ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/242

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਜਾਏ ਉਹ ਦਰਵਾਜ਼ੇ ਤੋਂ ਬਾਹਰ ਨਿਕਲੀ ਅਤੇ ਜ਼ੋਰ ਨਾਲ ਉਸਨੂੰ ਆਵਾਜ਼ ਮਾਰੀ-

"ਬਲੌਕ! ਵਕੀਲ ਸਾਹਬ ਤੈਨੂੰ ਬੁਲਾ ਰਹੇ ਹਨ।" ਅਤੇ ਉਸ ਵੇਲੇ ਹਰੇਕ ਚੀਜ਼ ਤੋਂ ਅਵੇਸਲਾ ਵਿਖਾਈ ਦਿੰਦੇ ਵਕੀਲ ਨੇ ਅਜੇ ਤੱਕ ਕੰਧ ਵੱਲ ਮੂੰਹ ਕੀਤਾ ਹੋਇਆ ਸੀ, ਉਹ ਹੌਲ਼ੀ-ਹੌਲ਼ੀ ਚੱਲਕੇ ਕੇ. ਦੀ ਕੁਰਸੀ ਦੇ ਪਿੱਛੇ ਆ ਖੜ੍ਹੀ ਹੋਈ ਸੀ। ਉਹ ਉੱਥੇ ਕੁਰਸੀ 'ਤੇ ਝੁਕ ਕੇ ਉਸਨੂੰ ਚਿੜਾਉਣ ਲੱਗੀ ਅਤੇ ਆਪਣੇ ਹੱਥਾਂ ਨੂੰ ਆਰਾਮ ਨਾਲ ਉਸਦੇ ਵਾਲਾਂ ਅਤੇ ਗੱਲਾਂ ਵਿੱਚ ਫੇਰਨ ਲੱਗੀ। ਕੇ. ਨੇ ਉਸਦਾ ਇੱਕ ਹੱਥ ਫੜਕੇ ਉਸਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ, ਜਿਸਨੂੰ ਉਸਨੇ ਥੋੜ੍ਹੇ ਜਿਹੀ ਕੋਸ਼ਿਸ਼ ਤੋਂ ਬਾਅਦ ਫੜ੍ਹ ਲਿਆ ਸੀ।

ਬਲੌਕ ਫ਼ੌਰਨ ਆ ਗਿਆ, ਪਰ ਬੂਹੇ ਕੋਲ ਰੁਕ ਗਿਆ ਅਤੇ ਸੋਚਣ ਲੱਗਾ ਕਿ ਕੀ ਉਸਨੂੰ ਅੰਦਰ ਵੜ ਜਾਣਾ ਚਾਹੀਦਾ ਹੈ। ਉਸਨੇ ਆਪਣੀਆਂ ਸ੍ਹੇਲੀਆਂ ਟੇਢੀਆਂ ਕੀਤੀਆਂ ਅਤੇ ਸਿਰ ਨੂੰ ਉੱਚਾ ਚੁੱਕਿਆ ਅਤੇ ਮੁੜ ਉਸੇ ਹੁਕਮ ਦੀ ਉਡੀਕ ਕਰਨ ਲੱਗਾ। ਕੇ. ਉਸਨੂੰ ਅੰਦਰ ਆਉਣ ਲਈ ਕਹਿ ਸਕਦਾ ਸੀ ਪਰ ਉਹ ਵਕੀਲ ਨਾਲੋਂ ਹਮੇਸ਼ਾ ਲਈ ਅਲੱਗ ਹੋਣ ਦਾ ਫ਼ੈਸਲਾ ਕਰ ਚੁੱਕਾ ਸੀ ਅਤੇ ਇਸਦੇ ਨਾਲ ਵਕੀਲ ਦੇ ਇਸ ਫ਼ਲੈਟ ਵਿੱਚ ਮੌਜੂਦ ਹਰ ਕਿਸੇ ਚੀਜ਼ ਦੇ ਨਾਲ ਵੀ, ਇਸ ਲਈ ਉਹ ਚੁੱਪ ਰਿਹਾ। ਲੇਨੀ ਵੀ ਖ਼ਾਮੋਸ਼ ਸੀ। ਬਲੌਕ ਨੂੰ ਮਹਿਸੂਸ ਹੋ ਗਿਆ ਸੀ ਕਿ ਉਸਨੂੰ ਅੰਦਰ ਕੋਈ ਆਪ ਲੈ ਕੇ ਜਾਣ ਵਾਲਾ ਨਹੀਂ ਹੈ, ਇਸ ਲਈ ਉਹ ਹੌਲ਼ੀ-ਹੌਲ਼ੀ ਅੱਗੇ ਵੱਧਣ ਲੱਗਾ। ਉਸਦਾ ਚਿਹਰਾ ਇੱਕ ਦਮ ਸਖ਼ਤ ਹੋ ਗਿਆ ਸੀ ਅਤੇ ਉਸਨੇ ਆਪਣੇ ਹੱਥ ਪਿੱਛੇ ਬੰਨ੍ਹੇ ਹੋਏ ਸਨ। ਉਸਨੇ ਦਰਵਾਜ਼ਾ ਖੁੱਲ੍ਹਾ ਰੱਖਿਆ ਸੀ ਤਾਂ ਕਿ ਵਾਪਸ ਮੁੜਨ ਦੀ ਸਥਿਤੀ ਵਿੱਚ ਸੌਖ ਰਹੇ। ਉਸਨੇ ਕੇ. ਦੇ ਵੱਲ ਨਿਗ੍ਹਾ ਚੁੱਕ ਕੇ ਬਿਲਕੁਲ ਨਹੀਂ ਵੇਖਿਆ ਅਤੇ ਉੱਠੀ ਹੋਈ ਰਜਾਈ ਨੂੰ ਵੇਖਦਾ ਰਿਹਾ, ਉਸਦੇ ਹੇਠਾਂ ਪਿਆ ਵਕੀਲ ਕੰਧ ਦੇ ਕਾਫ਼ੀ ਕੋਲ ਜਾ ਪੁੱਜਾ ਸੀ ਅਤੇ ਚੰਗੀ ਤਰ੍ਹਾਂ ਵਿਖਾਈ ਵੀ ਨਹੀਂ ਸੀ ਦੇ ਰਿਹਾ। ਫ਼ਿਰ ਵਕੀਲ ਦੀ ਆਵਾਜ਼ ਸੁਣਾਈ ਦਿੱਤੀ, ਜੋ ਕਿ ਪੁੱਛ ਰਿਹਾ ਸੀ-

"ਕੀ ਬਲੌਕ ਆ ਗਿਆ ਹੈ?" ਬਲੌਕ ਜਿਹੜਾ ਅਜੇ ਤੱਕ ਕਾਫ਼ੀ ਕੋਲ ਆ ਗਿਆ ਸੀ, ਨੂੰ ਲੱਗਿਆ ਕਿ ਜਿਵੇਂ ਉਸ ’ਤੇ ਦੋ ਵਾਰ ਮਾਰ ਪਈ ਹੋਵੇ-ਇੱਕ ਵਾਰ ਉਸਦੀ ਛਾਤੀ 'ਤੇ ਅਤੇ ਦੂਜੀ ਵਾਰ ਉਸਦੀ ਪਿੱਠ 'ਤੇ। ਉਹ ਝੁਕ ਗਿਆ ਅਤੇ ਬੋਲਿਆ-

"ਹਾਜ਼ਰ ਹਾਂ।"

"ਕੀ ਚਾਹੀਦਾ ਤੈਨੂੰ?" ਵਕੀਲ ਨੇ ਪੁੱਛਿਆ, "ਤੂੰ ਤਾਂ ਬਹੁਤ ਗ਼ਲਤ ਵਕਤ

248॥ ਮੁਕੱਦਮਾ