ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/275

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਆਉਂਦਾ ਹੈ, ਜਦੋਂ ਕਹਾਣੀ ਵਿੱਚ ਆਦਮੀ "ਆਪਣੀਆਂ ਬੇਨਤੀਆਂ ਨਾਲ ਦਰਬਾਨ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਹੈ।" ਅਤੇ ਇਸ ਤੋਂ ਇਲਾਵਾ ਆਪਣੀ ਬਾਹਰੀ ਦਿੱਖ ਤੋਂ ਵੀ ਉਹ ਪੂਰੀ ਤਰ੍ਹਾਂ ਇਕ ਰੂੜ੍ਹੀਵਾਦੀ ਸ਼ਖ਼ਸ ਲੱਗਦਾ ਹੈ, ਉਸਦਾ ਲੰਮਾ ਤਿੱਖਾ ਨੱਕ ਅਤੇ ਪਤਲੀ ਕਾਲੀ ਦਾੜ੍ਹੀ ਏਸੇ ਨੂੰ ਦਰਸਾਉਂਦਾ ਹੈ। ਕੀ ਇਸ ਤੋਂ ਆਗਿਆਕਾਰ ਦਰਬਾਨ ਤੁਹਾਨੂੰ ਮਿਲ ਸਕਦਾ ਹੈ? ਪਰ ਦਰਬਾਨ ਦਾ ਚਰਿੱਤਰ ਤਾਂ ਅਨੇਕ ਤੱਤਾਂ ਮਿਲ ਕੇ ਤੋਂ ਬਣਿਆ ਹੋਇਆ ਹੈ ਜਿਹੜਾ ਅੰਦਰ ਦਾਖਲ ਹੋਣ ਦੀ ਕਾਮਨਾ ਰੱਖਣ ਵਾਲੇ ਲੋਕਾਂ ਦੇ ਲਈ ਸਹਾਇਕ ਵਿਖਾਈ ਦਿੰਦਾ ਹੈ ਅਤੇ ਜਿਸ ਤੋਂ ਹੀ ਅੰਦਾਜ਼ਾ ਵੀ ਮਿਲਦਾ ਹੈ ਕਿ ਉਹ ਭਵਿੱਖ ਵਿੱਚ ਅੰਦਰ ਜਾਣ ਦੇ ਲਈ ਕਿਸੇ ਦੀ ਮਦਦ ਕਰਦਾ ਆਪਣੇ ਕਰਤੱਵ ਤੋਂ ਵੀ ਅੱਗੇ ਨਿਕਲ ਸਕਦਾ ਹੈ। ਕਿਉਂਕਿ ਇਸਦਾ ਖੰਡਨ ਨਹੀਂ ਹੋ ਸਕਦਾ ਕਿ ਉਹ ਇੱਕ ਸਾਧਾਰਨ ਬੁੱਧੀ ਵਾਲਾ ਆਦਮੀ ਹੈ ਅਤੇ ਇਸ ਤਰ੍ਹਾਂ ਥੋੜ੍ਹਾ ਘਮੰਡੀ ਵੀ ਹੈ। ਇੱਥੋਂ ਤੱਕ ਕਿ ਆਪਣੀ ਤਾਕਤ ਅਤੇ ਦੂਜੇ ਦਰਬਾਨਾਂ ਦੀ ਤਾਕਤ ਦੇ ਸਬੰਧ ਵਿੱਚ ਉਸਦੀਆਂ ਟਿੱਪਣੀਆਂ ਅਤੇ ਉਨ੍ਹਾਂ ਨੂੰ ਨਿਭਾਉਣ ਦੀ ਉਸਦੀ ਸਮਰੱਥਾ, ਮੈਂ ਜਾਣਦਾ ਹਾਂ ਕਿ ਜੇ ਉਹ ਜ਼ਰੂਰੀ ਤੌਰ 'ਤੇ ਸਹੀ ਵੀ ਹੋਣ ਤਾਂ ਵੀ ਉਹ ਜਿਸ ਢੰਗ ਨਾਲ ਉਨ੍ਹਾਂ ਨੂੰ ਕਹਿੰਦਾ ਹੈ, ਤੋਂ ਇਹੀ ਜਾਪਦਾ ਹੈ ਕਿ ਉਸ ਵਿੱਚ ਸਾਧਾਰਨ ਬੁੱਧੀ ਹੋਣ ਦੇ ਨਾਲ-ਨਾਲ ਕਰੂਰਤਾ ਦਾ ਵੀ ਸ਼ਾਮਿਲ ਹੈ। ਟਿੱਪਣੀਕਾਰ ਕਹਿੰਦੇ ਹਨ-ਕਿਸੇ ਵੀ ਵਿਸ਼ੇ ਦੀ ਸਹੀ ਵਿਆਖਿਆ ਅਤੇ ਉਸਨੂੰ ਗ਼ਲਤ ਸਮਝਣ ਦੀ ਉਸਦੀ ਸਮਰੱਥਾ ਨੂੰ ਇੱਕ -ਦੂਜੇ ਤੋਂ ਖਾਰਿਜ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਕੀਮਤ ਇਹ ਮੰਨਿਆ ਜਾ ਸਕਦਾ ਹੈ ਕਿ ਸਾਧਾਰਨ ਬੁੱਧੀ ਅਤੇ ਕਰੂਰਤਾ, ਉਹ ਚਾਹੇ ਆਪਸ ਵਿੱਚ ਕਿੰਨੇ ਹੀ ਸੂਖਮ ਢੰਗ ਨਾਲ ਕਿਉਂ ਨਾ ਜੁੜੇ ਹੋਣ, ਅਸਲ ਵਿੱਚ ਦਰਬਾਨ ਦੇ ਚਰਿੱਤਰ ਦੀਆਂ ਕਮੀਆਂ ਹਨ ਅਤੇ ਉਸਦੇ ਕਰਤੱਵ ਨੂੰ ਕਮਜ਼ੋਰ ਕਰਦੇ ਹਨ। ਇਹ ਵੀ ਜੋੜਿਆ ਜਾ ਸਕਦਾ ਹੈ ਕਿ ਉਹ ਦੋਸਤਾਨਾ ਰਵੱਈਆ ਰੱਖਦਾ ਜਾਪਦਾ ਹੈ, ਅਤੇ ਕਿਸੇ ਨਜ਼ਰੀਏ ਤੋਂ ਹਮੇਸ਼ਾ ਆਪਣੇ ਤੈਅ ਕਰੱਤਵ ਨੂੰ ਕਰਦਾ ਨਹੀਂ ਲੱਗਦਾ। ਸ਼ੁਰੂਆਤੀ ਪਲਾਂ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਉਹ ਮਜ਼ਾਕੀਆ ਢੰਗ ਨਾਲ ਉਸਨੂੰ ਅੰਦਰ ਦਾਖਲ ਹੋਣ ਦਾ ਸੱਦਾ ਦਿੰਦਾ ਹੈ, ਜਦਕਿ ਹਰੇਕ ਦਾਖਲੇ 'ਤੇ ਪੂਰੀ ਮਨਾਹੀ ਹੈ। ਇਸ ਪਿੱਛੋਂ ਵੀ ਉਹ ਉਸਨੂੰ ਵਾਪਸ ਨਹੀਂ ਭੇਜਦਾ ਜਦਕਿ ਉਸਨੂੰ ਉੱਥੇ ਬੈਠ ਜਾਣ ਲਈ ਸਟੂਲ ਅਤੇ ਦਰਵਾਜ਼ੇ ਦੇ ਕੋਲ ਜਗ੍ਹਾ ਦਿੰਦਾ ਹੈ। ਉਸ ਆਦਮੀ ਦੀਆਂ ਅਪੀਲਾਂ ਦੇ ਪ੍ਰਤੀ ਇੰਨੇ ਸਾਲਾਂ ਤੱਕ ਵਿਖਾਇਆ ਗਿਆ ਉਸਦਾ ਸੰਜਮ, ਉਸਦੇ ਨਾਲ ਉਸਦੀ ਥੋੜ੍ਹੀ-ਬਹੁਤ ਗੱਲਬਾਤ,

281॥ ਮੁਕੱਦਮਾ