ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/270

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੰਭਾਵਨਾ ਸੀ, ਜੇਕਰ ਉਹ ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ ਤਾਂ। ਫ਼ਿਰ ਵੀ ਕੇ. ਨੂੰ ਲੱਗ ਰਿਹਾ ਸੀ ਕਿ ਪਾਦਰੀ ਉਸਦੀ ਭਲਾਈ ਕਰਨ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਉਹ ਸੰਭਾਵਨਾਵਾਂ ਤੋਂ ਪਰੇ ਦੀ ਗੱਲ ਨਹੀਂ ਸੀ, ਕਿ ਜੇਕਰ ਪਾਦਰੀ ਉੱਤਰ ਕੇ ਹੇਠਾਂ ਆ ਗਿਆ ਤਾਂ ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਸਹਿਮਤੀ ਹੋ ਸਕਦੀ ਸੀ। ਫ਼ਿਰ ਵੀ ਇਹ ਅਸੰਭਵ ਨਹੀਂ ਸੀ ਕੇ. ਉਸਤੋਂ ਅਤਿ-ਜ਼ਰੂਰੀ ਅਤੇ ਮੰਨੀ ਜਾ ਸਕਣ ਵਾਲੀ ਸਲਾਹ ਹਾਸਿਲ ਕਰ ਲੈਂਦਾ, ਜਿਸ ਨਾਲ ਉਦਾਹਰਨ ਲਈ ਇਹ ਸੰਭਾਵਨਾ ਬਣ ਸਕਦੀ ਸੀ ਕਿ ਮੁਕੱਦਮੇ ਰਾਹ ਵਿੱਚ ਕੋਈ ਬਿਹਤਰ ਬਦਲਾਅ ਹੋ ਜਾਂਦਾ ਜਾਂ ਇਸ ਤੋਂ ਛੁੱਟ ਕੇ, ਬਚ ਕੇ ਅਤੇ ਅਦਾਲਤ ਤੋਂ ਦੂਰ ਹੋਣ ਦੀ ਹੀ ਕੋਈ ਕਾਢ ਨਿਕਲ ਆਉਂਦੀ। ਇਹ ਸੰਭਵ ਸੀ, ਅੱਜ ਕੱਲ੍ਹ ਕੇ. ਇਸ ਬਾਰੇ ਵਿੱਚ ਅਕਸਰ ਸੋਚਦਾ ਸੀ। ਅਤੇ ਜੇਕਰ ਪਾਦਰੀ ਨੂੰ ਅਜਿਹੀ ਸੰਭਾਵਨਾ ਦਾ ਪਤਾ ਸੀ ਤਾਂ ਸ਼ਾਇਦ ਉਸਨੂੰ ਬੇਨਤੀ ਕਰਨ 'ਤੇ ਉਹ ਦੱਸ ਸਕਦਾ ਹੈ, ਜਦਕਿ ਉਸਦਾ ਆਪਣਾ ਸਬੰਧ ਅਦਾਲਤ ਨਾਲ ਹੈ ਅਤੇ ਹਾਲਾਂਕਿ ਉਸਨੇ ਸ਼ਰਾਫ਼ਤ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਪਰ ਜਿਵੇਂ ਹੀ ਕੇ. ਨੇ ਅਦਾਲਤ 'ਤੇ ਹੱਲਾ ਬੋਲਿਆ ਤਾਂ ਉਹ ਵੀ ਚੀਕ ਪਿਆ ਸੀ-

"ਕੀ ਤੁਸੀਂ ਹੇਠਾਂ ਨਹੀਂ ਆਓਂਗੇ?" ਕੇ. ਨੇ ਪੁੱਛਿਆ, "ਅੱਜ ਤੁਸੀਂ ਕੋਈ ਉਪਦੇਸ਼ ਤਾਂ ਨਹੀਂ ਦੇਣਾ ਹੈ, ਇਸ ਲਈ ਹੇਠਾਂ ਆ ਜਾਓ।"

"ਹੁਣ ਮੈਂ ਹੇਠਾਂ ਉੱਤਰ ਸਕਦਾ ਹਾਂ, ਪਾਦਰੀ ਬੋਲਿਆ। ਸ਼ਾਇਦ ਉਸਨੂੰ ਅਫ਼ਸੋਸ ਹੋ ਰਿਹਾ ਸੀ ਕਿ ਉਹ ਉਸ 'ਤੇ ਚੀਕ ਪਿਆ ਸੀ। ਲੈਂਪ ਨੂੰ ਕਿੱਲੀ ਤੋਂ ਹਟਾਉਂਦੇ ਹੋਏ ਉਸਨੇ ਕਿਹਾ-

"ਪਹਿਲਾਂ ਤਾਂ ਮੈਨੂੰ ਤੇਰੇ ਨਾਲ ਦੂਰੋਂ ਹੀ ਗੱਲ ਕਰਨੀ ਪੈਣੀ ਸੀ, ਨਹੀਂ ਤਾਂ ਮੈਂ ਛੇਤੀ ਹੀ ਦੂਜੇ ਤੋਂ ਪ੍ਰਭਾਵਿਤ ਹੋ ਜਾਂਦਾ ਹਾਂ ਅਤੇ ਆਪਣੇ ਫ਼ਰਜ਼ ਨੂੰ ਭੁੱਲ ਜਾਂਦਾ ਹਾਂ।"

ਪੌੜੀਆਂ ਦੇ ਤਲੇ ਵਿੱਚ ਕੇ. ਨੇ ਉਸਦੀ ਉਡੀਕ ਕੀਤੀ। ਜਦੋਂ ਉਹ ਉੱਤਰ ਹੀ ਰਿਹਾ ਸੀ ਤਾਂ ਪਾਦਰੀ ਨੇ ਉੱਤਰਦੇ ਹੋਏ ਹੀ ਆਪਣਾ ਹੱਥ ਕੇ. ਦੇ ਵੱਲ ਵਧਾਇਆ।

"ਕੀ ਤੁਸੀਂ ਕੁੱਝ ਵਕਤ ਮੇਰੇ ਲਈ ਕੱਢ ਸਕਦੇ ਹੋਂ?" ਕੇ. ਨੇ ਪੁੱਛਿਆ।

"ਜਿੰਨਾ ਤੂੰ ਚਾਹੇਂ," ਪਾਦਰੀ ਬੋਲਿਆ ਅਤੇ ਉਹ ਛੋਟਾ ਜਿਹਾ ਲੈਂਪ ਉਸਨੂੰ ਫੜ੍ਹਾ ਦਿੱਤਾ। ਹੁਣ ਹਾਲਾਂਕਿ ਉਹ ਉਸਦੇ ਕਾਫ਼ੀ ਕੋਲ ਸੀ, ਪਰ ਉਸਨੇ ਆਪਣੀ ਪਵਿੱਤਰਤਾ ਦੀ ਕੁੱਝ ਸੀਮਾ ਬਣਾਈ ਰੱਖੀ।

"ਤੁਸੀਂ ਮੇਰੇ ਪ੍ਰਤੀ ਕਾਫ਼ੀ ਦਿਆਲੂ ਹੋਂ," ਜਦੋਂ ਉਹ ਚਰਚ ਦੇ ਹਨੇਰੇ ਭਾਗ

276॥ ਮੁਕੱਦਮਾ