ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/229

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਪਰਨ ਨਾਲ ਹੱਥ ਪੂੰਝੇ ਅਤੇ ਗੋਢਿਆ ਭਾਰ ਝੁਕ ਕੇ ਉਸਦੀ ਪਤਲੂਨ ਦੇ ਡਿੱਗੀ ਹੋਈ ਮੋਮ ਨੂੰ ਸਾਫ਼ ਕਰਨ ਲੱਗੀ।

ਤੂੰ ਮੈਨੂੰ ਉਨ੍ਹਾਂ ਛੋਟੇ ਵਕੀਲਾਂ ਬਾਰੇ ਦੱਸਣ ਲੱਗਾ ਸੀ." ਕੇ. ਨੇ ਅੱਗੇ ਕੋਈ ਟਿੱਪਣੀ ਕੀਤੇ ਬਿਨ੍ਹਾਂ ਲੇਨੀ ਦੇ ਹੱਥ ਨੂੰ ਹਟਾਉਂਦੇ ਹੋਏ ਕਿਹਾ।

"ਤੂੰ ਕੀ ਕਹਿ ਰਿਹਾ ਏਂ?" ਲੇਨੀ ਨੇ ਕੇ. ਵੱਲ ਥੱਪੜ ਵਿਖਾਉਂਦੇ ਹੋਏ ਕਿਹਾ ਅਤੇ ਇਹ ਕਹਿਣ ਦੇ ਨਾਲ-ਨਾਲ ਉਹ ਕੰਮ ਕਰਦੀ ਰਹੀ।

"ਹਾਂ, ਉਹ ਛੋਟੇ-ਮੋਟੇ ਵਕੀਲ," ਵਪਾਰੀ ਬੋਲਿਆ ਅਤੇ ਆਪਣੇ ਮੱਥੇ 'ਤੇ ਹੱਥ ਫੇਰਨ ਲੱਗਾ ਜਿਵੇਂ ਕੁੱਝ ਸੋਚ ਰਿਹਾ ਹੋਵੇ।

ਕੇ. ਉਸਦੀ ਗੱਲ ਦੀ ਲਗਾਤਾਰਤਾ ਵਿੱਚ ਮਦਦ ਕਰਨ ਦੇ ਲਈ ਬੋਲਿਆ-"ਤੂੰ ਕੁੱਝ ਛੇਤੀ ਨਤੀਜਿਆਂ ਦੀ ਤਲਾਸ਼ ਵਿੱਚ ਸੀ ਅਤੇ ਇਸਦੇ ਲਈ ਐਹੋ ਜਿਹੇ ਵਕੀਲਾਂ ਦੇ ਕੋਲ ਗਿਆ ਸੀ।"

"ਇਹ ਠੀਕ ਹੈ," ਵਪਾਰੀ ਨੇ ਕਿਹਾ, ਪਰ ਅੱਗੇ ਨਹੀਂ ਵਧਿਆ। ਉੱਥੇ ਹੀ ਰੁਕ ਗਿਆ।

ਕੇ. ਨੇ ਸੋਚਿਆ ਕਿ ਉਹ ਸ਼ਾਇਦ ਲੇਨੀ ਦੇ ਸਾਹਮਣੇ ਗੱਲ ਨਹੀਂ ਕਰਨਾ ਚਾਹੁੰਦਾ, ਪਰ ਆਪਣੀ ਕਾਹਲ ਉੱਪਰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ 'ਤੇ ਹੋਰ ਦਬਾਅ ਨਹੀਂ ਬਣਾਇਆ।

"ਕੀ ਤੂੰ ਉਸਨੂੰ ਇਹ ਦੱਸ ਦਿੱਤਾ ਏ ਕਿ ਮੈਂ ਇੱਥੇ ਹਾਂ?" ਉਸਨੇ ਲੇਨੀ ਤੋਂ ਪੁੱਛਿਆ।

"ਹਾਂ, ਉਸਨੇ ਜਵਾਬ ਦਿੱਤਾ। "ਵਕੀਲ ਤੇਰੀ ਉਡੀਕ ਵਿੱਚ ਹੈ। ਹੁਣ ਬਲੌਕ ਨੂੰ ਇੱਕਲਾ ਛੱਡ ਦੇ, ਤੂੰ ਬਲੌਕ ਦੇ ਨਾਲ ਮਗਰੋਂ ਗੱਲ ਕਰ ਸਕਦਾ ਏਂ, ਇਹ ਤਾਂ ਇੱਥੇ ਹੀ ਹੈ।" ਪਰ ਕੇ, ਫ਼ਿਰ ਵੀ ਨਹੀਂ ਹਿੱਲਿਆ।

"ਤੂੰ ਇੱਥੇ ਹੀ ਰੁਕ ਰਿਹਾ ਏਂ?" ਉਸਨੇ ਵਪਾਰੀ ਤੋਂ ਪੁੱਛਿਆ। ਉਹ ਚਾਹੁੰਦਾ ਸੀ ਕਿ ਇਹ ਆਦਮੀ ਆਪਣੇ ਬਾਰੇ ਵਿੱਚ ਆਪ ਗੱਲ ਕਰੇ, ਉਸਨੂੰ ਲੇਨੀ ਦਾ ਉਸਦੇ ਬਾਰੇ 'ਚ ਗੱਲ ਕਰਨਾ ਚੰਗਾ ਨਹੀਂ ਲੱਗਾ ਜਿਵੇਂ ਉਹ ਕਮਰੇ ਵਿੱਚ ਹੀ ਨਾ ਹੋਵੇ। ਅੱਜ ਉਹ ਲੇਨੀ ਦੇ ਪ੍ਰਤੀ ਰੋਹ ਨਾਲ ਭਰ ਗਿਆ ਸੀ। ਪਰ ਲੇਨੀ ਨੇ ਹੀ ਇੱਕ ਵਾਰ ਫ਼ਿਰ ਜਵਾਬ ਦਿੱਤਾ- "ਇਹ ਤਾਂ ਅਕਸਰ ਇੱਥੇ ਹੀ ਸੌਂ ਜਾਂਦਾ ਹੈ।"

"ਇੱਥੇ ਸੌਂ ਜਾਂਦਾ ਹੈ?" ਕੇ. ਨੇ ਹੈਰਾਨੀ ਭਰੀਆਂ ਨਿਗਾਹਾਂ ਨਾਲ ਵੇਖਕੇ ਕਿਹਾ। ਉਹ ਤਾਂ ਇਹੀ ਸੋਚ ਰਿਹਾ ਸੀ ਕਿ ਜਦੋਂ ਤੱਕ ਵਕੀਲ ਦੇ ਨਾਲ ਉਸਦੀ

235॥ ਮੁਕੱਦਮਾ