ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/271

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਨਾਲ-ਨਾਲ ਤੁਰ ਰਹੇ ਸਨ ਤਾਂ ਕੇ. ਨੇ ਕਿਹਾ, "ਅਦਾਲਤ ਨਾਲ ਸਬੰਧ ਰੱਖਣ ਵਾਲੇ ਲੋਕਾਂ ਤੋਂ ਬਿਲਕੁਲ ਵੱਖਰਾ ਏਂ। ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵਧੇਰੇ ਭਰੋਸਾ ਮੈਨੂੰ ਤੇਰੇ 'ਤੇ ਹੈ, ਜਦਕਿ ਉਨ੍ਹਾਂ ਵਿੱਚੋਂ ਮੈਂ ਕਈਆਂ ਨੂੰ ਜਾਣਦਾ ਹਾਂ। ਮੈਂ ਆਜ਼ਾਦੀ ਨਾਲ ਆਪਣੀ ਗੱਲ ਕਹਿ ਸਕਦਾ ਹਾਂ।"

"ਆਪਣੇ ਆਪ ਨੂੰ ਭੁਲੇਖੇ ਵਿੱਚ ਨਾ ਰੱਖ," ਪਾਦਰੀ ਬੋਲਿਆ।

"ਮੈਂ ਖ਼ੁਦ ਨੂੰ ਭੁਲੇਖੇ ਵਿੱਚ ਕਿਵੇਂ ਰੱਖ ਸਕਦਾ ਹਾਂ? " ਕੇ. ਨੇ ਪੁੱਛਿਆ।

"ਤੂੰ ਅਦਾਲਤ ਨੂੰ ਲੈ ਕੇ ਭੁਲੇਖੇ ਵਿੱਚ ਏਂ, ਪਾਦਰੀ ਨੇ ਜਵਾਬ ਦਿੱਤਾ, "ਕਾਨੂੰਨ ਦੀਆਂ ਆਰੰਭਿਕ ਲਿਖਤਾਂ ਵਿੱਚ ਇਸੇ ਭੁਲੇਖੇ ਬਾਰੇ ਕਿਹਾ ਗਿਆ ਹੈ ਕਿ ਕਾਨੂੰਨ ਤੋਂ ਪਹਿਲਾਂ ਇੱਕ ਦਰਬਾਨ ਖੜ੍ਹਾ ਹੁੰਦਾ ਹੈ। ਪਿੰਡ ਦਾ ਇੱਕ ਆਦਮੀ ਇਸ ਦਰਬਾਨ ਤੋਂ ਅੰਦਰ ਜਾਣ ਦੀ ਇਜਾਜ਼ਤ ਮੰਗਦਾ ਹੈ ਪਰ ਦਰਬਾਨ ਕਹਿੰਦਾ ਹੈ ਕਿ ਉਹ ਇਸ ਸਮੇਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇ ਸਕਦਾ। ਉਹ ਵਿਅਕਤੀ ਇਸ 'ਤੇ ਵਿਚਾਰ ਕਰਦਾ ਹੈ ਅਤੇ ਫ਼ਿਰ ਪੁੱਛਦਾ ਹੈ ਕਿ ਕੀ ਉਸਨੂੰ ਮਗਰੋਂ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। "ਹੋ ਸਕਦਾ ਹੈ," ਦਰਬਾਨ ਜਵਾਬ ਦਿੰਦਾ ਹੈ, "ਪਰ ਇਸ ਸਮੇਂ ਬਿਲਕੁਲ ਨਹੀਂ।" ਕਿਉਂਕਿ ਕਾਨੂੰਨ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ ਅਤੇ ਦਰਬਾਨ ਅੰਦਰ ਚਲਿਆ ਜਾਂਦਾ ਹੈ। ਇਸ ਲਈ ਉਹ ਆਦਮੀ ਝੁਕ ਕੇ ਦਰਵਾਜ਼ੇ ਦੇ ਅੰਦਰ ਵੇਖਦਾ ਹੈ। ਉਸਨੂੰ ਅਜਿਹਾ ਕਰਦੇ ਹੋਏ ਵੇਖ ਕੇ ਦਰਬਾਨ ਹੱਸ ਕੇ ਕਹਿੰਦਾ ਹੈ, "ਜੇਕਰ ਤੈਨੂੰ ਇਹ ਐਨਾ ਖਿੱਚ ਰਿਹਾ ਹੈ ਤਾਂ ਜਾ ਅਤੇ ਮੇਰੀ ਆਗਿਆ ਦੇ ਬਿਨ੍ਹਾਂ ਅੰਦਰ ਵੜਨ ਦੀ ਕੋਸ਼ਿਸ਼ ਕਰ। ਪਰ ਇਹ ਹਮੇਸ਼ਾ ਧਿਆਨ ਰੱਖੀਂ ਕਿ ਮੈਂ ਤਾਕਤਵਰ ਹਾਂ ਅਤੇ ਇਹ ਵੀ ਕਿ ਮੈਂ ਸਭ ਤੋਂ ਛੋਟਾ ਦਰਬਾਨ ਹਾਂ। ਹਾਲ ਦੇ ਹਰ ਬੂਹੇ ਉੱਤੇ ਤੈਨੂੰ ਦਰਬਾਨ ਮਿਲੇਗਾ ਜਿਹੜਾ ਪਿਛਲੇ ਦਰਬਾਨ ਤੋਂ ਹੋਰ ਵਧੇਰੇ ਤਾਕਤਵਰ ਹੋਵੇਗਾ। ਇੱਥੋਂ ਤੱਕ ਕਿ ਆਪਣੇ ਆਪ ਤੋਂ ਤੀਜੀ ਥਾਂ 'ਤੇ ਬੈਠੇ ਦਰਬਾਨ ਨੂੰ ਵੇਖ ਸਕਣ ਦੀ ਹਿੰਮਤ ਮੇਰੇ ਵਿੱਚ ਵੀ ਨਹੀਂ ਹੈ। ਪਿੰਡ ਤੋਂ ਆਏ ਉਸ ਆਦਮੀ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਪਤਾ ਨਹੀਂ ਸੀ, ਕਿਉਂਕਿ ਉਹ ਤਾਂ ਸੋਚਦਾ ਸੀ ਕਿ ਕਾਨੂੰਨ ਹਰ ਆਦਮੀ ਨੂੰ ਹਰ ਵੇਲੇ ਉਪਲਬਧ ਹੁੰਦਾ ਹੈ, ਪਰ ਜਦੋਂ ਉਸਨੇ ਗੌਰ ਨਾਲ ਫ਼ਰ ਵਾਲੇ ਕੋਟ ਵਿੱਚ ਲਿਪਟੇ ਹੋਏ ਉਸ ਚੌਂਕੀਦਾਰ ਨੂੰ ਵੇਖਿਆ, ਉਸਦੀ ਵੱਡੇ ਨੱਕ ਅਤੇ ਪਤਲੀ ਕਾਲੀ ਦਾੜ੍ਹੀ 'ਤੇ ਨਿਗ੍ਹਾ ਮਾਰੀ ਤਾਂ ਉਸਨੇ ਫ਼ੈਸਲਾ ਕੀਤਾ ਕਿ ਉਸਦੀ ਇਜਾਜ਼ਤ ਬਿਨ੍ਹਾਂ ਉਹ ਅੰਦਰ ਨਹੀਂ ਜਾਵੇਗਾ। ਦਰਬਾਨ ਨੇ ਉਸਨੂੰ ਇੱਕ ਸਟੂਲ ਦੇ ਦਿੱਤਾ ਅਤੇ ਦਰਵਾਜ਼ੇ ਦੇ ਇੱਕ ਪਾਸੇ ਬੈਠਣ

277॥ ਮੁਕੱਦਮਾ