"ਇੰਨੀ ਤੇਜ਼ੀ ਨਾਲ ਨਹੀਂ! ਰੌਸ਼ਨੀ ਤਾਂ ਇੱਧਰ ਲਿਆ!" ਕੇ. ਸੋਚ ਰਿਹਾ ਸੀ ਕਿ ਲੇਨੀ ਇੱਥੇ ਕਿਤੇ ਛੁਪੀ ਹੋਈ ਹੈ, ਇਸ ਲਈ ਉਸਨੇ ਬਲੌਕ ਨੂੰ ਹਰ ਨੁੱਕਰ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਕਮਰਾ ਖਾਲੀ ਸੀ। ਜੱਜ ਦੀ ਤਸਵੀਰ ਦੇ ਸਾਹਮਣੇ ਕੇ. ਨੇ ਵਪਾਰੀ ਨੂੰ ਪਿੱਛਿਓਂ ਫੜ੍ਹ ਲਿਆ ਅਤੇ ਉਸਦੇ ਕਾੱਲਰ ਤੋਂ ਉਸਨੂੰ ਫੜ੍ਹੀ ਰੱਖਿਆ।
"ਕੀ ਤੂੰ ਉਸ ਆਦਮੀ ਨੂੰ ਨਹੀਂ ਜਾਣਦਾ?" ਉਸਨੇ ਉੱਪਰ ਵੱਲ ਇਸ਼ਾਰਾ ਕਰਕੇ ਕਿਹਾ। ਬਲੌਕ ਨੇ ਮੋਮਬੱਤੀ ਨੂੰ ਤਸਵੀਰ ਦੇ ਵੱਲ ਉੱਚਾ ਕਰਕੇ ਕਿਹਾ, "ਇਹ ਜੱਜ ਹੈ।"
"ਇੱਕ ਸੀਨੀਅਰ ਜੱਜ?" ਕੇ. ਨੇ ਪੁੱਛਿਆ ਅਤੇ ਆਪਣੇ ਆਪ ਨੂੰ ਵਪਾਰੀ ਦੇ ਉਲਟੇ ਤੇ ਖੜ੍ਹਾ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਤਸਵੀਰ ਦਾ ਉਸ ਉੱਤੇ ਕੀ ਪ੍ਰਭਾਵ ਪਿਆ ਹੈ। ਬਲੌਕ ਨੇ ਪ੍ਰਸ਼ੰਸ਼ਾ ਭਰੀਆਂ ਨਜ਼ਰਾਂ ਨਾਲ ਵੇਖ ਕੇ ਕਿਹਾ, "ਇਹ ਇੱਕ ਸੀਨੀਅਰ ਵਕੀਲ ਹੈ।"
"ਤੈਨੂੰ ਕੁੱਝ ਵੀ ਪਤਾ ਨਹੀਂ ਹੈ," ਕੇ. ਬੋਲਿਆ- "ਇਹ ਪੂਰੀ ਅਦਾਲਤ ਵਿੱਚ ਸਭ ਤੋਂ ਹੇਠਲੇ ਦਰਜੇ ਦਾ ਜੱਜ ਹੈ।"
"ਹਾਂ, ਮੈਨੂੰ ਯਾਦ ਆਇਆ," ਬਲੌਕ ਨੇ ਮੋਮਬੱਤੀ ਹੇਠਾਂ ਝੁਕਾਉਂਦੇ ਹੋਏ ਕਿਹਾ, "ਇਹ ਮੈਂ ਪਹਿਲਾਂ ਸੁਣਿਆ ਸੀ।"
"ਪਰ ਹਾਂ, ਕੇ. ਚੀਕ ਪਿਆ, "ਮੈਂ ਇਹ ਵੀ ਭੁੱਲ ਗਿਆ ਸੀ ਕਿ ਤੈਨੂੰ ਤਾਂ ਇਸ ਬਾਰੇ ਪਤਾ ਹੋਣਾ ਚਾਹੀਦਾ ਸੀ।"
"ਪਰ ਕਿਉਂ? ਮੈਨੂੰ ਇਹ ਕਿਉਂ ਪਤਾ ਹੋਣਾ ਜ਼ਰੂਰੀ ਸੀ?" ਵਪਾਰੀ ਨੇ ਕੇ. ਦੇ ਵੱਲ ਸਰਕਦੇ ਹੋਏ ਪੁੱਛਿਆ ਜਿਹੜਾ ਉਸਨੂੰ ਆਪਣੇ ਨਾਲ ਖਿੱਚ ਕੇ ਲੈ ਜਾ ਰਿਹਾ ਸੀ। ਜਦੋਂ ਉਹ ਗੈਲਰੀ ਤੋਂ ਬਾਹਰ ਨਿਕਲ ਆਏ ਤਾਂ ਕੇ. ਨੇ ਕਿਹਾ, "ਤੂੰ ਜਾਣਦਾ ਏਂ ਕਿ ਲੇਨੀ ਕਿੱਥੇ ਲੁਕੀ ਹੋਈ ਹੈ, ਕਿ ਨਹੀਂ?"
"ਲੁਕੀ ਹੈ?" ਬਲੌਕ ਨੇ ਕਿਹਾ- "ਨਹੀਂ, ਉਹ ਤਾਂ ਰਸੋਈ ਵਿੱਚ ਹੋਵੇਗੀ। ਸ਼ਾਇਦ ਵਕੀਲ ਦੇ ਲਈ ਸੂਪ ਤਿਆਰ ਕਰ ਰਹੀ ਹੋਵੇਗੀ।"
"ਤਾਂ ਤੂੰ ਸਿੱਧੇ-ਸਿੱਧੇ ਪਹਿਲਾਂ ਹੀ ਇਹ ਮੈਨੂੰ ਕਿਉਂ ਨਹੀਂ ਦੱਸ ਦਿੱਤਾ?" ਕੇ. ਨੇ ਪੁੱਛਿਆ।
"ਮੈਂ ਤੁਹਾਨੂੰ ਉੱਥੇ ਹੀ ਲੈ ਕੇ ਜਾਣਾ ਚਾਹੁੰਦਾ ਸੀ, ਪਰ ਤੁਸੀਂ ਤਾਂ ਮੈਨੂੰ ਵਾਪਸ ਮੋੜ ਲਿਆ ਸੀ," ਵਪਾਰੀ ਨੇ ਜਵਾਬ ਦਿੱਤਾ, ਜਿਵੇਂ ਕਿ ਉਹ ਉਲਟ ਨਿਰਦੇਸ਼ਾਂ ਤੋਂ
219॥ ਮੁਕੱਦਮਾ