ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/243

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਤੇ ਆਇਆ ਏਂ।"

"ਕੀ ਮੈਨੂੰ ਬੁਲਾਇਆ ਨਹੀਂ ਗਿਆ ਸੀ?" ਬਲੌਕ ਨੇ ਪੁੱਛਿਆ। ਉਹ ਵਕੀਲ ਤੋਂ ਵਧੇਰੇ ਆਪਣੇ ਆਪ ਤੋਂ ਪੁੱਛ ਰਿਹਾ ਸੀ। ਉਸਨੇ ਆਪਣੇ ਹੱਥ ਇੰਝ ਕੀਤੇ ਹੋਏ ਸਨ ਜਿਵੇਂ ਕਿ ਆਪਣੇ ਆਪ ਨੂੰ ਬਚਾਉਣ ਦੀ ਤਿਆਰੀ ਕਰ ਰਿਹਾ ਹੋਵੇ ਅਤੇ ਫ਼ੌਰਨ ਭੱਜ ਜਾਣਾ ਚਾਹੁੰਦਾ ਹੋਵੇ।

"ਹਾਂ, ਤੈਨੂੰ ਬੁਲਾਇਆ ਗਿਆ ਸੀ," ਵਕੀਲ ਬੋਲਿਆ, "ਅਤੇ ਤੂੰ ਇੱਕ ਦਮ ਗ਼ਲਤ ਵਕਤ ’ਤੇ ਆ ਗਿਆ ਏਂ," ਕਿਉਂਕਿ ਵਕੀਲ ਬੋਲ ਰਿਹਾ ਸੀ ਤਾਂ ਬਲੌਕ ਨੇ ਉਸਦੇ ਬਿਸਤਰੇ ਵੱਲ ਵੇਖਣਾ ਬੰਦ ਕਰ ਦਿੱਤਾ ਸੀ ਅਤੇ ਇੱਕ ਨੁੱਕਰ ਵਿੱਚ ਨਜ਼ਰਾਂ ਗੱਡੀ ਖੜ੍ਹਾ ਸੀ ਅਤੇ ਚੁੱਪਚਾਪ ਸੁਣ ਰਿਹਾ ਸੀ, ਜਿਵੇਂ ਕਿ ਬੋਲਣ ਵਾਲੇ ਨੂੰ ਵੇਖਕੇ ਉਸਦੀ ਅੱਖਾਂ ਚੁੰਧਿਆ ਜਾਣਗੀਆਂ, ਜਿਸਨੂੰ ਸਹਿਣਾ ਬਹੁਤ ਔਖਾ ਸੀ। ਪਰ ਸੁਣ ਸਕਣਾ ਵੀ ਔਖਾ ਸੀ, ਕਿਉਂਕਿ ਵਕੀਲ ਤੇਜ਼ੀ ਨਾਲ ਬੋਲ ਰਿਹਾ ਸੀ ਅਤੇ ਉਸਦਾ ਚਿਹਰਾ ਕੰਧ ਦੇ ਵੱਲ ਸੀ, ਜਿਸ ਨਾਲ ਉਸਦੀ ਆਵਾਜ਼ ਹੌਲ਼ੀ ਪੈ ਰਹੀ ਸੀ।

"ਕੀ ਤੁਸੀਂ ਚਾਹੁੰਦੇ ਹੋਂ ਕਿ ਮੈਂ ਚਲਾ ਜਾਵਾਂ?" ਬਲੌਕ ਨੇ ਪੁੱਛਿਆ।

"ਹੁਣ ਠਹਿਰ ਜਾ, ਜੇ ਆ ਹੀ ਗਿਆ ਏਂ ਤਾਂ," ਵਕੀਲ ਬੋਲਿਆ। ਕੋਈ ਵੀ ਇਹ ਸੋਚ ਸਕਦਾ ਸੀ ਕਿ ਬਲੌਕ ਦੀ ਇੱਛਾ ਦਾ ਸਨਮਾਨ ਕਰਨ ਦੇ ਬਜਾਏ ਤਾਂ ਉਸਨੂੰ ਵਕੀਲ ਨੇ ਧਮਕੀ ਦੇ ਦਿੱਤੀ ਹੈ ਅਤੇ ਹੁਣ ਬਲੌਕ ਇੱਕ ਦਮ ਕੰਬ ਗਿਆ ਸੀ।

"ਕੱਲ੍ਹ," ਵਕੀਲ ਬੋਲਿਆ, "ਮੈਂ ਤੀਜੇ ਜੱਜ ਦੇ ਨਾਲ ਸੀ, ਜੋ ਮੇਰਾ ਦੋਸਤ ਹੈ, ਅਤੇ ਮੈਂ ਹੌਲ਼ੀ-ਹੌਲ਼ੀ ਗੱਲਬਾਤ ਸਿਲਸਿਲਾ ਤੇਰੇ ਵੱਲ ਮੋੜ ਲਿਆ। ਕੀ ਤੂੰ ਜਾਣਨਾ ਚਾਹੇਂਗਾ ਕਿ ਉਸਨੇ ਕੀ ਕਿਹਾ??"

"ਓਹ, ਕਿਰਪਾ ਕਰਕੇ ਦੱਸੋ," ਬਲੌਕ ਨੇ ਕਿਹਾ। ਕਿਉਂਕਿ ਵਕੀਲ ਨੇ ਫ਼ੌਰਨ ਜਵਾਬ ਨਹੀਂ ਦਿੱਤਾ, ਇਸ ਲਈ ਬਲੌਕ ਨੇ ਆਪਣੀ ਇੱਛਾ ਨੂੰ ਹਰਾ ਦਿੱਤਾ, ਅਤੇ ਫ਼ਿਰ ਇਸ ਤਰ੍ਹਾਂ ਝੁਕ ਗਿਆ ਜਿਵੇਂ ਆਪਣੇ ਗੋਡਿਆਂ ਦੇ ਭਾਰ ਖੜ੍ਹਾ ਹੋਣਾ ਚਾਹ ਰਿਹਾ ਹੋਵੇ। ਉਦੋਂ ਉਸਨੂੰ ਕੇ. ਨੇ ਝਿੜਕਿਆ-

"ਤੂੰ ਕੀ ਕਰ ਰਿਹਾ ਏਂ?" ਜਿਵੇਂ ਹੀ ਲੇਨੀ ਨੇ ਉਸਨੂੰ ਚੀਕਣ ਤੋਂ ਬੰਦ ਕਰਨਾ ਚਾਹਿਆ ਤਾਂ ਕੇ. ਨੇ ਉਸਦਾ ਵੀ ਹੱਥ ਫੜ੍ਹ ਲਿਆ। ਜਿਸ ਢੰਗ ਨਾਲ ਉਸਨੇ ਉਸਨੂੰ ਕੱਸਿਆ ਹੋਇਆ ਸੀ, ਉਹ ਕੋਈ ਪਿਆਰ ਨਾਲ ਫੜ੍ਹਨਾ ਨਹੀਂ ਸੀ, ਅਤੇ ਉਹ ਲਗਾਤਾਰ ਸਿਸਕਾਰੀਆਂ ਭਰੀ ਜਾ ਰਹੀ ਸੀ, ਅਤੇ ਆਪਣੇ ਹੱਥ ਨੂੰ ਛੁਡਾਉਣਾ

249॥ ਮੁਕੱਦਮਾ