ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/241

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਇਹੀ ਮੈਂ ਸੋਚਿਆ ਸੀ, " ਕੇ. ਬੋਲਿਆ। ਇਸਦੇ ਬਿਨ੍ਹਾਂ ਵਧੇਰੇ ਕੁੱਝ ਕਹਿਣ ਦੀ ਲੋੜ ਨਹੀਂ ਹੈ।

"ਮੈਂ ਇੱਕ ਹੋਰ ਕੋਸ਼ਿਸ਼ ਕਰਨੀ ਚਾਹਾਂਗਾ," ਵਕੀਲ ਨੇ ਕਿਹਾ, ਜਿਵੇਂ ਕਿ ਕੇ. ਨੂੰ ਜੋ ਵੀ ਚੀਜ਼ ਉਤੇਜਿਤ ਕਰ ਰਹੀ ਸੀ, ਉਹ ਕੇ. ਦੇ ਨਾਲ ਨਾ ਵਾਪਰ ਕੇ ਵਕੀਲ ਦੇ ਨਾਲ ਵਾਪਰ ਰਹੀ ਹੋਵੇ। "ਮੈਨੂੰ ਇਹ ਪ੍ਰਭਾਵ ਮਿਲ ਰਿਹਾ ਹੈ ਕਿ ਤੂੰ ਨਾ ਸਿਰਫ਼ ਮੇਰੀ ਕਾਨੂੰਨੀ ਸਹਾਇਤਾ ਦਾ ਗ਼ਲਤ ਅਰਥ ਲਾ ਲਿਆ ਹੈ ਸਗੋਂ ਤੂੰ ਹੁਣ ਮੇਰੇ ਨਾਲ ਗ਼ਲਤ ਤਰੀਕੇ ਨਾਲ ਵਿਹਾਰ ਵੀ ਕਰ ਰਿਹਾ ਏਂ, ਹਾਲਾਂਕਿ ਤੂੰ ਆਰੋਪੀ ਏਂ, ਫ਼ਿਰ ਵੀ ਤੇਰੇ ਨਾਲ ਕੁੱਝ ਵਧੇਰੇ ਬਿਹਤਰ ਸਲੂਕ ਹੋਇਆ ਹੈ, ਜਾਂ ਵਧੇਰੇ ਸਹੀ ਕਿਹਾ ਜਾਵੇ ਤਾਂ ਤੇਰੇ ਵਧੇਰੇ ਸਨਮਾਨਿਤ ਵਿਹਾਰ ਹੋਇਆ ਹੈ। ਘੱਟ ਤੋਂ ਘੱਟ ਇਹੀ ਲੱਗ ਰਿਹਾ ਹੈ। ਬੇਸ਼ੱਕ ਇਸਦੇ ਵੀ ਕਾਰਨ ਰਹੇ ਹੋਣਗੇ, ਪਰ ਕਦੇ-ਕਦੇ ਸੁਤੰਤਰ ਹੋਣ ਨਾਲੋਂ ਕੜੀਆਂ ਵਿੱਚ ਹੋਣਾ ਬਿਹਤਰ ਹੁੰਦਾ ਹੈ। ਪਰ ਮੈਂ ਤੈਨੂੰ ਇਹ ਵਿਖਾਉਣਾ ਚਾਹੁੰਦਾ ਹਾਂ ਕਿ ਦੂਜੇ ਆਰੋਪੀਆਂ ਨਾਲ ਕਿਹੋ ਜਿਹਾ ਵਿਹਾਰ ਸਲੂਕ ਹੁੰਦਾ ਹੈ, ਅਤੇ ਸ਼ਾਇਦ ਤੈਨੂੰ ਇਸ ਤੋਂ ਕੁੱਝ ਸਿੱਖਣ ਨੂੰ ਮਿਲੇ। ਹੁਣ ਮੈਂ ਬਲੌਕ ਨੂੰ ਬੁਲਾਉਣ ਵਾਲਾ ਹਾਂ, ਇਸ ਲਈ ਦਰਵਾਜ਼ੇ ਦਾ ਤਾਲਾ ਖੋਲ੍ਹ ਦੇ ਅਤੇ ਕਿਨਾਰੇ ਪਏ ਮੇਜ਼ ਦੇ ਕੋਲ ਜਾ ਕੇ ਬੈਠ।"

"ਖੁਸ਼ੀ ਨਾਲ ਬੁਲਾਓ," ਕੇ. ਨੇ ਕਿਹਾ ਅਤੇ ਉਹੀ ਕੀਤਾ ਜੋ ਵਕੀਲ ਨੇ ਕਿਹਾ ਸੀ। ਉਹ ਸਿੱਖਣ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਪਰ ਆਪਣੇ ਆਪ ਨੂੰ ਕਿਸੇ ਖ਼ਾਸ ਸੰਭਾਵਨਾ ਤੋਂ ਬਚਾਈ ਰੱਖਣ ਦੇ ਇਰਾਦੇ ਨਾਲ ਉਸਨੇ ਕਿਹਾ- "ਪਰ ਕੀ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਹੁਣ ਮੇਰੇ ਵਕੀਲ ਨਹੀਂ, ਕਿ ਨਹੀਂ?"

"ਹਾਂ, ਵਕੀਲ ਨੇ ਕਿਹਾ, "ਪਰ ਤੂੰ ਅਜੇ ਵੀ ਆਪਣਾ ਵਿਚਾਰ ਬਦਲ ਸਕਦਾ ਏਂ।" ਉਹ ਫ਼ਿਰ ਬਿਸਤਰੇ ਵਿੱਚ ਪੈ ਗਿਆ, ਆਪਣੀ ਠੋਡੀ ਤੱਕ ਰਜਾਈ ਖਿੱਚ ਲਈ ਅਤੇ ਕੰਧ ਵਾਲੇ ਪਾਸੇ ਘੁੰਮ ਗਿਆ। ਫ਼ਿਰ ਉਸਨੇ ਘੰਟੀ ਵਜਾਈ।

ਫ਼ੌਰਨ ਹੀ ਲੇਨੀ ਆ ਗਈ। ਉਸਨੇ ਤੇਜ਼ੀ ਨਾਲ ਆਰ-ਪਾਰ ਵੇਖਿਆ ਕਿ ਇੱਥੇ ਕੀ ਹੋਇਆ ਹੈ। ਇਸ ਤੱਥ ਨਾਲ ਉਸਨੂੰ ਸੰਤੁਸ਼ਟੀ ਮਿਲੀ ਕਿ ਕੇ. ਚੁੱਪਚਾਪ ਵਕੀਲ ਦੇ ਬਿਸਤਰੇ ਦੇ ਕੋਲ ਬੈਠਾ ਹੋਇਆ ਹੈ। ਉਸਨੇ ਸਿਰ ਹਿਲਾਇਆ ਅਤੇ ਕੇ. ਦੇ ਵੱਲ ਵੇਖਕੇ ਮੁਸਕੁਰਾ ਪਈ, ਜਿਹੜਾ ਇੱਕ ਨਿਗ੍ਹਾ ਨਾਲ ਉਸ ਵੱਲ ਵੇਖਕੇ ਘੁੰਮ ਗਿਆ ਸੀ। ਵਕੀਲ ਬੋਲਿਆ-

"ਬਲੌਕ ਨੂੰ ਇੱਥੇ ਲੈ ਆਓ।" ਪਰ ਉਸਨੂੰ ਲਿਆਉਣ ਲਈ ਜਾਣ ਦੀ

247॥ ਮੁਕੱਦਮਾ