ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/211

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਵੇ ਅਤੇ ਉਸਨੂੰ ਕਿਹਾ ਜਾਵੇ ਕਿ ਇਹ ਮੁਕੱਦਮਾ ਵਕੀਲ ਦੇ ਹੱਥਾਂ ਵਿੱਚ ਹੀ ਰੱਖਣਾ ਠੀਕ ਹੈ ਅਤੇ ਇਸ ਤਰ੍ਹਾਂ ਉਹ ਉਸਦੀ ਬਰਖ਼ਾਸਤਗੀ ਬਾਰੇ ਮੁੜ ਵਿਚਾਰ ਵੀ ਕਰ ਸਕਦਾ ਹੈ।

ਜਿਵੇਂ ਕਿ ਆਮ ਹੁੰਦਾ ਹੈ, ਕੇ. ਦੁਆਰਾ ਵਜਾਈ ਪਹਿਲੀ ਘੰਟੀ ਦਾ ਕੋਈ ਜਵਾਬ ਨਾ ਦਿੱਤਾ ਗਿਆ। ਕੇ. ਨੇ ਸੋਚਿਆ ਕਿ ਲੇਨੀ ਨੂੰ ਛੇਤੀ ਆ ਜਾਣਾ ਚਾਹੀਦਾ। ਪਰ ਘੱਟੋ-ਘੱਟ ਉਹ ਸੰਤੁਸ਼ਟ ਸੀ ਕਿ ਇਸ ਵਾਰ ਕੋਈ ਦਖ਼ਲ ਦੇਣ ਵਾਲਾ ਨਹੀਂ ਸੀ ਜਿਵੇਂ ਕਿ ਆਮ ਉਸ ਨਾਲ ਹੋਇਆ ਹੈ-ਜਿਵੇਂ ਕਿ ਡ੍ਰੈਸਿੰਗ ਗਾਊਨ ਵਿੱਚ ਕੋਈ ਆਦਮੀ ਜਾਂ ਹੋਰ ਕੋਈ ਵੀ। ਜਿਵੇਂ ਹੀ ਕੇ. ਨੇ ਦੂਜੀ ਵਾਰ ਘੰਟੀ ਦਾ ਬਟਨ ਦਬਾਇਆ, ਤਾਂ ਉਸਦੀ ਨਜ਼ਰ ਦੂਜੇ ਦਰਵਾਜ਼ੇ 'ਤੇ ਸੀ, ਪਰ ਇਸ ਵਾਰ ਉਹ ਵੀ ਬੰਦ ਹੀ ਰਿਹਾ। ਵਕੀਲ ਦੇ ਬੂਹੇ ਦੀ ਮੋਰੀ ਵਿੱਚੋਂ ਦੋ ਅੱਖਾਂ ਵਿਖਾਈ ਦਿੱਤੀਆਂ, ਪਰ ਉਹ ਲੇਨੀ ਦੀਆਂ ਅੱਖਾਂ ਨਹੀਂ ਸਨ। ਕਿਸੇ ਨੇ ਬੂਹੇ ਦਾ ਜਿੰਦਰਾ ਅੰਦਰੋਂ ਖੋਲ੍ਹ ਦਿੱਤਾ ਸੀ ਅਤੇ ਆਪ ਉਸ ਨਾਲ ਲੱਗਾ ਰਿਹਾ ਅਤੇ ਕੁੱਝ ਪਲਾਂ ਇਸਨੂੰ ਬੰਦ ਰੱਖਿਆ, ਅਤੇ ਅੰਦਰ ਫ਼ਲੈਟ ਵਿੱਚ ਆਵਾਜ਼ ਦਿੱਤੀ-

"ਓਹੀ ਹੈ!" ਅਤੇ ਫ਼ਿਰ ਬੂਹਾ ਖੋਲ੍ਹ ਦਿੱਤਾ ਗਿਆ। ਕੇ. ਬੂਹੇ ਨੂੰ ਧੱਕ ਰਿਹਾ ਸੀ ਕਿਉਂਕਿ ਉਸਦੇ ਪਿੱਛੇ ਦੂਜੇ ਫ਼ਲੈਟ ਦੇ ਬੂਹੇ ਦਾ ਜਿੰਦਰੇ ਵਿੱਚ ਕਾਹਲੀ ਨਾਲ ਚਾਬੀ ਘੁਮਾਈ ਜਾ ਰਹੀ ਸੀ। ਇਸ ਲਈ ਜਦੋਂ ਉਸਦੇ ਸਾਹਮਣੇ ਬੂਹਾ ਖੁੱਲ੍ਹਿਆ ਤਾਂ ਉਹ ਪੂਰੀ ਤੇਜ਼ੀ ਨਾਲ ਅੰਦਰ ਧੱਕਿਆ ਗਿਆ ਅਤੇ ਉਦੋਂ ਹੀ ਉਸਦੀ ਨਿਗ੍ਹਾ ਲੇਨੀ 'ਤੇ ਪਈ। ਬੂਹਾ ਖੋਲ੍ਹਣ ਵਾਲੇ ਵਿਅਕਤੀ ਨੇ ਉਸੇ ਨੂੰ ਉਹ ਸ਼ਬਦ ਕਹੇ ਸਨ। ਉਹ ਗੈਲਰੀ ਵਿੱਚ ਤੇਜ਼ੀ ਨਾਲ ਉਸਦੇ ਵੱਲ ਆ ਗਿਆ। ਉਸਨੇ ਇੱਕ ਸਰਸਰੀ ਨਿਗ੍ਹਾ ਨਾਲ ਉਸਨੂੰ ਵੇਖਿਆ ਅਤੇ ਫ਼ਿਰ ਇਹ ਵੇਖਣ ਲਈ ਮੁੜਿਆ ਕਿ ਦਰਵਾਜ਼ਾ ਕਿਸਨੇ ਖੋਲ੍ਹਿਆ ਸੀ। ਇਹ ਮਧਰਾ ਜਿਹਾ, ਮੋਟਾ ਜਿਹਾ ਆਦਮੀ ਸੀ, ਜਿਸਦੇ ਹੱਥ ਵਿੱਚ ਮੋਮਬੱਤੀ ਸੀ।

"ਕੀ ਤੁਸੀਂ ਇੱਥੇ ਨੌਕਰੀ ਕਰਦੇ ਹੋਂ? ਕੇ. ਨੇ ਉਸਨੂੰ ਪੁੱਛਿਆ।

"ਨਹੀਂ," ਉਸ ਆਦਮੀ ਨੇ ਜਵਾਬ ਦਿੱਤਾ, "ਮੈਂ ਇੱਥੇ ਨਹੀਂ ਰਹਿੰਦਾ। ਮੈਂ ਤਾਂ ਮੁੱਦਈ ਹੀ ਹਾਂ। ਮੈਂ ਕਾਨੂੰਨੀ ਸਿਲਸਿਲੇ ਵਿੱਚ ਇੱਥੇ ਆਇਆ ਹਾਂ।"

"ਤੁਸੀਂ ਕੋਟ ਵੀ ਨਹੀਂ ਪਾਇਆ ਹੋਇਆ?" ਕੇ. ਨੇ ਉਸਦੀ ਬਿਨ੍ਹਾਂ ਬਾਹਾਂ ਵਾਲੀ ਕਮੀਜ਼ ਵੇਖ ਕੇ ਪੁੱਛਿਆ।

"ਓਹ, ਕਿਰਪਾ ਕਰਕੇ ਮਾਫ਼ ਕਰੋ," ਉਸ ਆਦਮੀ ਨੇ ਮੋਮਬੱਤੀ ਦੀ ਰੌਸ਼ਨੀ

217॥ ਮੁਕੱਦਮਾ