ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/268

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਪਰ ਮੈਂ ਕਸੂਰਵਾਰ ਨਹੀਂ ਹਾ," ਕੇ. ਬੋਲਿਆ, "ਇਹ ਸਰਾਸਰ ਗ਼ਲਤੀ ਹੈ। ਕੋਈ ਆਦਮੀ ਅਪਰਾਧੀ ਹੋ ਹੀ ਕਿਵੇਂ ਸਕਦਾ ਹੈ? ਅਸੀਂ ਸਾਰੇ ਇੱਥੇ ਮਨੁੱਖ ਹਾਂ, ਇੱਕ -ਦੂਜੇ ਦੇ ਵਰਗੇ।"

"ਇਹ ਠੀਕ ਹੈ," ਪਾਦਰੀ ਨੇ ਕਿਹਾ, "ਪਰ ਕਸੂਰਵਾਰ ਲੋਕ ਇਸੇ ਤਰ੍ਹਾਂ ਗੱਲ ਕਰਦੇ ਹਨ।"

"ਕੀ ਤੁਸੀਂ ਵੀ ਮੈਨੂੰ ਕਸੂਰਵਾਰ ਮੰਨਦੇ ਹੋਂ?" ਕੇ. ਨੇ ਪੁੱਛਿਆ।

"ਨਹੀਂ, ਮੈਂ ਤੇਰੇ ਬਾਰੇ ਕੋਈ ਅਜਿਹਾ ਅੰਦਾਜ਼ਾ ਨਹੀਂ ਲਾਇਆ ਹੈ।" ਪਾਦਰੀ ਨੇ ਜਵਾਬ ਦਿੱਤਾ।

"ਮੈਂ ਇਸ ਲਈ ਤੁਹਾਡਾ ਧੰਨਵਾਦੀ ਹਾਂ," ਕੇ. ਬੋਲਿਆ, "ਪਰ ਬਾਕੀ ਹਰ ਕੋਈ, ਜਿਸ ਕਿਸੇ ਦਾ ਵੀ ਇਸ ਕੇਸ ਨਾਲ ਸਬੰਧ ਹੈ, ਮੇਰੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦਾ ਹੈ। ਉਹ ਉਨ੍ਹਾਂ ਲੋਕਾਂ ਨੂੰ ਵੀ ਮੇਰੇ ਵਿਰੁੱਧ ਕਰ ਦਿੰਦੇ ਹਨ ਜਿਨ੍ਹਾਂ ਦਾ ਇਸ ਮੁਕੱਦਮੇ ਨਾਲ ਕੋਈ ਸਬੰਧ ਨਹੀਂ ਹੈ। ਮੇਰੀ ਸਥਿਤੀ ਲਗਾਤਾਰ ਮੁਸ਼ਕਿਲ ਹੁੰਦੀ ਜਾ ਰਹੀ ਹੈ।"

"ਤੂੰ ਇਸ ਮੁਕੱਦਮੇ ਦੇ ਤੱਥ ਸਮਝਣ ਵਿੱਚ ਅਸਮਰੱਥ ਰਿਹਾ ਏਂ," ਪਾਦਰੀ ਬੋਲਿਆ, "ਫ਼ੈਸਲਾ ਅਚਾਨਕ ਹੀ ਤਾਂ ਨਹੀਂ ਹੋ ਜਾਂਦਾ, ਪੂਰੀ ਕਾਰਵਾਈ ਹੀ ਆਖਿਰਕਾਰ ਫ਼ੈਸਲੇ ਵਿੱਚ ਤਬਦੀਲ ਹੁੰਦੀ ਹੈ।"

"ਇਸ ਲਈ ਇਹ ਸਭ ਇਸ ਤਰ੍ਹਾਂ ਹੈ, ਕੇ. ਨੇ ਕਿਹਾ ਅਤੇ ਆਪਣਾ ਸਿਰ ਝੁਕਾ ਲਿਆ।

"ਹੁਣ ਅੱਗੇ ਆਪਣੇ ਮੁਕੱਦਮੇ ਦੇ ਬਾਰੇ 'ਚ ਤੇਰੀ ਕੀ ਯੋਜਨਾ ਹੈ?" ਪਾਦਰੀ ਨੇ ਪੁੱਛਿਆ।

"ਮੈਂ ਕੁੱਝ ਵਧੇਰੇ ਮਦਦ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ," ਕੇ. ਨੇ ਆਪਣਾ ਸਿਰ ਉੱਪਰ ਚੁੱਕ ਕੇ ਇਹ ਵੇਖਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਇਸ ਬਾਰੇ 'ਚ ਪਾਦਰੀ ਕੀ ਸੋਚ ਰਿਹਾ ਹੋਵੇਗਾ, "ਅਜੇ ਵੀ ਕੁੱਝ ਅਜਿਹੀਆਂ ਸੰਭਾਵਨਾਵਾਂ ਹਨ, ਜਿਨ੍ਹਾਂ ਦਾ ਮੈਂ ਇਸਤੇਮਾਲ ਕਰਨਾ ਹੈ।"

"ਤੂੰ ਦੂਜੇ ਲੋਕਾਂ ਤੋਂ ਬਹੁਤ ਜ਼ਿਆਦਾ ਮਦਦ ਮੰਗਦਾ ਏਂ," ਪਾਦਰੀ ਨੇ ਉਸ ਅਸਹਿਮਤੀ ਜਤਾਉਂਦੇ ਹੋਏ ਕਿਹਾ, "ਖ਼ਾਸ ਕਰਕੇ ਔਰਤਾਂ ਤੋਂ। ਕੀ ਤੂੰ ਇਹ ਵੀ ਵੇਖ ਨਹੀਂ ਸਕਦਾ ਕਿ ਤੈਨੂੰ ਇਸ ਤਰ੍ਹਾਂ ਦੀ ਮਦਦ ਦੀ ਲੋੜ ਨਹੀ ਹੈ।"

"ਕਈ ਵਾਰ, ਇੱਕ-ਅੱਧ ਵਾਰ, ਮੈਂ ਇਹ ਮੰਨ ਸਕਦਾ ਹਾਂ ਕਿ ਤੁਸੀਂ ਠੀਕ

274॥ ਮੁਕੱਦਮਾ