ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/206

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਜੇ ਤੋਂ ਕੁੱਝ ਦੂਰੀ ਤੇ ਬਣੀ ਘਾਹ ਦੇ ਵਿਚਾਲੇ ਖੜ੍ਹੇ ਸਨ। ਇਸਦਾ ਅਧਾਰ ਡੁੱਬਦਾ ਹੋਇਆ ਸੂਰਜ ਸੀ, ਜਿਹੜਾ ਕਿ ਰੰਗੀਨ ਸੀ।

"ਖੂਬਸੂਰਤ ਹੈ," ਕੇ. ਨੇ ਕਿਹਾ, "ਮੈਂ ਇਸਨੂੰ ਖਰੀਦ ਲਵਾਂਗਾ, ਉਹ ਬਿਲਕੁਲ ਸੰਖੇਪ ਵਿੱਚ ਗੱਲ ਖ਼ਤਮ ਕਰ ਦੇਣੀ ਚਾਹੁੰਦਾ ਸੀ, ਇਸ ਲਈ ਜਦੋਂ ਚਿੱਤਰਕਾਰ ਨੇ ਬੁਰਾ ਨਾ ਮੰਨਦੇ ਹੋਏ ਫ਼ਰਸ਼ ਤੋਂ ਦੂਜੀ ਤਸਵੀਰ ਚੁੱਕੀ ਤਾਂ ਉਹ ਖੁਸ਼ ਹੋਇਆ।

"ਇਹ ਇਸ ਨਾਲ ਦੇ ਚਿੱਤਰ ਹਨ," ਚਿੱਤਰਕਾਰ ਨੇ ਕਿਹਾ। ਇਹ ਵੀ ਉਸੇ ਵਰਗਾ ਹੀ ਚਿੱਤਰ ਸੀ, ਦੋਵਾਂ ਵਿੱਚ ਰੱਤੀ ਭਰ ਵੀ ਫ਼ਰਕ ਕੱਢ ਸਕਣਾ ਔਖਾ ਸੀ। ਇੱਥੇ ਵੀ ਉਹੀ ਬੂਟੇ, ਉਹੀ ਘਾਹ ਅਤੇ ਉਹੀ ਡੁੱਬਦਾ ਹੋਇਆ ਸੂਰਜ ਹੈ। ਪਰ ਕੇ. ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

"ਇਹ ਸੁੰਦਰ ਲੈਂਡਸਕੇਪ ਹੈ," ਉਸਨੇ ਕਿਹਾ, "ਇਹ ਜੋੜੀ ਮੈਂ ਖ਼ਰੀਦ ਲਵਾਂਗਾ ਅਤੇ ਆਪਣੇ ਦਫ਼ਤਰ ਵਿੱਚ ਟੰਗ ਦੇਵਾਂਗਾ।

"ਇਹ ਵਿਸ਼ਾ ਤੁਹਾਨੂੰ ਪਸੰਦ ਆਇਆ ਲੱਗਦਾ ਹੈ," ਤਿਤੋਰੇਲੀ ਨੇ ਕਿਹਾ, ਅਤੇ ਇੱਕ ਹੋਰ ਤਸਵੀਰ ਕੱਢ ਲਈ। "ਮੇਰੇ ਕੋਲ ਇਹਨਾਂ ਤਸਵੀਰਾਂ ਨਾਲ ਦੀ ਇੱਕ ਹੋਰ ਤਸਵੀਰ ਹੈ।" ਪਰ ਇਹ ਇੱਕ ਦਮ ਉਹਨਾਂ ਵਰਗੀ ਨਹੀਂ ਸੀ, ਦਰਅਸਲ ਲੈਂਡਸਕੇਪ ਇਸਦਾ ਵੀ ਉਹੀ ਹੈ। ਆਪਣੀਆਂ ਪੁਰਾਣੀਆਂ ਪੇਂਟਿੰਗਾਂ ਵੇਚਣ ਦੇ ਉਦੇਸ਼ ਨਾਲ ਚਿੱਤਰਕਾਰ ਇਸ ਸਮੇਂ ਦਾ ਬਿਹਤਰੀਨ ਇਸਤੇਮਾਲ ਕਰ ਰਿਹਾ ਸੀ।

ਮੈਂ ਇਸਨੂੰ ਵੀ ਲੈ ਲਵਾਂਗਾ," ਕੇ. ਨੇ ਕਿਹਾ-"ਇਹਨਾਂ ਤਿੰਨਾਂ ਦੀ ਕੀ ਕੀਮਤ ਹੋਵੇਗੀ?"

"ਇਸ 'ਤੇ ਅਸੀਂ ਅਗ਼ਲੀ ਵਾਰ ਗੱਲ ਕਰਾਂਗੇ," ਚਿੱਤਰਕਾਰ ਨੇ ਕਿਹਾ, "ਇਸ ਸਮੇਂ ਤੁਹਾਨੂੰ ਛੇਤੀ ਹੈ, ਅਤੇ ਅਸੀਂ ਇੱਕ-ਦੂਜੇ ਦੇ ਸੰਪਰਕ ਵਿੱਚ ਤਾਂ ਰਹਾਂਗੇ ਹੀ। ਹਾਂ, ਇੰਨਾ ਤਾਂ ਜ਼ਰੂਰ ਹੈ ਕਿ ਤੁਹਾਨੂੰ ਤਸਵੀਰਾਂ ਪਸੰਦ ਆਈਆਂ ਤਾਂ ਮੈਂ ਖੁਸ਼ ਹਾਂ। ਇੱਥੇ ਜੋ ਤਸਵੀਰਾਂ ਪਈਆਂ ਹਨ ਉਹਨਾਂ ਨੂੰ ਮੈਂ ਹੇਠਾਂ ਧੱਕ ਦਿੰਦਾ ਹਾਂ। ਇਹ ਸਭ ਕੂੜੇ ਦੇ ਢੇਰ ਦੀ ਤਰ੍ਹਾਂ ਹੈ। ਇਸ ਤਰ੍ਹਾਂ ਦੇ ਤਾਂ ਕਈ ਢੇਰ ਮੈਂ ਪੇਂਟ ਕਰ ਰੱਖੇ ਹਨ। ਇਹਨਾਂ ਨੂੰ ਬਹੁਤ ਘੱਟ ਲੋਕ ਘਾਹ ਪਾਉਂਦੇ ਹਨ ਕਿਉਂਕਿ ਇਹ ਨਿਰਾਸ਼ਾਜਨਕ ਜਿਹੀਆਂ ਲੱਗਦੀਆਂ ਹਨ।" ਫ਼ਿਰ ਠੀਕ ਉਸੇ ਪਲ ਕੇ. ਦੀ ਦਿਲਚਸਪੀ ਉਸ ਚਿੱਤਰਕਾਰ ਵਿੱਚ ਖ਼ਤਮ ਹੋ ਗਈ।

212॥ ਮੁਕੱਦਮਾ