ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/204

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਕੀ ਤੁਸੀਂ ਜਾ ਰਹੇ ਹੋਂ?" ਚਿੱਤਰਕਾਰ ਨੇ ਪੁੱਛਿਆ, ਜਿਹੜਾ ਹੁਣ ਆਪ ਵੀ ਖੜ੍ਹਾ ਹੋ ਗਿਆ ਸੀ। "ਸ਼ਾਇਦ ਇਹ ਹਵਾ ਤੁਹਾਨੂੰ ਬਾਹਰ ਜਾਣ ਲਈ ਮਜਬੂਰ ਕਰ ਰਹੀ ਹੈ। ਇਸਦਾ ਮੈਨੂੰ ਅਫ਼ਸੋਸ ਹੈ। ਅਜੇ ਤਾਂ ਮੇਰੇ ਕੋਲ ਤੁਹਾਨੂੰ ਕਹਿਣ ਲਈ ਬਹੁਤ ਸਾਰੀਆਂ ਗੱਲਾਂ ਹਨ। ਹੁਣ ਮੈਂ ਸੰਖੇਪ ਵਿੱਚ ਕਹਿ ਦੇਵਾਂਗਾ। ਪਰ ਮੈਨੂੰ ਯਕੀਨ ਹੈ ਕਿ ਤੁਹਾਡੇ ਤੱਕ ਮੇਰੀ ਗੱਲ ਪਹੁੰਚ ਗਈ ਹੋਵੇਗੀ।"

"ਓਹ, ਹਾਂ," ਕੇ. ਨੇ ਕਿਹਾ। ਹੁਣ ਤੱਕ ਇਹ ਸਭ ਸੁਣ ਸਕਣ ਦੀ ਮਿਹਨਤ ਕਾਰਨ ਉਸਦਾ ਸਿਰ ਦੁਖ ਰਿਹਾ ਸੀ। ਇਸ ਭਰੋਸੇ ਦੇ ਬਾਵਜੂਦ, ਚਿੱਤਰਕਾਰ ਨੇ ਸਾਰੀ ਵਾਰਤਾਲਾਪ ਦਾ ਨਤੀਜਾ ਕੱਢਣ ਦੇ ਉਦੇਸ਼ ਨਾਲ ਕੋਸ਼ਿਸ਼ ਜਾਰੀ ਰੱਖੀ, ਜਿਵੇਂ ਉਹ ਚਾਹ ਰਿਹਾ ਹੋਵੇ ਕਿ ਕੇ. ਨੂੰ ਸੰਤੁਸ਼ਟ ਕਰਕੇ ਹੀ ਘਰ ਭੇਜੇ- "ਦੋਵਾਂ ਹੀ ਤਰੀਕਿਆਂ ਵਿੱਚ ਇਹ ਇੱਕੋ-ਜਿਹਾ ਹੈ-ਉਹ ਆਰੋਪੀ ਨੂੰ ਜੇਲ੍ਹ ਭੇਜਣ ਤੋਂ ਬਚਾਈ ਰੱਖਦੇ ਹਨ।"

"ਪਰ ਉਹ ਅਸਲ ਰਿਹਾਈ ਤੋਂ ਵੀ ਤਾਂ ਰੋਕੀ ਰੱਖਦੇ ਹਨ," ਕੇ. ਨੇ ਹੌਲੀ ਜਿਹੇ ਕਿਹਾ, ਜਿਵੇਂ ਕਿ ਇਹ ਮਹਿਸੂਸ ਕਰਕੇ ਉਹ ਸ਼ਰਮਿੰਦਾ ਹੋ ਚੁੱਕਾ ਹੋਵੇ।

"ਤੁਸੀਂ ਪੂਰੀ ਸਮੱਸਿਆ ਦਾ ਕੇਂਦਰ ਫੜ੍ਹ ਲਿਆ ਹੈ," ਚਿੱਤਰਕਾਰ ਨੇ ਫ਼ੌਰਨ ਕਿਹਾ। ਕੇ. ਨੇ ਆਪਣਾ ਹੱਥ ਆਪਣੇ ਓਵਰਕੋਟ ਵਿੱਚ ਪਾ ਲਿਆ, ਪਰ ਇਸਨੂੰ ਪਹਿਨਣ ਦੇ ਬਾਰੇ ਵਿੱਚ ਉਹ ਫ਼ੈਸਲਾ ਨਹੀਂ ਕਰ ਸਕਿਆ। ਉਹ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਇੱਕਠਾ ਕਰਕੇ ਉੱਥੋਂ ਛੇਤੀ ਤਾਜ਼ੀ ਹਵਾ ਵਿੱਚ ਜਾਣਾ ਵਿੱਚ ਜਾਣਾ ਚਾਹੁੰਦਾ ਸੀ। ਇੱਥੋਂ ਤੱਕ ਕਿ ਕੁੜੀਆਂ ਵੀ ਉਸਨੂੰ ਓਵਰਕੋਟ ਪਾਉਣ ਲਈ ਮਨਾ ਨਹੀਂ ਸਕੀਆਂ ਸਨ, ਜਦੋਂ ਉਹ ਉਹਨਾਂ ਦੀ ਗੱਲਬਾਤ ਵਿੱਚ ਐਵੇਂ ਹੀ ਬੋਲ ਪੈਂਦੀਆਂ ਸਨ। ਜਿਵੇਂ-ਤਿਵੇਂ ਚਿੱਤਰਕਾਰ ਉਸਦੇ ਮੂਡ ਨੂੰ ਬਦਲਣਾ ਚਾਹੁੰਦਾ ਸੀ, ਇਸ ਲਈ ਉਸਨੇ ਕਿਹਾ-

"ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਤੁਸੀਂ ਮੇਰੀਆਂ ਸਲਾਹਾਂ 'ਤੇ ਕੋਈ ਰਾਏ ਬਣਾਈ ਹੋਵੇ। ਮੈਨੂੰ ਯਕੀਨ ਹੈ ਕਿ ਇਕਦਮ ਤੁਸੀਂ ਫ਼ੈਸਲਾ ਨਾ ਕਰਕੇ ਬਿਲਕੁਲ ਸਹੀ ਕੀਤਾ ਹੈ। ਜਦਕਿ ਅਜਿਹਾ ਕਰਨ ਦੇ ਵਿਰੁੱਧ ਤਾਂ ਮੈਂ ਵੀ ਤੁਹਾਨੂੰ ਇਹੀ ਸਲਾਹ ਦਿੰਦਾ। ਦਰਅਸਲ ਲਾਭ ਅਤੇ ਹਾਨੀ ਦੇ ਵਿੱਚ ਇੱਕ ਵਾਲ ਜਿੰਨਾ ਅੰਤਰ ਹੈ। ਹਰੇਕ ਕਾਰਨ ਨੂੰ ਠੀਕ-ਠੀਕ ਤੋਲਣਾ ਜ਼ਰੂਰੀ ਹੈ। ਪਰ ਤੁਹਾਨੂੰ ਜ਼ਿਆਦਾ ਵਕਤ ਵੀ ਤਾਂ ਬਰਬਾਦ ਨਹੀਂ ਕਰਨਾ ਚਾਹੀਦਾ।"

"ਮੈਂ ਛੇਤੀ ਹੀ ਵਾਪਸ ਆਵਾਂਗਾ," ਕੇ. ਨੇ ਛੇਤੀ ਨਾਲ ਆਪਣੀ ਜੈਕੇਟ

210॥ ਮੁਕੱਦਮਾ