ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/272

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਲਈ ਕਿਹਾ। ਉਹ ਉੱਥੇ ਕਈ ਦਿਨਾਂ, ਕਈ ਸਾਲਾਂ ਤੋਂ ਲਗਾਤਾਰ ਬੈਠ ਰਿਹਾ ਹੈ। ਕਈ ਵਾਰ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਦਰਬਾਨ ਦੇ ਅੱਗੇ ਇਜਾਜ਼ਤ ਦੀ ਭੀਖ ਮੰਗਦਾ ਹੈ। ਕਈ ਵਾਰ ਦਰਬਾਨ ਉਸਦੀ ਗੱਲਾਂ-ਗੱਲਾਂ ਵਿੱਚ ਜਾਂਚ-ਪੜਤਾਲ ਕਰ ਲੈਂਦਾ ਹੈ। ਉਹ ਉਸਦੇ ਘਰ ਅਤੇ ਹੋਰ ਦੂਜੀਆਂ ਚੀਜ਼ਾਂ ਬਾਰੇ ਪੁੱਛਦਾ ਹੈ, ਪਰ ਇਹ ਤਾਂ ਉਨ੍ਹਾਂ ਉਦਾਸੀਨ ਸਵਾਲਾਂ ਜਿਹੇ ਹਨ, ਜਿਹੜੇ ਕਿ ਅਕਸਰ ਵੱਡੇ ਮਹਾਨ ਲੋਕ ਪੁੱਛਦੇ ਹਨ, ਪਰ ਸਭ ਗੱਲਾਂ ਦਾ ਇਹੀ ਨਤੀਜਾ ਨਿਕਲਦਾ ਹੈ ਕਿ ਦਰਬਾਨ ਉਸਨੂੰ ਫ਼ਿਲਹਾਲ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਹ ਪੇਂਡੂ ਆਦਮੀ, ਜਿਹੜਾ ਆਪਣੇ ਨਾਲ ਕਈ ਵਸਤਾਂ ਬੰਨ੍ਹ ਕੇ ਸਫ਼ਰ ਤੇ ਨਿਕਲਿਆ ਸੀ, ਹਰ ਕੀਮਤੀ ਤੋਂ ਕੀਮਤੀ ਚੀਜ਼ ਦਾ ਇਸਤੇਮਾਲ ਦਰਬਾਨ ਨੂੰ ਰਿਸ਼ਵਤ ਦੇਣ ਲਈ ਕਰਦਾ ਹੈ, ਜਿਹੜੀ ਉਸਦੇ ਦੁਆਰਾ ਲੈ ਵੀ ਲਈ ਜਾਂਦੀ ਹੈ। ਉਨ੍ਹਾਂ ਨੂੰ ਲੈਂਦਿਆਂ ਵੇਲੇ ਉਹ ਕਹਿੰਦਾ ਹੈ-"ਮੈਂ ਇਹ ਸਭ ਇਸ ਲਈ ਲੈ ਰਿਹਾ ਹਾਂ ਤਾਂ ਕਿ ਤੈਨੂੰ ਇਹ ਨਾ ਲੱਗੇ ਕਿ ਤੂੰ ਕਿਸੇ ਤਰ੍ਹਾਂ ਦੀ ਕੋਸ਼ਿਸ਼ ਤੋਂ ਵਾਂਝਾ ਰਹਿ ਗਿਆ ਏਂ।"

ਇਨ੍ਹਾਂ ਸਾਰੇ ਵਰ੍ਹਿਆਂ ਵਿੱਚ ਉਹ ਆਦਮੀ ਸਾਵਧਾਨੀ ਨਾਲ ਇਸ ਚੌਕੀਦਾਰ ਨੂੰ ਵੇਖਦਾ ਰਿਹਾ ਹੈ। ਉਹ ਦੂਜੇ ਦਰਬਾਨਾਂ ਦੇ ਬਾਰੇ ਭੁੱਲ ਚੁੱਕਾ ਹੈ। ਉਸਨੂੰ ਲੱਗਦਾ ਹੈ ਕਿ ਉਸਦੇ ਅਤੇ ਕਾਨੂੰਨ ਦੇ ਵਿਚਾਲੇ ਸਿਰਫ਼ ਇਹੀ ਦਰਬਾਨ ਅੜਿੱਕਾ ਬਣ ਕੇ ਖੜ੍ਹਾ ਹੈ। ਸ਼ੁਰੂਆਤੀ ਵਰਿਆਂ ਵਿੱਚ ਤਾਂ ਉਹ ਇਸ ਦੁਰਭਾਗ ਨੂੰ ਪੁਰਜ਼ੋਰ ਤਰੀਕੇ ਨਾਲ ਕੋਸਦਾ ਹੈ ਅਤੇ ਪਿੱਛੋਂ ਜਦੋਂ ਉਹ ਬੁੱਢਾ ਹੋ ਗਿਆ ਤਾਂ ਆਪਣੇ ਆਪ ਨਾਲ ਹੀ ਉਹ ਇਸ ਬਾਰੇ ਫੁਸਫੁਸਾਉਂਦਾ ਰਹਿੰਦਾ ਹੈ। ਉਹ ਬਚਕਾਨਾ ਹਰਕਤਾਂ ਕਰਨ ਲੱਗਦਾ ਹੈ, ਅਤੇ ਕਿਉਂਕਿ ਉਹ ਇਸ ਦਰਬਾਨ ਨੂੰ ਵਰ੍ਹਿਆਂ ਤੋਂ ਵੇਖਦਾ ਚਲਿਆ ਆ ਰਿਹਾ ਹੈ ਕਿ ਉਸਦੇ ਫ਼ਰ ਦੇ ਕੋਟ ਵਿੱਚ ਵੜੀਆਂ ਹੋਈਆਂ ਮੱਖੀਆਂ ਤੱਕ ਨੂੰ ਪਛਾਣ ਲੈਂਦਾ ਹੈ। ਉਹ ਵਿਚਾਰ ਇਨ੍ਹਾਂ ਮੱਖੀਆਂ ਨੂੰ ਗੁਜ਼ਾਰਿਸ਼ ਕਰਨ ਲੱਗਦਾ ਹੈ ਕਿ ਉਸਦੇ ਦੁਆਲੇ ਹਨੇਰਾ ਫੈਲ ਰਿਹਾ ਹੈ ਜਾਂ ਉਸਦੀਆਂ ਅੱਖਾਂ ਉਸਨੂੰ ਧੋਖਾ ਦੇ ਰਹੀਆਂ ਹਨ। ਪਰ ਹੁਣ ਕਾਨੂੰਨ ਦਰਵਾਜ਼ੇ ਦੇ ਅੱਗੇ ਫੈਲੇ ਹਨੇਰੇ ਵਿੱਚ ਰੌਸ਼ਨੀ ਫੈਲਣ ਜਿਹਾ ਕੁੱਝ ਮਹਿਸੂਸ ਹੁੰਦਾ ਹੈ। ਉਹ ਜ਼ਿਆਦਾ ਦੇਰ ਤੱਕ ਜਿਉਂਦਾ ਰਹਿਣ ਵਾਲਾ ਨਹੀਂ ਹੈ। ਮਰਨ ਤੋਂ ਪਹਿਲਾਂ ਉਸਦੇ ਤਜਰਬੇ ਜੋ ਉਸਨੇ ਇਸ ਲੰਮੇ ਇੰਤਜ਼ਾਰ ਵਿੱਚੋਂ ਹਾਸਿਲ ਕੀਤੇ ਹਨ, ਉਸਦੇ ਦਿਮਾਗ ਵਿੱਚ ਇੱਕਠੇ ਹੋ ਜਾਂਦੇ ਹਨ ਅਤੇ ਇੱਕ ਸਵਾਲ ਬਣ ਕੇ ਗਰਜਦੇ ਹਨ। ਹੁਣ ਕਿਉਂਕਿ ਉਹ ਆਪਣੇ ਕਮਜ਼ੋਰ ਸਰੀਰ ਨੂੰ ਝੁਕਾ ਨਹੀਂ ਸਕਦਾ, ਤਾਂ ਉਹ ਇਸ਼ਾਰਿਆਂ ਨਾਲ ਉਸਨੂੰ ਆਪਣੇ ਕੋਲ ਬੁਲਾਉਂਦਾ ਹੈ। ਹੁਣ ਦਰਬਾਨ ਨੂੰ

278॥ ਮੁਕੱਦਮਾ