ਲੰਮਾ ਸਜਿਆ-ਧਜਿਆ ਹਥਿਆਰਬੰਦ ਸਰਦਾਰ ਸੀ। ਉਹ ਆਪਣੀ ਤਲਵਾਰ ਤੇ ਝੁਕਿਆ ਹੋਇਆ ਸੀ, ਜਿਸਨੂੰ ਉਸਨੇ ਆਪਣੇ ਸਾਹਮਣੇ ਵਾਲੇ ਖਾਲੀ ਮੈਦਾਨ ਵਿੱਚ ਰੱਖਿਆ ਹੋਇਆ ਸੀ। ਇੱਧਰ-ਉੱਧਰ ਘਾਹ ਦੇ ਕੁੱਝ ਤਿਨਕੇ ਖਿੱਲਰੇ ਹੋਏ ਸਨ। ਲੱਗਦਾ ਸੀ ਜਿਵੇਂ ਉਸਦੇ ਸਾਹਮਣੇ ਕੋਈ ਡਰਾਮਾ ਚੱਲ ਰਿਹਾ ਹੋਵੇ ਅਤੇ ਉਹ ਉਸਨੂੰ ਵੇਖੀ ਜਾ ਰਿਹਾ ਸੀ। ਇਹ ਹੈਰਾਨੀ ਭਰਿਆ ਸੀ ਕਿ ਉਹ ਅੱਗੇ ਵਧਣ ਦੀ ਬਜਾਏ ਉੱਥੇ ਹੀ ਖੜ੍ਹਾ ਰਿਹਾ। ਸ਼ਾਇਦ ਉਸਦੇ ਉੱਥੇ ਖੜ੍ਹੇ ਹੋਣ ਵਿੱਚ ਸੁਰੱਖਿਆ ਦਾ ਕੋਈ ਵਿਚਾਰ ਸੀ। ਕੇ. ਜਿਸਨੇ ਲੰਮੇ ਸਮੇਂ ਤੋਂ ਤਸਵੀਰਾਂ ਨਹੀਂ ਵੇਖੀਆਂ ਸਨ, ਨੇ ਉਸ ਸੂਰਮੇ ਦਾ ਕੁੱਝ ਦੇਰ ਲਈ ਅਧਿਐਨ ਕੀਤਾ, ਹਾਲਾਂਕਿ ਉਹ ਹਰੀ ਰੌਸ਼ਨੀ ਵਾਲੇ ਲੈਂਪ ਦੇ ਸਾਹਮਣੇ ਸਹਿਜ ਨਹੀਂ ਸੀ ਅਤੇ ਲਗਾਤਾਰ ਅੱਖਾਂ ਝਪਕਾਈ ਜਾ ਰਿਹਾ ਸੀ। ਇਸ ਪਿੱਛੋਂ ਜਦੋਂ ਉਸਨੇ ਤਸਵੀਰ ਦੇ ਬਾਕੀ ਹਿੱਸਿਆਂ 'ਤੇ ਰੌਸ਼ਨੀ ਸੁੱਟੀ ਤਾਂ ਪਤਾ ਲੱਗਾ ਕਿ ਇਹ ਤਾਂ ਈਸਾ ਨੂੰ ਮਕਬਰੇ ਵਿੱਚ ਰੱਖੇ ਜਾਣ ਸਮੇਂ ਦੀ ਪਰੰਪਰਾਗਤ ਵਿਆਖਿਆ ਹੈ। ਸੰਜੋਗ ਨਾਲ ਇਹ ਇਕ ਆਧੁਨਿਕ ਚਿੱਤਰਕਾਰੀ ਸੀ। ਉਸਨੇ ਟਾਰਚ ਨੂੰ ਜੇਬ ਵਿੱਚ ਰੱਖਿਆ ਅਤੇ ਵਾਪਸ ਆਪਣੀ ਜਗ੍ਹਾ 'ਤੇ ਆ ਗਿਆ।
ਉਹ ਸ਼ਾਇਦ ਉਸ ਇਤਾਲਵੀ ਦੀ ਉਡੀਕ ਕਰਨਾ ਜ਼ਰੂਰੀ ਨਹੀਂ ਸੀ, ਪਰ ਬਿਨ੍ਹਾਂ ਸ਼ੱਕ ਬਾਹਰ ਮੀਂਹ ਪੈ ਰਿਹਾ ਸੀ ਅਤੇ ਅੰਦਰ ਜਿੰਨੀ ਕੁ ਉਸਨੇ ਪਹਿਲਾਂ ਸੋਚਿਆ ਸੀ, ਉਨੀ ਠੰਡ ਨਹੀਂ ਸੀ। ਕੇ. ਨੇ ਕੁੱਝ ਸਮੇਂ ਦੇ ਲਈ ਉੱਥੇ ਰੁਕੇ ਰਹਿਣ ਦਾ ਫ਼ੈਸਲਾ ਕੀਤਾ। ਧਰਮਉਪਦੇਸ਼ ਆਸਣ ਵਧੇਰੇ ਦੂਰ ਨਹੀਂ ਸੀ ਅਤੇ ਉਸ ਉੱਤੇ ਚੜ੍ਹੀ ਛਤਰੀ ਤੇ ਸੋਨੇ ਦੇ ਦੋ ਕ੍ਰਾਸ ਜੁੜੇ ਹੋਏ ਸਨ, ਜਿਨ੍ਹਾਂ ਦੇ ਕਿਨਾਰੇ ਇਕ ਦੂਜੇ ਨੂੰ ਛੋਹ ਰਹੇ ਸਨ। ਕਟਘਰੇ ਦੇ ਬਾਹਰ ਅਤੇ ਸਹਾਰਾ ਦਿੱਤੇ ਹੋਏ ਖੰਭੇ ਦੇ ਨਾਲ ਹਰੇ ਵੇਲ-ਬੂਟੇ ਜੁੜੇ ਹੋਏ ਸਨ, ਜਿਨ੍ਹਾਂ ਵਿੱਚ ਛੋਟੇ ਆਕਾਰ ਹੱਥ ਮਿਲਾਉਂਦੇ ਹੋਏ ਮਿਲਾਉਂਦੇ ਸਨ। ਕੇ. ਆਸਣ ਦੇ ਕੋਲ ਪਹੁੰਚ ਗਿਆ ਅਤੇ ਸਭ ਪਾਸਿਓਂ ਉਸਦਾ ਪਰੀਖਣ ਕੀਤਾ। ਪੱਥਰ 'ਤੇ ਇਹ ਨੱਕਾਸ਼ੀ ਬਹੁਤ ਸਾਵਧਾਨੀ ਨਾਲ ਕੀਤੀ ਗਈ ਸੀ। ਹਰੇ ਵੇਲ-ਬੂਟਿਆਂ ਦੇ ਹੇਠਾਂ ਗਹਿਰੇ ਧੱਸਬੇ ਧਿਆਨ ਨਾਲ ਬਣਾਏ ਗਏ ਜਾਪਦੇ ਸਨ। ਕੇ. ਨੇ ਅਜਿਹੇ ਇੱਕ ਖੰਭੇ 'ਤੇ ਆਪਣਾ ਹੱਥ ਫੇਰਿਆ ਅਤੇ ਪੱਥਰ ਨੂੰ ਮਹਿਸੂਸ ਕੀਤਾ। ਉਸਨੂੰ ਅੱਜ ਤੱਕ ਇਸ ਆਸਣ ਦੀ ਹੋਂਦ ਦਾ ਪਤਾ ਹੀ ਨਹੀਂ ਸੀ। ਫ਼ਿਰ ਸੰਗਤ ਦੀ ਇੱਕ ਪੰਗਤ ਵਿੱਚ ਉਸਨੇ ਇੱਕ ਸੇਵਾਦਾਰ ਨੂੰ ਵੇਖਿਆ, ਜਿਹੜਾ ਉੱਥੇ ਇੱਕ ਢਿੱਲਾ ਜਿਹਾ ਕੋਟ ਪਾਈ ਖੜ੍ਹਾ ਸੀ ਅਤੇ ਆਪਣੇ ਖੱਬੇ ਹੱਥ ਵਿੱਚ ਡੱਬਾ ਫੜ੍ਹੀ ਉਸਨੂੰ ਵੇਖ ਰਿਹਾ ਸੀ। ਉਹ ਆਦਮੀ ਕੀ ਚਾਹੁੰਦਾ ਹੈ? ਕੇ. ਨੇ
267॥ ਮੁਕੱਦਮਾ