ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/248

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਪੂਰਾ ਦਿਨ ਇਹ ਕੀ ਕਰਦਾ ਰਿਹਾ ਹੈ?" ਵਕੀਲ ਨੇ ਪੁੱਛਿਆ।

"ਤਾਂ ਕਿ ਇਹ ਮੇਰੇ ਕੰਮ ਵਿੱਚ ਦਖ਼ਲ ਨਾ ਦੇਵੇ," ਲੇਨੀ ਨੇ ਜਵਾਬ ਦਿੱਤਾ, "ਮੈਂ ਇਸਨੂੰ ਨੌਕਰਾਣੀ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ, ਜਿੱਥੇ ਇਹ ਅਕਸਰ ਰਹਿੰਦਾ ਹੈ। ਮੈਂ ਵਿੱਥ ਵਿੱਚੋਂ ਵਾਰ ਵਾਰ ਵੇਖ ਲਿਆ ਕਰਦੀ ਸੀ ਕਿ ਇਹ ਕੀ ਕਰ ਰਿਹਾ ਹੈ। ਇਹ ਹਮੇਸ਼ਾ ਗੋਡਿਆਂ ਦੇ ਭਾਰ ਬੈਠਾ ਉਨ੍ਹਾਂ ਕਾਗਜ਼ਾਂ ਨੂੰ ਪੜ੍ਹਦਾ ਰਿਹਾ ਸੀ, ਜਿਹੜੇ ਇਸਨੂੰ ਦਿੱਤੇ ਗਏ ਸਨ। ਇਹ ਕਾਗਜ਼ ਖਿੜਕੀ ਦੇ ਕੋਲ ਪਏ ਸਨ। ਇਸਦਾ ਮੇਰੇ ਉੱਪਰ ਕਾਫ਼ੀ ਚੰਗਾ ਪ੍ਰਭਾਵ ਪਿਆ ਕਿਉਂਕਿ ਜਿਵੇਂ ਕਿ ਤੁਸੀਂ ਖ਼ੁਦ ਜਾਣਦੇ ਹੀ ਹੋਂ, ਕਿ ਖਿੜਕੀ ਦੇ ਕੋਲ ਰੌਸ਼ਨੀ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਸ ਤੱਥ ਨਾਲ ਕਿ ਬਲੌਕ ਪੜ੍ਹ ਰਿਹਾ ਹੈ ਮੈਨੂੰ ਪਤਾ ਲੱਗ ਗਿਆ ਕਿ ਇਹ ਕਿੰਨਾ ਆਗਿਆਕਾਰੀ ਹੈ।"

"ਮੈਨੂੰ ਇਹ ਸੁਣਕੇ ਖੁਸ਼ੀ ਹੋਈ," ਵਕੀਲ ਬੋਲਿਆ, "ਪਰ ਕੀ ਇਹ ਸਮਝ ਪਾ ਰਿਹਾ ਹੈ ਕਿ ਇਹ ਪੜ੍ਹ ਕੀ ਰਿਹਾ ਹੈ?" ਇਸ ਪੂਰੇ ਸੰਵਾਦ ਦੇ ਸਮੇਂ ਬਲੌਕ ਲਗਾਤਾਰ ਆਪਣਾ ਬੁੱਲ੍ਹ ਹਿਲਾਈ ਜਾ ਰਿਹਾ ਸੀ, ਜਿਵੇਂ ਕਿ ਉਹ ਉਨ੍ਹਾਂ ਜਵਾਬਾਂ ਨੂੰ ਬਣਾਉਣ ਦੀ ਕੋਸ਼ਿਸ਼ ਵਿੱਚ ਹੋਵੇ ਜਿਹੜੇ ਲੇਨੀ ਦੁਆਰਾ ਦਿੱਤੇ ਜਾਣੇ ਸਨ।

"ਸੁਭਾਵਿਕ ਤੌਰ ਤੇ ਮੈਂ ਪੂਰੀ ਤਰ੍ਹਾਂ ਨਾਲ ਇਸਦਾ ਕੋਈ ਜਵਾਬ ਨਹੀਂ ਦੇ ਸਕਾਂਗੀ," ਲੇਨੀ ਨੇ ਜਵਾਬ ਦਿੱਤਾ। "ਪਰ ਹਰ ਹਾਲ ਵਿੱਚ ਮੈਂ ਇਹ ਤਾਂ ਕਹਿ ਸਕਦੀ ਹਾਂ ਕਿ ਉਹ ਠੀਕ ਤਰ੍ਹਾਂ ਪੜ੍ਹ ਤਾਂ ਰਿਹਾ ਸੀ। ਪੂਰੇ ਦਿਨ ਉਹ ਉਸੇ ਸਫ਼ੇ 'ਤੇ ਅਟਕਿਆ ਰਿਹਾ ਸੀ, ਅਤੇ ਪੜ੍ਹਦੇ ਵੇਲੇ ਉਹ ਉਨ੍ਹਾਂ ਸਤਰਾਂ 'ਤੇ ਆਪਣੀਆਂ ਉਂਗਲਾਂ ਚਲਾਉਂਦਾ ਰਿਹਾ, ਇਸ ਨਾਲ ਉਹ ਪੜ੍ਹਦਾ ਹੋਇਆ ਹੀ ਲੱਗ ਰਿਹਾ ਸੀ। ਜਦੋਂ ਮੈਂ ਇਸ ’ਤੇ ਨਜ਼ਰ ਮਾਰੀ ਤਾਂ ਉਹ ਸਿਸਕੀਆਂ ਭਰ ਰਿਹਾ ਸੀ ਜਿਵੇਂ ਇਹ ਪੜ੍ਹਨਾ ਦੁੱਖ ਭਰਿਆ ਹੋਵੇ। ਸ਼ਾਇਦ ਜਿਹੜੇ ਕਾਗਜ਼ ਉਸਨੂੰ ਤੁਸੀਂ ਦਿੱਤੇ ਹਨ, ਉਹ ਸਮਝਣ ਵਿੱਚ ਕਾਫ਼ੀ ਮੁਸ਼ਕਿਲ ਹੋਣਗੇ।"

"ਹਾਂ, ਵਕੀਲ ਨੇ ਕਿਹਾ, "ਉਹ ਸਚਮੁੱਚ ਔਖੇ ਹਨ, ਅਤੇ ਫ਼ਿਰ ਮੈਨੂੰ ਲੱਗਦਾ ਵੀ ਨਹੀਂ ਹੈ ਕਿ ਉਨ੍ਹਾਂ ਵਿੱਚੋਂ ਇਸਨੇ ਕੁੱਝ ਸਮਝਿਆ ਹੋਵੇਗਾ। ਉਨ੍ਹਾਂ ਤੋਂ ਇਸਨੂੰ ਸਿਰਫ਼ ਇਹ ਅੰਦਾਜ਼ਾ ਮਿਲ ਸਕਦਾ ਹੈ ਕਿ ਮੈਂ ਇਸਦੇ ਲਈ ਕਿੰਨੀ ਮੁਸ਼ਕਿਲ ਲੜਾਈ ਲੜ ਰਿਹਾ ਹਾਂ? ਅਤੇ ਹੋਰ ਭਲਾਂ ਮੈਂ ਇਹ ਲੜਾਈ ਕਿਸਦੇ ਲਈ ਲੜਦਾ ਹਾਂ? ਇਹ ਕਹਿਣਾ ਤਾਂ ਇੱਕ ਦਮ ਬਕਵਾਸ ਹੈ ਪਰ ਫ਼ਿਰ ਵੀ ਇਹ ਮੈਂ ਬਲੌਕ ਦੇ ਲਈ ਕਹਿ ਰਿਹਾ ਹਾਂ। ਇਸਨੂੰ ਇਹ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ

254॥ ਮੁਕੱਦਮਾ