ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/224

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੂੰਘੇ ਸੰਵਾਦ ਕਰਦਿਆਂ ਹੋਇਆਂ ਵੇਖੇ। ਦੂਜੇ ਪਾਸੇ ਉਹ ਇਸ ਗੱਲ ਉੱਪਰ ਗੁੱਸੇ ਸੀ ਕਿ ਲੇਨੀ ਸੂਪ ਦੇਣ ਗਈ ਵਕੀਲ ਦੇ ਕੁੱਝ ਜ਼ਿਆਦਾ ਹੀ ਸਮਾਂ ਲਾ ਰਹੀ ਹੈ।

"ਮੈਂ ਬਹੁਤ ਸਪੱਸ਼ਟਤਾ ਨਾਲ ਅਜੇ ਤੱਕ ਯਾਦ ਕਰ ਸਕਦਾ ਹਾਂ," ਬਲੌਕ ਦੋਬਾਰਾ ਬੋਲਣ ਲੱਗਾ ਅਤੇ ਕੇ. ਹੁਣ ਬਿਲਕੁਲ ਧਿਆਨ ਨਾਲ ਉਸਨੂੰ ਸੁਣ ਰਿਹਾ ਸੀ, "ਉਸ ਵੇਲੇ ਜਦੋਂ ਮੇਰਾ ਮੁਕੱਦਮਾ ਇੰਨਾ ਹੀ ਦੂਰ ਤੱਕ ਪੁੱਜਾ ਸੀ ਜਿੰਨਾ ਕਿ ਅੱਜ ਤੁਹਾਡਾ ਹੈ, ਤਾਂ ਮੈਂ ਸਿਰਫ਼ ਇਹੀ ਵਕੀਲ ਕੀਤਾ ਹੋਇਆ ਸੀ। ਪਰ ਮੈਂ ਇਸਦੇ ਨਾਲ ਕੁੱਝ ਵਧੇਰੇ ਸੰਤੁਸ਼ਟ ਨਹੀਂ ਸੀ।"

ਓਹ! ਹੁਣ ਮੈਨੂੰ ਸਭ ਕੁੱਝ ਪਤਾ ਲੱਗ ਜਾਵੇਗਾ, ਕੇ. ਨੇ ਸੋਚਿਆ, ਅਤੇ ਉਤੇਜਨਾ ਨਾਲ ਆਪਣਾ ਸਿਰ ਹਿਲਾਇਆ, ਜਿਵੇਂ ਕਿ ਵਪਾਰੀ ਇਸਤੋਂ ਉਤਸ਼ਾਹ ਵਿੱਚ ਆ ਕੇ ਸਭ ਕੁੱਝ ਉਗਲ ਦੇਵੇਗਾ, ਜਿਹੜਾ ਵੀ ਕੁੱਝ ਉਸ ਲਈ ਪਤਾ ਲਾਉਣਾ ਜ਼ਰੂਰੀ ਹੈ।

"ਮੇਰਾ ਮੁਕੱਦਮਾ ਬਿਲਕੁਲ ਹੀ ਅੱਗੇ ਨਹੀਂ ਵੱਧ ਰਿਹਾ ਸੀ," ਬਲੌਕ ਬੋਲਣ ਲੱਗਾ, "ਪੜਤਾਲਾਂ ਹੁੰਦੀਆਂ ਰਹੀਆਂ ਅਤੇ ਮੈਂ ਹਰੇਕ ਸੁਣਵਾਈ ਵਿੱਚ ਹਾਜ਼ਰ ਹੁੰਦਾ ਰਿਹਾ, ਮਾਲ ਇੱਕਠਾ ਕੀਤਾ ਅਤੇ ਆਪਣਾ ਸਾਰਾ ਲੇਖਾ ਅਦਾਲਤ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਪਿੱਛੋਂ ਮੈਨੂੰ ਪਤਾ ਲੱਗਾ ਕਿ ਇਸਦੀ ਤਾਂ ਕੋਈ ਲੋੜ ਹੀ ਨਹੀਂ ਸੀ। ਮੈਂ ਲਗਾਤਾਰ ਆਪਣੇ ਵਕੀਲ ਕੋਲ ਭੱਜ-ਨੱਸ ਕਰਦਾ ਰਿਹਾ। ਉਸਨੇ ਕਈ ਦਾਅ ਪੇਚ ਵਰਤੇ...."

"ਦਾਅਪੇਚ?" ਕੇ. ਨੇ ਪੁੱਛਿਆ।

"ਹਾਂ, ਪੱਕਾ ਹੀ," ਵਪਾਰੀ ਨੇ ਜਵਾਬ ਦਿੱਤਾ।

"ਇਹ ਮੈਨੂੰ ਬਹੁਤ ਜ਼ਰੂਰੀ ਲੱਗਾ," ਕੇ. ਨੇ ਕਿਹਾ- "ਅਜੇ ਤੱਕ ਉਹ ਮੇਰੇ ਕੇਸ ਵਿੱਚ ਪਹਿਲੀ ਹੀ ਪਟੀਸ਼ਨ ਤੇ ਕੰਮ ਕਰ ਰਿਹਾ ਹੈ। ਅਜੇ ਤੱਕ ਉਸਨੇ ਕੁੱਝ ਕੀਤਾ ਨਹੀਂ ਹੈ। ਹੁਣ ਮੈਂ ਸਮਝ ਸਕਦਾ ਹਾਂ ਕਿ ਉਹ ਬੁਰੇ ਤਰੀਕੇ ਨਾਲ ਮੈਨੂੰ ਅੱਖੋ-ਪਰੋਖੇ ਕਰ ਰਿਹਾ ਹੈ।

"ਇਸਦੇ ਕਈ ਕਾਰਨ ਹੋ ਸਕਦੇ ਹਨ ਕਿ ਉਸਨੇ ਅਜੇ ਤੱਕ ਬੇਨਤੀ ਪੱਤਰ ਤੇ ਫ਼ੈਸਲਾ ਕਿਉਂ ਨਹੀਂ ਕਰਵਾਇਆ, ਵਪਾਰੀ ਬੋਲਿਆ- "ਫ਼ਿਰ ਵੀ ਇਹ ਨਤੀਜਾ ਨਿਕਲਿਆ ਕਿ ਮੇਰੀਆਂ ਸਾਰੀਆਂ ਕਾਨੂੰਨੀ ਬੇਨਤੀਆਂ ਬੇਕਾਰ ਸਨ। ਅਦਾਲਤ ਦੇ ਬਾਬੂ ਦੀ ਮਿਹਰਬਾਨੀ ਨਾਲ ਉਨ੍ਹਾਂ ਵਿੱਚੋਂ ਇੱਕ ਨੂੰ ਪੜ੍ਹਨ ਵਿੱਚ ਕਾਮਯਾਬ ਹੋਇਆ ਸੀ। ਇੱਕ ਤਾਂ ਉਹ ਲਾਤੀਨੀ ਭਾਸ਼ਾ ਵਿੱਚ ਸੀ, ਜਿਸਨੂੰ ਮੈਂ

230॥ ਮੁਕੱਦਮਾ