ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/253

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਮਰੱਥ ਮਹਿਸੂਸ ਕਰਦਾ ਸੀ। ਇਸ ਲਈ ਜੇਕਰ ਉਸਨੂੰ ਕਿਸੇ ਵਪਾਰਕ ਯਾਤਰਾ ਜਾਂ ਕਿਸੇ ਹੋਰ ਕਾਰੋਬਾਰ ਲਈ ਬਾਹਰ ਭੇਜਿਆ ਜਾਂਦਾ ਤਾਂ ਉਸਨੂੰ ਲੱਗਦਾ ਕਿ ਉਸਨੂੰ ਉਹ ਲੋਕ ਧੱਕੇ ਨਾਲ ਬਾਹਰ ਕੱਢ ਕਰ ਰਹੇ ਹਨ ਜਿਸ ਨਾਲ ਉਹ ਮਗਰੋਂ ਉਸਦੇ ਕੰਮ ਦੀ ਪੜਤਾਲ ਕਰ ਸਕਣ ਅਤੇ ਘੱਟੋ-ਘੱਟ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੁਣ ਕੰਮ ਦਾ ਨਹੀਂ ਰਿਹਾ। ਇਨ੍ਹਾਂ ਕੰਮਾਂ ਵਿੱਚੋਂ ਬਹੁਤਿਆਂ ਨੂੰ ਕੇ. ਆਸਾਨੀ ਨਾਲ ਮਨ੍ਹਾਂ ਕਰ ਸਕਦਾ ਸੀ ਪਰ ਉਹ ਆਪਣੇ ਡਰ ਦੇ ਕਾਰਨ ਮਨ੍ਹਾਂ ਨਹੀਂ ਕਰਦਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਰਤਾ ਵੀ ਸ਼ੱਕ ਨਹੀਂ ਹੋਣ ਦੇਣਾ ਚਾਹੁੰਦਾ ਸੀ। ਇਸੇ ਕਾਰਨ ਉਹ ਹਰੇਕ ਕੰਮ ਕਰਨ ਲਈ ਠਰੰਮੇ ਨਾਲ ਮੰਨ ਜਾਂਦਾ ਸੀ ਅਤੇ ਇੱਕ ਜਦੋਂ ਦੋ ਦਿਨ ਦੀ ਕਿਸੇ ਥਕਾਉਣ ਵਾਲੀ ਯਾਤਰਾ ਤੇ ਉਸਨੂੰ ਭੇਜਿਆ ਜਾਣ ਲੱਗਾ ਤਾਂ ਉਸਨੇ ਆਪਣੇ ਗੰਭੀਰ ਜੁਕਾਮ ਬਾਰੇ ਇਕ ਸ਼ਬਦ ਤੱਕ ਵੀ ਕਿਸੇ ਨੂੰ ਦੱਸਣਾ ਠੀਕ ਨਾ ਸਮਝਿਆ ਤਾਂ ਕਿ ਕੋਈ ਵੀ ਉਸਨੂੰ ਇਸ ਯਾਤਰਾ 'ਤੇ ਜਾਣ ਤੋਂ ਨਾ ਰੋਕ ਸਕੇ। ਜਦੋਂ ਉਹ ਉੱਧਰੋਂ ਵਾਪਿਸ ਆਇਆ ਤਾਂ ਉਸਦਾ ਸਿਰ ਬਹੁਤ ਤੇਜ਼ ਦਰਦ ਕਰ ਰਿਹਾ ਸੀ, ਅਤੇ ਉਦੋਂ ਹੀ ਉਸਨੂੰ ਪਤਾ ਲੱਗਾ ਕਿ ਉਸਨੂੰ ਇਸ ਇਟਲੀ ਦੇ ਵਪਾਰੀ ਦੇ ਨਾਲ ਅਗ਼ਲੀ ਸਵੇਰ ਹੀ ਮੜ ਯਾਤਰਾ 'ਤੇ ਜਾਣਾ ਪਵੇਗਾ। ਇਸ ਕੰਮ ਤੋਂ ਇਨਕਾਰ ਕਰਨ ਦਾ ਲਾਲਚ ਵਿਚਾਰਯੋਗ ਸੀ, ਖ਼ਾਸ ਤੌਰ 'ਤੇ ਇਸ ਕਰਕੇ ਕਿ ਇਸਦਾ ਬੈਂਕ ਦੇ ਕੰਮ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਹਾਲਾਂਕਿ ਇਸ ਤਰ੍ਹਾਂ ਦੇ ਗਾਹਕ ਦੇ ਲਈ ਬਿਨ੍ਹਾਂ ਸ਼ੱਕ ਤੋਂ ਇਹ ਜ਼ਿੰਮਵਾਰੀ ਨਿਭਾਉਣੀ ਸੀ, ਹਾਲਾਂਕਿ ਇਹ ਕੇ. ਦੇ ਲਈ ਇੰਨਾ ਜ਼ਰੂਰੀ ਵੀ ਨਹੀਂ ਸੀ, ਪਰ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸਦਾ ਬਚਾਅ ਤਾਂ ਸਿਰਫ਼ ਉਸਦੇ ਕੰਮ ਦੀ ਸਫ਼ਲਤਾ ਵਿੱਚ ਹੀ ਹੈ ਅਤੇ ਇਹ ਵੀ ਕਿ ਇਸਦੇ ਬਿਨ੍ਹਾਂ ਜੇਕਰ ਉਹ ਇਸ ਵਿੱਚ ਸਫਲ ਨਹੀਂ ਹੁੰਦਾ ਤਾਂ ਇਸ ਇਟਲੀਵਾਸੀ ਨੂੰ ਪੂਰਨ ਤੌਰ 'ਤੇ ਪ੍ਰਭਾਵਿਤ ਕਰਕੇ ਵੀ ਕੋਈ ਫਰਕ ਨਹੀਂ ਪੈਣ ਲੱਗਾ। ਉਹ ਇੱਕ ਦਿਨ ਦੇ ਲਈ ਵੀ ਆਪਣੇ ਕੰਮ ਵਾਲੀ ਜਗ੍ਹਾ ਤੋਂ ਬਾਹਰ ਨਹੀਂ ਸੀ ਜਾਣਾ ਚਾਹੁੰਦਾ ਕਿਉਂਕਿ ਡਰ ਸੀ ਕਿ ਕਿਤੇ ਦੋਬਾਰਾ ਉਸਨੂੰ ਇਹ ਕੰਮ ਮਿਲੇ ਹੀ ਨਾ। ਇਹ ਇੱਕ ਅਜਿਹਾ ਡਰ ਸੀ ਜਿਸਦੇ ਬਾਰੇ ਉਸਨੂੰ ਪਤਾ ਸੀ ਕਿ ਇਸਨੂੰ ਉਸ ਦੁਆਰਾ ਐਂਵੇ ਹੀ ਵਧਾ ਲਿਆ ਗਿਆ ਹੈ ਪਰ ਫ਼ਿਰ ਵੀ ਇਹ ਉਸਨੂੰ ਪਰੇਸ਼ਾਨ ਰੱਖਦਾ ਸੀ। ਇਸ ਮੌਕੇ 'ਤੇ ਕੋਈ ਢੁੱਕਵਾਂ ਬਹਾਨਾ ਵੀ ਤਲਾਸ਼ ਕਰਨਾ ਔਖਾ ਸੀ ਕਿਉਂਕਿ ਉਸਨੂੰ ਇਤਾਲਵੀ ਭਾਸ਼ਾ ਦਾ ਜੇਕਰ ਬਹੁਤਾ ਨਹੀਂ ਤਾਂ ਠੀਕ-ਠੀਕ ਗਿਆਨ ਤਾਂ ਸੀ ਹੀ। ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਕੇ. ਨੂੰ ਇਤਿਹਾਸ ਦੀ ਜਾਣਕਾਰੀ ਸੀ ਅਤੇ ਇਸਦਾ ਪਤਾ

259॥ ਮੁਕੱਦਮਾ