ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/223

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਹ ਬੇਤੁਕਾ ਨਹੀਂ ਹੈ," ਵਪਾਰੀ ਨੇ ਕਿਹਾ, "ਜੇਕਰ ਕੁੱਝ ਬੇਤੁਕਾ ਹੈ ਤਾਂ ਇਹੀ ਕਿ ਆਪਣੇ-ਆਪ ਕੁੱਝ ਕਰਨ ਲੱਗ ਜਾਣਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਇਸ ਇੱਕ ਵਕੀਲ ਦੇ ਇਲਾਵਾ ਮੇਰੇ ਕੋਲ ਹੋਰ ਪੰਜ ਵਕੀਲ ਹਨ। ਤੁਸੀਂ ਸ਼ਾਇਦ ਸੋਚਿਆ ਹੋਵੇਗਾ, ਮੈਂ ਵੀ ਪਹਿਲਾਂ ਇਹੀ ਸੋਚਦਾ ਸੀ ਕਿ ਮੈਂ ਇਸ ਸਾਰੇ ਮਸਲੇ ਨੂੰ ਉਸ ਉੱਪਰ ਛੱਡ ਦਿੰਦਾ ਹਾਂ। ਪਰ ਤੁਸੀਂ ਭੁੱਲ ਕਰ ਰਹੇ ਹੋਵੋਗੇ। ਹੁਣ ਇਸ 'ਤੇ ਮੈਨੂੰ ਵਧੇਰੇ ਧਿਆਨ ਦੇਣਾ ਪਵੇਗਾ ਬਜਾਏ ਉਦੋਂ ਦੇ ਜਦੋਂ ਮੇਰੇ ਕੋਲ ਸਿਰਫ਼ ਇੱਕ ਵਕੀਲ ਸੀ। ਮੈਂ ਸੋਚ ਰਿਹਾ ਹਾਂ ਕਿ ਤੁਸੀਂ ਇਹ ਸਮਝ ਸਕਣ ਵਿੱਚ ਔਖ ਮਹਿਸੂਸ ਕਰ ਰਹੇ ਹੋਂ।"

"ਨਹੀਂ, ਕੇ. ਨੇ ਕਿਹਾ, ਅਤੇ ਵਪਾਰੀ ਨੂੰ ਵਧੇਰੇ ਛੇਤੀ ਨਾਲ ਬੋਲਣ ਤੋਂ ਰੋਕਣ ਦੇ ਲਈ ਉਸਨੇ ਹੌਸਲਾ ਭਰੇ ਢੰਗ ਨਾਲ ਉਸਦੇ ਹੱਥ ਨੂੰ ਥਪਥਪਾ ਦਿੱਤਾ-"ਮੈਂ ਤੈਨੂੰ ਜ਼ਰਾ ਹੌਲ਼ੀ ਬੋਲਣ ਦੀ ਬੇਨਤੀ ਕਰਦਾ ਹਾਂ, ਕਿਉਂਕਿ ਇਹ ਸਭ ਚੀਜ਼ਾਂ ਮੇਰੇ ਲਈ ਬਹੁਤ ਜ਼ਰੂਰੀ ਹਨ ਅਤੇ ਮੈਂ ਤੇਰੀਆਂ ਗੱਲਾਂ ਨੂੰ ਠੀਕ ਤਰ੍ਹਾਂ ਸਮਝ ਨਹੀਂ ਪਾ ਰਿਹਾ ਹਾਂ।"

"ਇਹ ਚੰਗਾ ਹੈ ਕਿ ਤੁਸੀਂ ਮੈਨੂੰ ਯਾਦ ਕਰਾ ਦਿੱਤਾ," ਵਪਾਰੀ ਨੇ ਕਿਹਾ-"ਤੁਸੀਂ ਅਜੇ ਇਸ ਖੇਡ ਵਿੱਚ ਨਵੇ ਹੋਂ, ਤੁਸੀਂ ਅਜੇ ਬੱਚੇ ਹੋਂ। ਤੁਹਾਡਾ ਮੁਕੱਦਮਾ ਅਜੇ ਛੇ ਮਹੀਨਿਆਂ ਤੋਂ ਹੀ ਚੱਲਿਆ ਹੈ, ਕਿ ਨਹੀਂ? ਹਾਂ, ਮੈਂ ਇਸ ਬਾਰੇ ਵਿੱਚ ਸੁਣਿਆ ਸੀ। ਇੰਨਾ ਨਵਾਂ ਮੁਕੱਦਮਾ। ਪਰ ਮੈਂ ਤਾਂ ਇਨ੍ਹਾਂ ਚੀਜ਼ਾਂ ਬਾਰੇ ਅਣਗਿਣਤ ਵਾਰ ਸੋਚਿਆ ਹੈ, ਕਿਉਂਕਿ ਮੈਂ ਇਨ੍ਹਾਂ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ।"

"ਤੈਨੂੰ ਤਾਂ ਖੁਸ਼ੀ ਹੋਵੇਗੀ ਕਿ ਤੇਰਾ ਕੇਸ ਇੰਨਾ ਅੱਗੇ ਚਲਿਆ ਗਿਆ ਹੈ?" ਕੇ. ਨੇ ਪੁੱਛਿਆ, ਉਹ ਇਹ ਸਿੱਧਾ-ਸਿੱਧਾ ਨਹੀਂ ਪੁੱਛਣਾ ਚਾਹੁੰਦਾ ਸੀ ਕਿ ਉਸਦਾ ਕੇਸ ਕਿੱਥੇ ਤੱਕ ਪੁੱਜਾ ਹੈ। ਪਰ ਉਸਨੂੰ ਸਪੱਸ਼ਟ ਜਵਾਬ ਨਹੀਂ ਮਿਲਿਆ।

"ਹਾਂ, ਪਿਛਲੇ ਪੰਜ ਸਾਲਾਂ ਤੋਂ ਮੇਰੇ ਮੁਕੱਦਮਾ ਕੱਛੂਕੁੰਮੇ ਦੀ ਚਾਲ ਚੱਲ ਰਿਹਾ ਹੈ," ਵਪਾਰੀ ਨੇ ਕਿਹਾ ਅਤੇ ਆਪਣਾ ਸਿਰ ਅੱਗੇ ਵੱਲ ਝੁਕਾਇਆ। "ਇਹ ਕੋਈ ਛੋਟੀ-ਮੋਟੀ ਉਪਲਬਧੀ ਨਹੀਂ ਹੈ"। ਫ਼ਿਰ ਉਹ ਕੁੱਝ ਪਲਾਂ ਲਈ ਚੁੱਪ ਹੋ ਗਿਆ।

ਕੇ. ਨੇ ਇਹ ਸੁਣਨ ਦੀ ਕੋਸ਼ਿਸ਼ ਕੀਤੀ ਕਿ ਕੀ ਲੇਨੀ ਵਾਪਸ ਚਲੀ ਆ ਰਹੀ ਹੈ। ਇੱਕ ਪਾਸੇ ਤਾਂ ਉਹ ਹੁਣ ਇਹ ਚਾਹ ਰਿਹਾ ਸੀ ਕਿ ਉਹ ਵਾਪਸ ਨਾ ਆਵੇ, ਕਿਉਂਕਿ ਅਜੇ ਉਸ ਕੋਲ ਪੁੱਛੇ ਜਾਣ ਵਾਲੇ ਬਹੁਤ ਸਾਰੇ ਸਵਾਲ ਸਨ। ਅਤੇ ਇਸਦੇ ਇਲਾਵਾ ਉਹ ਇਹ ਵੀ ਨਹੀਂ ਚਾਹੁੰਦਾ ਸੀ ਕਿ ਲੇਨੀ ਉਸਨੂੰ ਇਸ ਵਪਾਰੀ ਦੇ ਨਾਲ

229॥ ਮੁਕੱਦਮਾ