ਕਾਗਜ਼ਾਂ ਦੇ ਢੇਰ ਖਿੱਲਰੇ ਪਏ ਸਨ। ਇਹ ਸ਼ਾਇਦ ਉਸਦੇ ਮੁਕੱਦਮੇ ਨਾਲ ਸਬੰਧਿਤ ਕਾਗਜ਼ਾਤ ਸਨ।"
"ਤਾਂ ਨੂੰ ਨੌਕਰਾਣੀ ਦੇ ਕਮਰੇ ਵਿੱਚ ਸੌਂਦਾ ਏਂ?" ਕੇ. ਨੇ ਬਲੌਕ ਦੇ ਵੱਲ ਮੁੜਦੇ ਹੋਏ ਕਿਹਾ।
"ਲੇਨੀ ਨੇ ਇਹ ਮੇਰੇ ਲਈ ਖਾਲੀ ਕਰ ਰੱਖਿਆ ਹੈ," ਵਪਾਰੀ ਨੇ ਜਵਾਬ ਦਿੱਤਾ, "ਇਹ ਕਾਫ਼ੀ ਆਰਾਮਦੇਹ ਹੈ, ਕੇ. ਨੇ ਉਸ ’ਤੇ ਨਿਗ੍ਹਾ ਮਾਰੀ, ਸ਼ਾਇਦ ਇਸ ਸਮੇਂ ਜਿਹੜਾ ਪਹਿਲਾਂ ਪ੍ਰਭਾਵ ਉਸਨੇ ਉਸਦੇ ਬਾਰੇ ਵਿੱਚ ਲਿਆ ਉਹ ਚੰਗਾ ਹੀ ਸੀ। ਬਲੌਕ ਨੂੰ ਕੁੱਝ ਤਜਰਬਾ ਤਾਂ ਸੀ, ਕਿਉਂਕਿ ਉਸਦਾ ਮੁਕੱਦਮਾ ਕਾਫ਼ੀ ਲੰਮੇ ਅਰਸੇ ਤੋਂ ਚੱਲ ਰਿਹਾ ਸੀ, ਪਰ ਇਸਦੇ ਲਈ ਉਸਨੇ ਭਾਰੀ ਕੀਮਤ ਚੁਕਾਈ ਸੀ। ਅਚਾਨਕ ਕੇ. ਉਸਦੀ ਹਾਜ਼ਰੀ ਤੋਂ ਅੱਕ ਗਿਆ।
"ਉਸਨੂੰ ਬਿਸਤਰੇ ਵਿੱਚ ਧੱਕ ਦੇ," ਉਹ ਲੇਨੀ ਤੇ ਚੀਕ ਪਿਆ, ਉਸਨੂੰ ਲੱਗਿਆ ਕਿ ਉਹ ਉਸਦੀ ਗੱਲ ਨੂੰ ਠੀਕ ਤਰ੍ਹਾਂ ਸਮਝ ਨਹੀਂ ਰਹੀ ਹੈ। ਉਹ ਆਪ ਹੁਣ ਵਕੀਲ ਦੇ ਕੋਲ ਜਾਣਾ ਚਾਹੁੰਦਾ ਸੀ, ਅਤੇ ਉਸਨੂੰ ਹਟਾਕੇ, ਨਾ ਸਿਰਫ਼ ਉਸਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਬਲਕਿ ਲੇਨੀ ਅਤੇ ਵਪਾਰੀ ਤੋਂ ਵੀ ਮੁਕਤ ਹੋਣਾ ਚਾਹੁੰਦਾ ਸੀ। ਪਰ ਉਸਦੇ ਬੂਹੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਵਪਾਰੀ ਹੌਲ਼ੀ ਆਵਾਜ਼ ਵਿੱਚ ਕਹਿ ਰਿਹਾ ਸੀ- "ਸ਼੍ਰੀਮਾਨ ਕੇ. ਸਾਹਬ!" ਕੇ. ਗੁੱਸੇ ਨਾਲ ਉਸਦੇ ਵੱਲ ਮੁੜਿਆ, "ਤੁਸੀਂ ਆਪਣਾ ਵਾਅਦਾ ਭੁੱਲ ਗਏ ਹੋਂ," ਵਪਾਰੀ ਆਪਣੀ ਕੁਰਸੀ ਤੋਂ ਕੇ. ਦੇ ਵੱਲ ਝੁਕਦਾ ਹੋਇਆ ਬੋਲਿਆ, "ਤੁਸੀਂ ਤਾਂ ਮੈਨੂੰ ਕੋਈ ਰਹੱਸ ਦੱਸਣ ਵਾਲੇ ਸੀ।
"ਹਾਂ, ਮੈਂ ਦੱਸਣ ਵਾਲਾ ਸੀ," ਕੇ. ਨੇ ਇੱਕ ਤਿੱਖੀ ਨਿਗ੍ਹਾ ਨਾਲ ਲੇਨੀ ਦੇ ਵੱਲ ਸਵੇਖਦੇ ਹੋਏ ਕਿਹਾ, ਜਿਹੜੀ ਉਸਨੂੰ ਬਹੁਤ ਧਿਆਨ ਨਾਲ ਵੇਖੀ ਜਾ ਰਹੀ ਸੀ। "ਠੀਕ ਹੈ, ਤਾਂ ਸੁਣ। ਵੈਸੇ ਤਾਂ ਹੁਣ ਇਹ ਰਹੱਸ ਨਹੀਂ ਹੈ। ਮੈਂ ਵਕੀਲ ਨੂੰ ਬਰਖ਼ਾਸਤ ਕਰਨ ਦੇ ਇਰਾਦੇ ਨਾਲ ਜਾ ਰਿਹਾ ਹਾਂ।"
"ਉਹ ਉਸਨੂੰ ਬਰਖ਼ਾਸਤ ਕਰ ਰਿਹਾ ਹੈ," ਬਲੌਕ ਆਪਣੀ ਕੁਰਸੀ ਤੋਂ ਉਛਲ ਕੇ ਹੱਥ ਉੱਪਰ ਚੁੱਕ ਕੇ ਰਸੋਈ ਵਿੱਚ ਭੱਜਦਾ ਹੋਇਆ ਬੋਲਿਆ- "ਉਹ ਵਕੀਲ ਤੋਂ ਮੁਕਤ ਹੋ ਰਿਹਾ ਹੈ!" ਲੇਨੀ ਵੀ ਭੱਜ ਕੇ ਕੇ. ਦੇ ਕੋਲ ਆਉਣ ਹੀ ਵਾਲੀ ਸੀ, ਪਰ ਵਪਾਰੀ ਉਸਦੇ ਰਸਤੇ ਵਿੱਚ ਆ ਗਿਆ, ਇਸ ਲਈ ਵਿਰੋਧ ਵਿੱਚ ਉਸਨੇ ਆਪਣੀਆਂ ਕਲਾਈਆਂ ਉਸਦੇ ਸੀਨੇ ਤੇ ਮਾਰੀਆਂ। ਅਤੇ ਫ਼ਿਰ ਕਲਾਈ ਦਾ
238॥ ਮੁਕੱਦਮਾ