"ਕੀ ਮੈਂ ਤੇਰੀ ਗੱਲ ਬਿਲਕੁਲ ਠੀਕ-ਠੀਕ ਸਮਝ ਰਿਹਾ ਹਾਂ?" ਵਕੀਲ ਨੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਹੱਥਾਂ ਨੂੰ ਸਿਰਹਾਣੇ 'ਤੇ ਰੱਖ ਕੇ ਆਪਣੇ ਸਰੀਰ ਨੂੰ ਸਹਾਰਾ ਦਿੰਦੇ ਹੋਏ ਕਿਹਾ।
"ਮੈਂ ਤਾਂ ਇਹੀ ਸਮਝਦਾ ਹਾਂ," ਕੇ. ਨੇ ਦ੍ਰਿੜਤਾ ਨਾਲ ਬੈਠੇ-ਬੈਠੇ ਜਵਾਬ ਦਿੱਤਾ।
"ਠੀਕ ਹੈ, ਇਸ ਯੋਜਨਾ 'ਤੇ ਅਸੀਂ ਵਿਚਾਰ-ਵਟਾਂਦਰਾ ਕਰ ਸਕਦੇ ਹਾਂ," ਕੁੱਝ ਪਲਾਂ ਦੇ ਅੰਤਰਾਲ ਦੇ ਬਾਅਦ ਵਕੀਲ ਬੋਲਿਆ।
"ਇਹ ਹੁਣ ਕੋਈ ਯੋਜਨਾ ਨਹੀਂ ਹੈ, ਕੇ. ਬੋਲਿਆ।
"ਸ਼ਾਇਦ ਨਹੀਂ," ਵਕੀਲ ਨੇ ਕਿਹਾ, "ਪਰ ਸਾਨੂੰ ਇਸ ਤਰ੍ਹਾਂ ਚੀਜ਼ਾਂ ਨੂੰ ਭੱਜਣ ਤਾਂ ਨਹੀਂ ਦੇਣਾ ਚਾਹੀਦਾ।" ਉਸਨੇ ਸਾਨੂੰ ਸ਼ਬਦ ਦਾ ਇਸਤੇਮਾਲ ਕੀਤਾ ਜਿਵੇਂ ਕਿ ਕੇ. ਨੂੰ ਚਲੇ ਜਾਣ ਦੀ ਇਜਾਜ਼ਤ ਦੇਣ ਦਾ ਉਸਦਾ ਕੋਈ ਇਰਾਦਾ ਨਾ ਹੋਵੇ, ਅਤੇ ਜਿਵੇਂ ਉਹ ਕੇ. ਨੂੰ ਸਲਾਹ ਦਿੰਦੇ ਰਹਿਣ 'ਤੇ ਤੁਲਿਆ ਰਹਿਣਾ ਚਾਹੁੰਦਾ ਹੋਵੇ, ਭਾਵੇਂ ਉਸਨੂੰ ਉਸਦਾ ਮੁਕੱਦਮਾ ਛੱਡ ਹੀ ਦੇਣਾ ਪਵੇ।
ਇਸ ਬਾਰੇ ਵਿੱਚ ਮੈਨੂੰ ਕੋਈ ਜਲਦਬਾਜ਼ੀ ਨਹੀਂ ਹੈ," ਹੌਲ਼ੀ ਜਿਹੇ ਖੜ੍ਹਾ ਹੁੰਦਿਆਂ ਕੇ. ਨੇ ਕਿਹਾ ਅਤੇ ਤੁਰਕੇ ਕੁਰਸੀ ਦੇ ਪਿੱਛੇ ਆ ਗਿਆ। "ਮੈਂ ਤਾਂ ਲੰਮੇ ਅਰਸੇ ਤੋਂ ਇਸਨੂੰ ਖ਼ਤਮ ਹੋਇਆ ਮੰਨ ਕੇ ਚੱਲ ਰਿਹਾ ਹਾਂ। ਸ਼ਾਇਦ ਲੰਮੇ ਤੋਂ ਵੀ ਲੰਮੇ ਅਰਸੇ ਤੋਂ। ਅਤੇ ਮੇਰਾ ਇਹ ਫ਼ੈਸਲਾ ਆਖ਼ਰੀ ਹੈ।"
"ਤਾਂ ਫ਼ਿਰ ਮੈਨੂੰ ਕੁੱਝ ਹੋਰ ਕਹਿ ਲੈਣ ਦੇ," ਵਕੀਲ ਨੇ ਰਜਾਈ ਨੂੰ ਹਟਾ ਕੇ ਬਿਸਤਰੇ ਦੇ ਇੱਕ ਕਿਨਾਰੇ ਖਿਸਕ ਕੇ ਬੈਠਦੇ ਹੋਏ ਕਿਹਾ। ਉਸਦੀਆਂ ਚਿੱਟੇ ਵਾਲਾਂ ਵਾਲੀਆਂ ਨੰਗੀਆਂ ਲੱਤਾਂ ਠੰਡ ਨਾਲ ਕੰਬ ਰਹੀਆਂ ਸਨ। ਉਸਨੇ ਕੇ. ਨੂੰ ਕਿਹਾ ਕਿ ਉਹ ਉੱਪਰ ਪਿਆ ਕੰਬਲ ਉਸਨੂੰ ਦੇ ਦੇਵੇ। ਉਸਨੇ ਕੰਬਲ ਚੁੱਕ ਕੇ ਉਸਨੂੰ ਦਿੰਦੇ ਹੋਏ ਕਿਹਾ- "ਤੁਸੀਂ ਫ਼ਿਜ਼ੂਲ ਹੀ ਆਪਣੇ ਆਪ ਨੂੰ ਠੰਡ ਲਵਾ ਰਹੇ ਹੋਂ।"
"ਇਹ ਮੌਕਾ ਹੀ ਇੰਨਾ ਮੁਸ਼ਕਲਾਂ ਭਰਿਆ ਹੈ," ਵਕੀਲ ਨੇ ਆਪਣੇ ਸਰੀਰ ਨੂੰ ਰਜਾਈ ਵਿੱਚ ਲਪੇਟ ਕੇ ਅਤੇ ਲੱਤਾਂ ਨੂੰ ਕੰਬਲ ਨਾਲ ਢਕਦੇ ਹੋਏ ਕਿਹਾ, "ਤੇਰਾ ਚਾਚਾ ਮੇਰਾ ਦੋਸਤ ਹੈ, ਅਤੇ ਇਸ ਵਕਤ ਵਿੱਚ ਮੈਂ ਤੈਨੂੰ ਵੀ ਚਾਹੁਣ ਲੱਗਾ ਹਾਂ। ਮੈਂ ਸ਼ਰੇਆਮ ਇਹ ਮੰਨਦਾ ਹਾਂ। ਇਸ ’ਤੇ ਮੈਨੂੰ ਸ਼ਰਮਸਾਰ ਹੋਣ ਦੀ ਲੋੜ ਨਹੀਂ ਹੈ।" ਉਸ ਬੁੱਢੇ ਦੀਆਂ ਇਹੀ ਭਾਵਨਾਤਮਕ ਟਿੱਪਣੀਆਂ ਕੇ. ਨੂੰ ਪਰੇਸ਼ਾਨ ਕਰ ਰਹੀਆਂ ਸਨ, ਕਿਉਂਕਿ ਉਹ ਇਸਤੋਂ ਵਧੇਰੇ ਸਪੱਸ਼ਟੀਕਰਨ ਦੇਣ ਦੇ ਲਈ ਮਜਬੂਰ ਹੋ ਰਿਹਾ
242॥ ਮੁਕੱਦਮਾ