਰਨ ਨਾ ਹੋਣ। ਮੁੱਕਦਮੇ ਵਿੱਚ ਕੁੱਝ ਹੁੰਦੇ ਰਹਿਣਾ ਵਿਖਾਈ ਦੇਣਾ ਵੀ ਜ਼ਰੂਰੀ ਹੈ। ਸਮੇਂ-ਸਮੇਂ ਤੇ ਇਸਲਈ ਕੁੱਝ ਨਿਰਦੇਸ਼ ਦਿੱਤੇ ਜਾਣਾ ਜ਼ਰੂਰੀ ਹੈ। ਮੁੱਦਈ ਤੋਂ ਪੁੱਛਗਿੱਛ ਅਤੇ ਜਾਂਚ-ਪੜਤਾਲ ਆਦਿ ਜਾਰੀ ਰਹਿਣਾ ਜ਼ਰੂਰੀ ਹੈ। ਇਸ ਤਰ੍ਹਾਂ ਜਿਸ ਛੋਟੇ ਜਿਹੇ ਘੇਰੇ ਵਿੱਚ ਮੁਕੱਦਮੇ ਨੂੰ ਅਸੁਭਾਵਿਕ ਤੌਰ 'ਤੇ ਰੋਕਿਆ ਗਿਆ ਹੋਵੇ, ਉੱਥੇ ਉਸਦਾ ਤੁਰਦੇ ਰਹਿਣਾ ਅਤਿ-ਜ਼ਰੂਰੀ ਹੈ। ਹਾਲਾਂਕਿ ਮੁੱਦਈ ਨੂੰ ਇਸਤੋਂ ਕੁੱਝ ਮੁਸ਼ਕਿਲ ਤਾਂ ਹੋਵੇਗੀ। ਪਰ ਤੁਸੀਂ ਇਹ ਨਾ ਸੋਚੋ ਕਿ ਇਹ ਸਭ ਬਿਲਕੁਲ ਖ਼ਰਾਬ ਚੀਜ਼ ਹੀ ਹੈ। ਇਹ ਸਭ ਇੱਕ ਵਿਖਾਵਾ ਹੈ। ਉਦਾਹਰਨ ਲਈ ਸੁਣਵਾਈ ਬਹੁਤ ਥੋੜ੍ਹੇ ਸਮੇਂ ਦੇ ਲਈ ਹੁੰਦੀ ਹੈ, ਅਤੇ ਜੇਕਰ ਕਿਸੇ ਦਿਨ ਤੁਹਾਡੀ ਜਾਣ ਦੀ ਇੱਛਾ ਜਾਂ ਸਮਾਂ ਨਾ ਹੋਵੇ, ਤਾਂ ਤੁਸੀਂ ਇਸਦੇ ਲਈ ਬਹਾਨਾ ਬਣਾ ਸਕਦੇ ਹੋਂ। ਕੁੱਝ ਜੱਜਾਂ ਦੇ ਨਾਲ ਤਾਂ ਕਾਫ਼ੀ ਪਹਿਲਾਂ ਹੀ ਤੁਸੀਂ ਅਜਿਹੀ ਕੋਈ ਵਿਵਸਥਾ ਕਰ ਸਕਦੇ ਹੋਂ। ਬਨਿਆਦੀ ਤੌਰ ਤੇ ਤਾਂ ਇਹ ਸਮੇਂ-ਸਮੇਂ ਤੇ ਆਪਣੇ ਜੱਜ ਨੂੰ ਰਿਪੋਰਟ ਕਰਨ ਦਾ ਸਵਾਲ ਹੈ, ਕਿਉਂਕਿ ਤੁਸੀਂ ਇੱਕ ਆਰੋਪੀ ਹੋਂ।"

ਜਦੋਂ ਇਹ ਵਾਲੇ ਸ਼ਬਦ ਕਹੇ ਜਾ ਰਹੇ ਸਨ, ਕੇ. ਨੇ ਆਪਣੀ ਜੈਕੇਟ ਬਾਹਾਂ 'ਤੇ ਪਾ ਲਈ ਸੀ ਅਤੇ ਉੱਠ ਖੜਾ ਹੋਇਆ ਸੀ।

"ਉਹ ਹੁਣ ਉੱਠ ਕੇ ਖੜ੍ਹਾ ਹੋ ਗਿਆ ਹੈ। ਬੂਹੇ ਦੇ ਬਾਹਰੋਂ ਕੋਈ ਚੀਕਿਆ।

209॥ ਮੁਕੱਦਮਾ