"ਕਿਉਂਕਿ, ਵਪਾਰੀ ਨੇ ਹਿਚਕਦੇ ਹੋਏ ਕਿਹਾ, ਜਿਵੇਂ ਕਿ ਉਹ ਕਿਸੇ ਅਪਮਾਨ ਭਰੀ ਚੀਜ਼ ਨੂੰ ਮੰਨ ਰਿਹਾ ਹੋਵੇ, "ਇਸਦੇ ਇਲਾਵਾ ਵੀ ਮੈਂ ਹੋਰ ਵਕੀਲ ਕੀਤੇ ਹੋਏ ਹਨ।"
"ਬਸ, ਇਹੀ ਗੱਲ ਹੈ, ਕੇ. ਨੇ ਥੋੜ੍ਹਾ ਨਿਰਾਸ਼ ਹੁੰਦਿਆਂ ਕਿਹਾ।
"ਹਾਂ, ਇਹੀ ਗੱਲ ਹੈ।" ਵਪਾਰੀ ਆਪਣੇ ਇੱਕ ਬਾਲ ਕੀਤੇ ਹੋਏ ਬਿਆਨ ਤੋਂ ਹੀ ਕੁੱਝ ਔਖੇ ਜਿਹੇ ਸਾਹ ਲੈ ਰਿਹਾ ਸੀ ਪਰ ਕੇ. ਦੀ ਇਸ ਟਿੱਪਣੀ ਤੋਂ ਪਿੱਛੋਂ ਹੀ ਜਿਵੇਂ ਉਸਨੂੰ ਕੁੱਝ ਆਤਮ-ਵਿਸ਼ਵਾਸ਼ ਮਿਲਿਆ ਹੋਵੇ। "ਇਸਦੀ ਇਜਾਜ਼ਤ ਨਹੀਂ ਹੈ। ਅਤੇ ਇਸਦੇ ਨਾਲ ਇਹ ਵੀ ਕਿ ਛੋਟੇ ਵਕੀਲ ਰੱਖੇ ਜਾਣ ਦੀ ਵੀ ਇਜਾਜ਼ਤ ਨਹੀਂ ਹੈ, ਖ਼ਾਸ ਕਰਕੇ ਜਦੋਂ ਕਿਸੇ ਦੇ ਕੋਲ ਇੱਕ ਅਧਿਕਾਰਿਕ ਵਕੀਲ ਪਹਿਲਾਂ ਹੀ ਹੋਵੇ ਅਤੇ ਮੈਂ ਇਹੀ ਕੁੱਝ ਕੀਤਾ ਹੈ। ਮੇਰੇ ਕੋਲ ਇਸਦੇ ਇਲਾਵਾ ਪੰਜ ਹੋਰ ਵਕੀਲ ਹਨ।"
"ਪੰਜ, ਕੇ. ਇਹ ਸੁਣ ਕੇ ਹੈਰਾਨ ਹੋ ਗਿਆ, ਅਤੇ ਉਸਨੇ ਪੁੱਛਿਆ, "ਕੀ ਇਸਦੇ ਇਲਾਵਾ ਤੇਰੇ ਕੋਲ ਪੰਜ ਵਕੀਲ ਹੋਰ ਹਨ?"
ਵਪਾਰੀ ਨੇ ਸਿਰ ਹਿਲਾ ਦਿੱਤਾ- "ਹਾਂ, ਅਤੇ ਹੁਣ ਮੈਂ ਛੇਵਾਂ ਵਕੀਲ ਵੀ ਕਰ ਰਿਹਾ ਹਾਂ।"
"ਪਰ ਇੰਨੇ ਵਕੀਲਾਂ ਦੀ ਤੈਨੂੰ ਕੀ ਲੋੜ ਹੈ?" ਕੇ. ਨੇ ਪੁੱਛਿਆ।
"ਮੈਨੂੰ ਉਨ੍ਹਾਂ ਸਾਰਿਆਂ ਦੀ ਲੋੜ ਹੈ।" ਵਪਾਰੀ ਨੇ ਜਵਾਬ ਦਿੱਤਾ।
"ਪਰ ਕੀ ਤੂੰ ਮੈਨੂੰ ਦੱਸੇਂਗਾ ਨਹੀਂ?" ਕੇ. ਬੋਲਿਆ।
"ਮੈਨੂੰ ਦੱਸਕੇ ਖੁਸ਼ੀ ਹੋਵੇਗੀ," ਵਪਾਰੀ ਨੇ ਕਿਹਾ, "ਸਭ ਤੋਂ ਪਹਿਲਾਂ ਤਾਂ ਇਹੀ ਕਿ ਮੈਂ ਆਪਣਾ ਮੁਕੱਦਮਾ ਹਾਰਨਾ ਨਹੀਂ ਚਾਹੁੰਦਾ, ਇਹ ਤਾਂ ਤੁਸੀਂ ਸਮਝ ਹੀ ਸਕਦੇ ਹੋਂ। ਇਸ ਲਈ ਮੇਰੇ ਲਈ ਜੋ ਕੁੱਝ ਵੀ ਲਾਭਕਾਰੀ ਹੋਵੇ, ਮੈਂ ਉਸਨੂੰ ਅੱਖੋਂ-ਪਰੋਖੇ ਤਾਂ ਨਹੀਂ ਕਰ ਸਕਦਾ। ਭਾਵੇਂ ਮੇਰੇ ਕੁੱਝ ਕੰਮਾਂ ਦੇ ਕੋਈ ਬਹੁਤੇ ਚੰਗੇ ਨਤੀਜੇ ਨਾ ਵੀ ਨਿਕਲਣ, ਪਰ ਫ਼ਿਰ ਵੀ ਮੈਂ ਉਹਨਾਂ ਨੂੰ ਪੂਰਨ ਤੌਰ 'ਤੇ ਨਹੀਂ ਨਕਾਰ ਸਕਦਾ। ਇਸ ਲਈ ਮੁਕੱਦਮੇ 'ਤੇ ਜੋ ਵੀ ਖਰਚ ਕਰਨਾ ਸੀ, ਮੈਂ ਕਰ ਚੁੱਕਾ ਹਾਂ। ਉਦਾਹਰਨ ਦੇ ਲਈ ਆਪਣੇ ਵਪਾਰ ਵਿੱਚੋਂ ਮੈਂ ਸਾਰੀ ਪੂੰਜੀ ਕੱਢ ਲਈ ਹੈ। ਕਿਸੇ ਵੇਲੇ ਮੇਰਾ ਵਪਾਰ ਇੱਕ ਪੂਰੀ ਮੰਜ਼ਿਲ ਵਿੱਚ ਫੈਲਿਆ ਹੋਇਆ ਸੀ, ਪਰ ਹੁਣ ਤਾਂ ਉਸਦੇ ਲਈ ਪਿੱਛੇ ਬਣਿਆ ਇੱਕ ਛੋਟਾ ਜਿਹਾ ਕਮਰਾ ਹੀ ਕਾਫ਼ੀ ਹੈ, ਜਿੱਥੇ ਮੈਂ ਸਿਰਫ਼ ਇੱਕ ਸਹਾਇਕ ਦੇ ਨਾਲ ਕੰਮ ਕਰ ਸਕਦਾ ਹਾਂ। ਹਾਲਾਂਕਿ ਮੇਰਾ ਇਹ
225॥ ਮੁਕੱਦਮਾ