ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/227

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਦੇ ਵਕੀਲਾਂ ਨੂੰ ਮਹਾਨ ਵਕੀਲ ਦੱਸਦੇ ਹਨ। ਇਹ ਗ਼ਲਤ ਹੈ। ਮੈਂ ਤਾਂ ਕੋਈ ਵੀ ਆਪਣੇ ਆਪ ਨੂੰ ਮਹਾਨ ਘੋਸ਼ਿਤ ਕਰ ਸਕਦਾ ਹੈ, ਪਰ ਇਸ ਸੰਦਰਭ ਵਿੱਚ ਅਦਾਲਤ ਹੀ ਆਪਣਾ ਫ਼ੈਸਲਾ ਦੇ ਸਕਦੀ ਹੈ। ਅਦਾਲਤੀ ਵਿੱਚ ਅਸਲ ਵਿੱਚ ਛੋਟੇ ਅਤੇ ਵੱਡੇ ਵਕੀਲ ਹੁੰਦੇ ਹਨ, ਜਿਹੜੇ ਕਿ ਅਦਨੇ ਵਕੀਲਾਂ ਤੋਂ ਅਲੱਗ ਹੁੰਦੇ ਹਨ। ਇਹ ਵਕੀਲ ਅਤੇ ਉਸਦੇ ਸਾਥੀ ਛੋਟੇ ਵਕੀਲ ਹਨ, ਜਦਕਿ ਮੈਂ ਮਹਾਨ ਵਕੀਲ ਵੇਖੇ ਨਹੀਂ ਹਨ ਅਤੇ ਉਨ੍ਹਾਂ ਦੇ ਬਾਰੇ ਵਿੱਚ ਸਿਰਫ਼ ਸੁਣਿਆ ਹੀ ਹੈ, ਕਿਉਂਕਿ ਉਹ ਛੋਟੇ ਵਕੀਲਾਂ ਤੋਂ ਇੰਨਾ ਉੱਪਰ ਹਨ ਜਿੰਨੇ ਕਿ ਛੋਟੇ ਵਕੀਲ ਅਦਨੇ ਵਕੀਲਾਂ ਤੋਂ ਉੱਪਰ ਹੁੰਦੇ ਹਨ-ਅਸਲ ਵਿੱਚ ਤੁਲਨਾ ਤੋਂ ਵੀ ਉੱਪਰ।"

"ਮਹਾਨ ਵਕੀਲ?? ਕੇ. ਨੇ ਪੁੱਛਿਆ, "ਤਾਂ ਉਹ ਕੌਣ ਹਨ? ਉਨ੍ਹਾਂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ?"

"ਤਾਂ ਤੁਸੀਂ ਉਨ੍ਹਾਂ ਦੇ ਬਾਰੇ ਕਦੇ ਸੁਣਿਆ ਨਹੀਂ ਹੈ," ਵਪਾਰੀ ਨੇ ਕਿਹਾ, "ਸ਼ਾਇਦ ਹੀ ਕੋਈ ਆਰੋਪੀ ਅਜਿਹਾ ਹੋਵੇਗਾ ਜਿਸਨੇ ਉਨ੍ਹਾਂ ਬਾਰੇ ਸੁਣ ਲੈਣ ਪਿੱਛੋਂ ਉਨ੍ਹਾਂ ਨੂੰ ਮਿਲਣ ਦੀ ਇੱਛਾ ਨਾ ਜਤਾਈ ਹੋਵੇ। ਪਰ ਲਾਲਚ ਵਿੱਚ ਪੈਣ ਦੀ ਲੋੜ ਨਹੀਂ ਹੈ। ਮੈਂ ਨਹੀਂ ਜਾਣਦਾ ਕਿ ਦਰਅਸਲ ਉਹ ਮਹਾਨ ਵਕੀਲ ਕੌਣ ਹਨ, ਅਤੇ ਪੱਕਾ ਹੀ ਉਨ੍ਹਾਂ ਤੱਕ ਨਹੀਂ ਪਹੁੰਚਿਆ ਜਾ ਸਕਦਾ। ਮੈਂ ਅਜਿਹੇ ਇੱਕ ਵੀ ਮੁਕੱਦਮੇ ਤੋਂ ਜਾਣੂ ਨਹੀਂ ਹਾਂ, ਜਿੱਥੇ ਪੱਕੇ ਤੌਰ 'ਤੇ ਇਹ ਕਿਹਾ ਜਾ ਸਕੇ ਕਿ ਉਨ੍ਹਾਂ ਨੇ ਦਖ਼ਲ ਦਿੱਤਾ ਹੈ। ਉਹ ਕੁੱਝ ਲੋਕਾਂ ਦੇ ਲਈ ਜ਼ਰੂਰ ਲੜਦੇ ਹਨ, ਪਰ ਤੁਸੀਂ ਆਪਣੇ ਤੌਰ ਤੇ ਉਨ੍ਹਾਂ ਨੂੰ ਆਪਣਾ ਮੁਕੱਦਮਾ ਲੜਨ ਦੇ ਤਿਆਰ ਨਹੀ ਕਰ ਸਕਦੇ, ਉਹ ਸਿਰਫ਼ ਉਨ੍ਹਾਂ ਹੀ ਲੋਕਾਂ ਦੇ ਲਈ ਲੜਦੇ ਹਨ, ਜਿਨ੍ਹਾਂ ਦੇ ਲਈ ਲੜਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ਹੇਠਲੀ ਅਦਾਲਤ ਨੇ ਮਨਜ਼ੂਰ ਕਰ ਲਿਆ ਹੋਵੇ। ਆਮ ਤੌਰ 'ਤੇ ਤਾਂ ਇਹੀ ਕਹਿਣਾ ਠੀਕ ਹੋਵੇਗਾ ਕਿ ਉਨ੍ਹਾਂ ਦੇ ਬਾਰੇ ਵਿੱਚ ਬਿਲਕੁਲ ਸੋਚਿਆ ਹੀ ਨਾ ਜਾਵੇ, ਜਾਂ ਫ਼ਿਰ ਦੂਜੇ ਵਕੀਲਾਂ ਦੇ ਨਾਲ ਹੋਣ ਵਾਲੀ ਗੱਲਬਾਤ, ਉਨ੍ਹਾਂ ਦੀ ਸੰਪਤੀ ਅਤੇ ਰਾਏ, ਤੁਹਾਨੂੰ ਬਿਲਕੁਲ ਊਲ-ਜਲੂਲ ਅਤੇ ਵਿਅਰਥ ਲੱਗਣ ਲੱਗੇਗੀ। ਇਹ ਮੈਂ ਤੁਹਾਨੂੰ ਆਪਣੇ ਤਜਰਬੇ ਨਾਲ ਦੱਸ ਸਕਦਾ ਹਾਂ ਕਿ ਹਰ ਕੋਈ ਇਨ੍ਹਾਂ ਸਭ ਮੁੱਦਿਆਂ ਨੂੰ ਨਬੇੜੇ ਜਾਣ ਦੇ ਚੱਕਰ ਵਿੱਚ ਘਰ ਜਾ ਕੇ ਸੌਂ ਜਾਣ ਲਈ ਮਜਬੂਰ ਹੋ ਜਾਂਦਾ ਹੈ ਅਤੇ ਫ਼ਿਰ ਇਸ ਬਾਰੇ ਵਿੱਚ ਇੱਕ ਵੀ ਸ਼ਬਦ ਨਹੀਂ ਸੁਣਨਾ ਚਾਹੁੰਦਾ। ਹਾਲਾਂਕਿ ਅਜਿਹਾ ਕੀਤਾ ਜਾਣਾ ਇੱਕ ਬਹੁਤ ਵੱਡੀ ਮੂਰਖਤਾ ਵੀ ਹੁੰਦੀ, ਅਤੇ ਕਿਸੇ ਵੀ ਤਰ੍ਹਾਂ ਅਜਿਹੇ ਵਿਅਕਤੀ ਨੂੰ ਬਿਸਤਰੇ ਵਿੱਚ ਵੀ ਆਰਾਮ ਮਿਲਣ ਦੀ ਕੋਈ

233॥ ਮੁਕੱਦਮਾ