ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/231

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਕਦਾ," ਉਸਨੇ ਕੇ. ਦੇ ਵੱਲ ਮੁੜਦੇ ਹੋਏ ਕਿਹਾ- "ਤੂੰ ਭਲਾ ਏਂ, ਪਰ ਤੂੰ ਬੋਲਦਾ ਬਹੁਤ ਏਂ। ਸ਼ਾਇਦ ਇਹੀ ਕਾਰਨ ਹੈ ਕਿ ਵਕੀਲ ਤੈਨੂੰ ਸਹਿਣ ਨਹੀਂ ਕਰ ਪਾਉਂਦਾ। ਕਿਸੇ ਵੀ ਤਰ੍ਹਾਂ, ਜੇ ਉਹ ਮੂਡ ਵਿੱਚ ਨਾ ਹੋਵੇ ਤਾਂ ਕਦੇ ਵੀ ਤੈਨੂੰ ਮਿਲਣਾ ਨਹੀਂ ਚਾਹੁੰਦਾ। ਇਸ ਨੂੰ ਬਦਲਣ ਦੇ ਲਈ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਮੈਂ ਸਫ਼ਲ ਨਹੀਂ ਹੋ ਸਕੀ। ਜ਼ਰਾ ਸੋਚ, ਕਦੇ ਮੈਂ ਬਲੌਕ ਦਾ ਨਾਮ ਲੈਂਦੀ ਹਾਂ ਅਤੇ ਉਹ ਤੀਜੇ ਦਿਨ ਤੱਕ ਵਕੀਲ ਨੂੰ ਮਿਲਣ ਨਹੀਂ ਆਉਂਦਾ। ਅਤੇ ਜਦੋਂ ਬਲੌਕ ਨੂੰ ਬੁਲਾਇਆ ਜਾਵੇ ਤਾਂ ਮੌਕੇ 'ਤੇ ਹੀ ਉਸਦੇ ਨਾ ਹੋਣ ਤੇ ਉਸਦੀ ਵਾਰੀ ਖ਼ਤਮ ਹੋ ਜਾਵੇਗੀ ਅਤੇ ਉਸਦੇ ਲਈ ਨਵੇਂ ਮੌਕੇ ਦੀ ਉਸਨੂੰ ਇੱਕ ਵਾਰ ਤਲਾਸ਼ ਕਰਨੀ ਪਵੇਗੀ। ਇਸ ਲਈ ਮੈਂ ਬਲੌਕ ਨੂੰ ਇੱਥੇ ਸੌਂ ਜਾਣ ਦੀ ਇਜਾਜ਼ਤ ਦੇ ਦਿੰਦੀ ਹਾਂ, ਕਿਉਂਕਿ ਅਜਿਹਾ ਵੀ ਹੋਇਆ ਹੈ ਕਿ ਵਕੀਲ ਅੱਧੀ ਰਾਤ ਸਮੇਂ ਵੀ ਉਸਦਾ ਨਾਮ ਲੈ ਦਿੰਦਾ ਹੈ। ਇਸ ਲਈ ਹੁਣ ਤਾਂ ਬਲੌਕ ਰਾਤ ਨੂੰ ਵੀ ਤਿਆਰ ਰਹਿਣਾ ਪੈਂਦਾ ਹੈ। ਕਦੇ-ਕਦੇ ਅਜਿਹਾ ਵੀ ਹੋ ਜਾਂਦਾ ਹੈ, ਕਿ ਕਿਸੇ ਸੰਜੋਗ ਨਾਲ ਬਲੌਕ ਇੱਥੇ ਹੋਵੇ, ਤਾਂ ਆਪਣੇ ਪਿਛਲੇ ਹੁਕਮ ਨੂੰ ਖ਼ਤਮ ਕਰਕੇ ਵਕੀਲ ਉਸਨੂੰ ਫ਼ਿਰ ਅੰਦਰ ਬੁਲਾ ਲੈਂਦਾ ਹੈ।" ਕੇ. ਨੇ ਵਪਾਰੀ ਉੱਪਰ ਸਵਾਲੀਆ ਨਜ਼ਰਾਂ ਮਾਰੀਆਂ, ਜਿਹੜਾ ਸਿਰ ਹਿਲਾ ਰਿਹਾ ਸੀ, ਅਤੇ ਉਨਾ ਹੀ ਬੇਲਾਗ ਹੋ ਕੇ ਜਵਾਬ ਦੇ ਰਿਹਾ ਸੀ, ਜਿੰਨਾ ਕਿ ਉਹ ਉਦੋਂ ਬੋਲ ਰਿਹਾ ਸੀ ਜਦੋਂ ਉਹ ਕੇ. ਨਾਲ ਚਰਚਾ ਕਰ ਰਿਹਾ ਸੀ, ਜਾਂ ਸ਼ਾਇਦ ਸ਼ਰਮ ਦੇ ਭਾਵ ਨੇ ਉਸਨੂੰ ਪਰੇਸ਼ਾਨ ਕੀਤਾ ਹੋਇਆ ਸੀ-"ਹਾਂ, ਜਿਵੇਂ-ਜਿਵੇਂ ਵਕਤ ਬੀਤਦਾ ਹੈ, ਆਪਣੇ ਵਕੀਲਾਂ ਉੱਪਰ ਨਿਰਭਰਤਾ ਵਧਦੀ ਜਾਂਦੀ ਹੈ।"

"ਉਹ ਤਾਂ ਸ਼ਿਕਾਇਤ ਕੀਤੇ ਜਾਣ ਦਾ ਵਿਖਾਵਾ ਕਰ ਰਿਹਾ ਹੈ," ਲੇਨੀ ਨੇ ਕਿਹਾ। "ਇੱਥੇ ਸੌਣ ਨਾਲ ਉਹ ਖੁਸ਼ ਰਹਿੰਦਾ ਹੈ, ਜਿਵੇਂ ਕਿ ਉਸਨੇ ਕਈ ਵਾਰ ਮੇਰੇ ਨਾਲ ਗੱਲ ਕੀਤੀ ਹੈ। ਉਹ ਛੋਟੇ ਜਿਹੇ ਬੂਹੇ ਦੇ ਕੋਲ ਗਈ ਅਤੇ ਉਸਨੂੰ ਧੱਕ ਕੇ ਖੋਲ੍ਹ ਦਿੱਤਾ। "ਕੀ ਤੂੰ ਉਸਦਾ ਸੌਣ ਵਾਲਾ ਕਮਰਾ ਵੇਖਣਾ ਚਾਹੇਂਗਾ?" ਉਸਨੇ ਪੱਛਿਆ। ਕੇ. ਅੱਗੇ ਵਧਿਆ ਅਤੇ ਦਰਵਾਜ਼ੇ ਦੇ ਉਸ ਪਾਰ ਛੋਟੇ ਜਿਹੇ ਕਮਰੇ ਵਿੱਚ ਨਿਗ੍ਹਾ ਮਾਰੀ ਜਿਹੜਾ ਕਾਫ਼ੀ ਡੂੰਘਾ ਸੀ ਅਤੇ ਉਸ ਵਿੱਚ ਕੋਈ ਖਿੜਕੀ ਨਹੀਂ ਸੀ ਅਤੇ ਉਸ ਵਿੱਚ ਇੱਕ ਤੰਗ ਜਿਹਾ ਬਿਸਤਰਾ ਪਿਆ ਸੀ। ਬਿਸਤਰੇ 'ਤੇ ਚੜ੍ਹਨ ਦੇ ਲਈ ਨਾਲ ਲੱਗੀ ਪੌੜੀ ਦਾ ਇਸਤੇਮਾਲ ਕਰਨਾ ਪੈਂਦਾ ਸੀ। ਬਿਸਤਰੇ ਦੇ ਉੱਪਰੀ ਸਿਰੇ 'ਤੇ ਕੰਧ ਵਿੱਚ ਇੱਕ ਧਾਰੀ ਬਣੀ ਸੀ ਜਿੱਥੇ ਮੋਮਬੱਤੀ ਟਿਕਾਈ ਜਾ ਸਕਦੀ ਸੀ। ਇਸਦੇ ਨਾਲ ਸਿਆਹੀ ਦੀ ਇੱਕ ਦਵਾਤ ਅਤੇ ਕਲਮ ਸੀ, ਜਿਸਦੇ ਕੋਲ

237॥ ਮੁਕੱਦਮਾ