ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/254

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕਾਂ ਨੂੰ ਲੱਗ ਗਿਆ ਸੀ ਅਤੇ ਇਸਤੋਂ ਵਧਕੇ ਇਸਦਾ ਲੋੜੋਂ ਵੱਧ ਪ੍ਰਚਾਰ ਵੀ ਹੋ ਗਿਆ ਸੀ। ਬੈਂਕ ਵਿੱਚ ਇਸਦੇ ਫੈਲਣ ਦਾ ਇਕ ਹੋਰ ਵੀ ਕਾਰਨ ਸੀ ਕਿ ਇਕ ਵੇਲੇ ਸੰਯੋਗ ਨਾਲ ਕਿਸੇ ਵਪਾਰਕ ਕਾਰਨਾਂ ਕਰਕੇ ਉਹ ਇਕ ਕਲਾ ਸੁਰੱਖਿਅਣ ਸੋਸਾਇਟੀ ਦਾ ਮੈਂਬਰ ਰਹਿ ਚੁੱਕਾ ਸੀ। ਉਸ ਇਤਾਲਵੀ ਦੇ ਬਾਰੇ ਵਿੱਚ ਇਹ ਚਰਚਾ ਸੀ ਕਿ ਉਹ ਕਲਾ ਦਾ ਦੀਵਾਨਾ ਹੈ ਅਤੇ ਇਸ ਲਈ ਉਸਦਾ ਸਾਥ ਦੇਣ ਲਈ ਕੇ. ਨੂੰ ਹੀ ਉਸ ਇਤਾਲਵੀ ਦੇ ਨਾਲ ਸੁਭਾਵਿਕ ਤੌਰ 'ਤੇ ਜਾਣਾ ਪੈਣਾ ਸੀ।

ਉਹ ਇੱਕ ਬਹੁਤ ਹੀ ਬਰਸਾਤੀ ਅਤੇ ਤੂਫ਼ਾਨੀ ਸਵੇਰ ਸੀ, ਜਦੋਂ ਕੇ, ਸਵੇਰੇ ਸੱਤ ਵਜੇ ਦਫ਼ਤਰ ਆ ਗਿਆ। ਉਹ ਆਉਣ ਵਾਲੇ ਦਿਨ ਦੇ ਵਿਚਾਰ ਤੋਂ ਹੀ ਪਰੇਸ਼ਾਨ ਸੀ ਅਤੇ ਇਸਤੋਂ ਪਹਿਲਾਂ ਕਿ ਕੋਈ ਮਹਿਮਾਨ ਉਸਤੋਂ ਉਸਦਾ ਕੰਮ ਖੋਹ ਲੈਂਦਾ, ਉਹ ਕੁੱਝ ਕੰਮ ਨਬੇੜ ਲੈਣ ਦਾ ਚਾਹਵਾਨ ਸੀ। ਉਹ ਕਾਫ਼ੀ ਥੱਕਿਆ ਹੋਇਆ ਸੀ, ਕਿਉਂਕਿ ਅੱਧੀ ਰਾਤ ਤੱਕ ਇਤਾਲਵੀ ਵਿਆਕਰਨ ਵਿੱਚ ਉਲਝਿਆ ਰਿਹਾ ਸੀ, ਤਾਂ ਕਿ ਉਹ ਥੋੜ੍ਹਾ ਤਾਂ ਆਪਣੇ ਆਪ ਨੂੰ ਤਿਆਰ ਕਰ ਸਕੇ। ਉਹ ਖਿੜਕੀ ਜਿਸਦੇ ਕੋਲ ਉਹ ਇਨ੍ਹਾਂ ਦਿਨਾਂ ਵਿੱਚ ਕੁੱਝ ਵਧੇਰੇ ਹੀ ਬੈਠਣ ਲੱਗਾ ਸੀ, ਉਸਨੂੰ ਆਪਣੇ ਮੇਜ਼ ਤੋਂ ਵਧੇਰੇ ਸੋਹਣੀ ਲੱਗਣ ਲੱਗੀ, ਪਰ ਇਸ ਲਾਲਚ ਦਾ ਉਸਨੇ ਪੁਰਾ ਵਿਰੋਧ ਕੀਤਾ ਅਤੇ ਕੰਮ ਕਰਨ ਦੇ ਲਈ ਬੈਠ ਗਿਆ। ਮਾੜੀ ਕਿਸਮਤ ਕਿ ਕਲਰਕ ਛੇਤੀ ਹੀ ਆ ਗਿਆ ਅਤੇ ਬੋਲਿਆ ਕਿ ਉਸਨੂੰ ਮੈਨੇਜਰ ਨੇ ਇਹ ਵੇਖਣ ਲਈ ਭੇਜਿਆ ਹੈ ਕਿ ਜੇ ਮੁੱਖ ਕਲਰਕ ਆ ਜਾਣ ਤਾਂ ਨੂੰ ਕਿਹਾ ਜਾਵੇ ਕਿ ਉਹ ਫ਼ੌਰਨ ਸੁਆਗਤ ਕਮਰੇ ਵਿੱਚ ਆ ਜਾਣ, ਕਿਉਂਕਿ ਇਟਲੀ ਤੋਂ ਆਏ ਸੱਜਣ ਉੱਥੇ ਪਹੁੰਚ ਚੁੱਕੇ ਹਨ।

"ਮੈਂ ਆ ਹੀ ਰਿਹਾ ਹਾਂ," 'ਕੇ. ਨੇ ਕਿਹਾ। ਉਸਨੇ ਇੱਕ ਛੋਟਾ ਜਿਹਾ ਸ਼ਬਦਕੋਸ਼ ਜੇਬ ਵਿੱਚ ਪਾ ਲਿਆ। ਇਤਾਲਵੀ ਦੇ ਲਈ ਉਸਨੇ ਸ਼ਹਿਰ ਦੀਆਂ ਜ਼ਰੂਰੀ ਥਾਵਾਂ ਦੀ ਜਿਹੜੀ ਐਲਬਮ ਤਿਆਰ ਕੀਤੀ ਸੀ, ਉਹ ਚੁੱਕੀ ਅਤੇ ਡਿਪਟੀ ਮੈਨੇਜਰ ਦੇ ਕਮਰੇ ਵਿੱਚ ਦੀ ਹੁੰਦਾ ਹੋਇਆ ਮੈਨੇਜਰ ਦੇ ਕਮਰੇ ਚਲਾ ਗਿਆ। ਦਫ਼ਤਰ ਵਿੱਚ ਇੰਨੀ ਛੇਤੀ ਆਉਣ ਤੇ ਉਹ ਆਪਣੇ ਆਪ 'ਤੇ ਖੁਸ਼ ਹੋਇਆ ਕਿਉਂਕਿ ਉਹ ਫ਼ੌਰਨ ਮੈਨੇਜਰ ਦੇ ਸੱਦੇ 'ਤੇ ਮੌਜੂਦ ਸੀ, ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ। ਡਿਪਟੀ ਮੈਨੇਜਰ ਦਾ ਕਮਰਾ ਅਜੇ ਤੱਕ ਉਸੇ ਤਰ੍ਹਾਂ ਹੀ ਖਾਲੀ ਪਿਆ ਸੀ, ਜਿਵੇਂ ਇਹ ਅੱਧੀ ਰਾਤ ਦਾ ਸਮਾਂ ਹੋਵੇ, ਕਲਰਕ ਨੂੰ ਸ਼ਾਇਦ ਉਸਨੂੰ ਵੀ ਸੁਆਗਤ ਕਮਰੇ ਵਿੱਚ ਬੁਲਾਉਣ ਲਈ ਕਿਹਾ ਗਿਆ ਸੀ, ਪਰ ਅਜੇ ਤੱਕ ਉਸਨੇ

260॥ ਮੁਕੱਦਮਾ