ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/250

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਾਲਾਕ ਹੈ। ਉਸਨੂੰ ਬਹੁਤ ਤਜਰਬਾ ਹੋ ਗਿਆ ਹੈ ਅਤੇ ਉਹ ਇਹ ਜਾਣ ਚੁੱਕਾ ਹੈ ਕਿ ਕਿਸੇ ਮੁਕੱਦਮੇ ਦੀ ਗਿਰਫ਼ਿਤ ਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ। ਪਰ ਉਸਦੀ ਚਲਾਕੀ ਤੋਂ ਵਧੇਰੇ ਤਾਂ ਉਸਦੀ ਬਦਮਾਸ਼ੀ ਵੱਡੀ ਹੈ। ਜਾਣਦਾ ਏਂ, ਇਹ ਕੀ ਕਹੇਗਾ, ਜੇਕਰ ਉਸਨੂੰ ਪਤਾ ਲੱਗ ਜਾਵੇ ਕਿ ਅਜੇ ਉਸਦਾ ਮੁਕੱਦਮਾ ਸ਼ੁਰੂ ਹੀ ਨਹੀਂ ਹੋਇਆ ਹੈ, ਜਾਂ ਉਸਨੂੰ ਇਹ ਦੱਸ ਦਿੱਤਾ ਜਾਵੇ ਕਿ ਇਸਨੂੰ ਸ਼ੁਰੂ ਕਰਨ ਦਾ ਸੰਕੇਤ ਵੀ ਅਜੇ ਤੱਕ ਹੋਇਆ ਹੈ? ਹੁਣ ਚੁੱਪ ਰਹਿ, ਬਲੌਕ," ਵਕੀਲ ਬੋਲਿਆ, ਕਿਉਂਕਿ ਬਲੌਕ ਆਪਣੀਆਂ ਕੰਬਦੀਆਂ ਲੱਤਾਂ ਤੇ ਆਪਣੇ ਆਪ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਸਪੱਸ਼ਟੀਕਰਨ ਦੇਣ ਲਈ ਉਤਾਵਲਾ ਵਿਖਾਈ ਦੇ ਰਿਹਾ ਸੀ। ਇਹ ਪਹਿਲੀ ਵਾਰ ਸੀ ਕਿ ਵਕੀਲ ਨੇ ਸਿੱਧੇ ਬਲੌਕ ਨੂੰ ਸੰਬੋਧਿਤ ਕੀਤਾ ਸੀ। ਉਸਨੇ ਆਪਣੀਆਂ ਥੱਕੀਆਂ ਹੋਈਆਂ ਨਜ਼ਰਾਂ ਨਾਲ ਬਲੌਕ ਵੱਲ ਵੇਖਿਆ, ਜਿਹੜੀਆਂ ਕਿ ਅੱਧੀਆਂ ਬੰਦ ਸਨ ਅਤੇ ਬਲੌਕ ਉਸਦੇ ਇੰਜ ਵੇਖਦਿਆਂ ਦੌਰਾਨ ਫ਼ਿਰ ਆਪਣੇ ਗੋਡਿਆਂ ਦਾ ਭਾਰ ਜਾ ਟਿਕਿਆ।

"ਜੱਜ ਦੀ ਟਿੱਪਣੀ ਦਾ ਤੇਰੇ ਨਾਲ ਕੋਈ ਸਬੰਧ ਨਹੀਂ ਹੈ," ਵਕੀਲ ਨੇ ਕਿਹਾ, "ਹਰ ਸ਼ਬਦ ਤੋਂ ਡਰ ਜਾਣਾ ਬੰਦ ਕਰ। ਜੇਕਰ ਦੋਬਾਰਾ ਇੱਦਾਂ ਹੋਇਆ ਤਾਂ ਸਮਝ ਲਈਂ ਕਿ ਫ਼ਿਰ ਮੈਂ ਕਦੇ ਤੈਨੂੰ ਕੁੱਝ ਨਹੀਂ ਦੱਸਾਂਗਾ। ਮੈਂ ਅਗ਼ਲੀ ਗੱਲਬਾਤ ਕਿਵੇਂ ਸ਼ੁਰੂ ਕਰ ਸਕਦਾ ਹਾਂ ਜਦੋਂ ਕਿ ਤੂੰ ਮੇਰੇ ਵੱਲ ਹਰ ਵਾਰ ਇਸ ਤਰ੍ਹਾਂ ਵੇਖ ਰਿਹਾ ਹੁੰਦਾ ਏਂ ਜਿਵੇਂ ਇਹ ਤੇਰੇ ਮੁਕੱਦਮੇ ਦਾ ਆਖਰੀ ਫ਼ੈਸਲਾ ਹੋਵੇ। ਮੇਰੇ ਇੱਕ ਦੂਜੇ ਮੁੱਦਈ ਦੇ ਸਾਹਮਣੇ ਇਸ ਤਰ੍ਹਾਂ ਦਾ ਵਿਹਾਰ ਕਰਦਿਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਅਤੇ ਤੂੰ ਆਪਣੇ ਇਸ ਵਿਹਾਰ ਨਾਲ ਮੇਰੇ ਉੱਤੇ ਉਸਦੇ ਵਿਸ਼ਵਾਸ਼ ਨੂੰ ਤੋੜ ਦੇਣਾ ਚਾਹੁੰਦਾ ਏਂ? ਤੂੰ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਏਂ? ਤੂੰ ਅਜੇ ਤੱਕ ਜ਼ਿੰਦਾ ਏਂ, ਅਜੇ ਤੱਕ ਮੇਰੀ ਸੁਰੱਖਿਆ ਹੇਠ ਏਂ? ਡਰਨ ਦਾ ਤਾਂ ਕੋਈ ਕਾਰਨ ਹੀ ਨਹੀਂ ਹੈ। ਤੂੰ ਕਿਤੇ ਪੜ੍ਹਿਆ ਹੋਇਆ ਹੈ ਕਿ ਅੰਤਿਮ ਫ਼ੈਸਲਾ ਚਿਤਾਵਨੀ ਦਿੱਤਿਆਂ ਬਗੈਰ ਹੀ ਆ ਜਾਂਦਾ ਹੈ, ਜਿਹੜਾ ਕਿਸੇ ਵੀ ਵਿਅਕਤੀ ਦੁਆਰਾ ਕਿਸੇ ਵੀ ਵਕਤ ਦਿੱਤਾ ਜਾ ਸਕਦਾ ਹੈ। ਬੇਸ਼ੱਕ ਕੁੱਝ ਹਾਲਤਾਂ ਵਿੱਚ ਇਹ ਠੀਕ ਵੀ ਹੈ। ਪਰ ਇਸਦੇ ਨਾਲ ਇਹ ਵੀ ਸਹੀ ਹੈ ਕਿ ਤੇਰੀ ਇਹ ਚਿੰਤਾ ਮੇਰੇ ਵਿੱਚ ਤੇਰਾ ਵਿਸ਼ਵਾਸ਼ ਘੱਟ ਹੋਣ ਦੀ ਪ੍ਰਤੀਕ ਹੈ ਅਤੇ ਇਸ ਨਾਲ ਮੈਨੂੰ ਦੁੱਖ ਪੁੱਜਾ ਹੈ। ਮੈਂ ਤੈਨੂੰ ਸਿਰਫ਼ ਇਹ ਦੱਸਿਆ ਸੀ ਕਿ ਜੱਜ ਨੇ ਮੈਨੂੰ ਕੀ ਕਿਹਾ ਸੀ, ਇਸਦੇ ਇਲਾਵਾ ਤਾਂ ਕੁੱਝ ਨਹੀਂ। ਤੂੰ ਜਾਣਦਾ ਏਂ ਕਿ ਕਾਰਵਾਈ ਕਰਨ ਦੇ ਬਾਰੇ ਵਿੱਚ ਬਹੁਤ ਸਾਰੇ ਵੱਖ-ਵੱਖ

256॥ ਮੁਕੱਦਮਾ