ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/278

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸਦੀ ਮਜਬੂਰੀ ਦਾ ਤਾਂ ਕੋਈ ਜ਼ਿਕਰ ਨਹੀਂ ਹੈ। ਦੂਜੇ ਪਾਸੇ ਦਰਬਾਨ ਤਾਂ ਆਪਣੇ ਕਰਤੱਵ ਨਾਲ ਉੱਥੇ ਮੌਜੂਦ ਰਹਿਣ ਕਰਕੇ ਬੰਨ੍ਹਿਆ ਹੋਇਆ ਹੈ, ਉਹ ਬਾਹਰ ਨਿਕਲਕੇ ਪਿੰਡ ਨਹੀਂ ਜਾ ਸਕਦਾ, ਅਤੇ ਨਾ ਹੀ ਕਾਨੂੰਨ ਦੇ ਅੰਦਰ ਦਾਖਲ ਹੋ ਸਕਦਾ ਹੈ, ਚਾਹੇ ਉਹ ਇਹ ਸਭ ਕਰਨ ਦਾ ਚਾਹਵਾਨ ਵੀ ਹੋਵੇ। ਇਸ ਤੋਂ ਵੀ ਉੱਤੇ, ਇਹ ਸੱਚ ਹੈ ਕਿ ਉਹ ਕਾਨੂੰਨ ਦੀ ਸੇਵਾ ਵਿੱਚ ਹੈ, ਫ਼ਿਰ ਵੀ ਉਹ ਇਸ ਦਰਵਾਜ਼ੇ ਦੀ ਰੱਖਿਆ ਕਰ ਰਿਹਾ ਹੈ, ਅਤੇ ਸਿਰਫ਼ ਇੱਕ ਆਦਮੀ ਲਈ ਜਿਸਨੂੰ ਇਸ ਦਰਵਾਜ਼ੇ ਦੇ ਅੰਦਰ ਜਾਣ ਦੀ ਮਨਾਹੀ ਹੈ। ਇਸੇ ਲਈ ਉਹ ਉਸ ਆਦਮੀ ਦਾ ਮਾਤਹਿਤ ਹੈ। ਹੁਣ ਇੱਥੇ ਇਹ ਮੰਨਿਆ ਜਾ ਸਕਦਾ ਹੈ ਕਿ ਕਈ ਵਰ੍ਹਿਆਂ ਤੱਕ ਜਦੋਂ ਤੱਕ ਉਹ ਆਦਮੀ ਬੁੱਢਾ ਨਹੀਂ ਹੋ ਜਾਂਦਾ, ਉਸਨੂੰ ਉੱਥੇ ਹੀ ਰਹਿਣਾ ਪੈਣਾ ਹੈ। ਅਤੇ ਉਸਦਾ ਸੇਵਾ ਕਾਲ ਵੀ ਉਸ ਆਦਮੀ ਦੇ ਜੀਵਨ ਕਾਲ 'ਤੇ ਨਿਰਭਰ ਹੈ। ਇਸ ਲਈ ਦਰਬਾਨ ਤਾਂ ਜੀਵਨ ਭਰ ਉਸਦਾ ਮਾਤਹਿਤ ਹੋ ਕੇ ਰਹਿ ਗਿਆ ਹੈ। ਅਤੇ ਪੂਰੇ ਸਮੇਂ ਇਹ ਦਬਾਅ ਬਣਾ ਕੇ ਰੱਖਿਆ ਜਾਂਦਾ ਹੈ ਕਿ ਦਰਬਾਨ ਇਨ੍ਹਾਂ ਸਾਰੇ ਤੱਥਾਂ ਤੋਂ ਅਣਭਿੱਜ ਰਹੇ। ਪਰ ਇਸ ਬਾਰੇ ਕੁੱਝ ਵੀ ਵਿਚਾਰਯੋਗ ਜਾਂ ਮਹੱਤਵਪੂਰਨ ਨਹੀਂ ਹੈ, ਕਿਉਂਕਿ ਇਸ ਸਪੱਸ਼ਟੀਕਰਨ ਦੇ ਅਨੁਸਾਰ ਤਾਂ ਦਰਬਾਨ ਬਹੁਤ ਗੰਭੀਰ ਭੁਲੇਖੇ ਵਿੱਚ ਜਿਉਂ ਰਿਹਾ ਹੈ ਅਤੇ ਜਿਸਦਾ ਸਬੰਧ ਉਸਦੇ ਕੰਮ ਨਾਲ ਹੈ।"

'ਅੰਤ ਵਿੱਚ,' ਦਰਵਾਜ਼ੇ ਦੇ ਬਾਰੇ ਗੱਲ ਕਰਦਾ ਹੋਇਆ ਉਹ ਕਹਿੰਦਾ ਹੈ ਕਿ, "ਹੁਣ ਮੈਂ ਜਾ ਕੇ ਇਸਨੂੰ ਬੰਦ ਕਰ ਦੇਵਾਂਗਾ," ਪਰ ਸ਼ੁਰੂ ਵਿੱਚ ਤਾਂ ਦੱਸਿਆ ਗਿਆ ਸੀ ਕਿ ਕਾਨੂੰਨ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ, ਜਿਵੇਂ ਕਿ ਇਹ ਹੈ, ਪਰ ਜੇਕਰ ਇਹ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ- ਅਤੇ ਉਸ ਆਦਮੀ ਦੇ ਜੀਵਨ ਕਾਲ ਨਾਲ ਇਸਦਾ ਕੋਈ ਸਬੰਧ ਨਹੀਂ ਹੈ ਜਿਸ ਲਈ ਇਹ ਬਣਾਇਆ ਗਿਆ ਸੀ-ਤਾਂ ਦਰਬਾਨ ਦੇ ਲਈ ਵੀ ਇਹ ਸੰਭਵ ਨਹੀਂ ਹੈ ਕਿ ਉਹ ਇਸਨੂੰ ਬੰਦ ਕਰ ਦੇਵੇ। ਇਸ ਬਾਰੇ ਵੀ ਵਿਚਾਰਾਂ ਵਿੱਚ ਟਕਰਾਅ ਹੈ ਕਿ ਦਰਬਾਨ ਨੇ ਜਦੋਂ ਇਹ ਕਿਹਾ ਸੀ ਕਿ ਉਹ ਦਰਵਾਜ਼ਾ ਬੰਦ ਕਰ ਰਿਹਾ ਹੈ, ਤਾਂ ਉਹ ਸਿਰਫ਼ ਇੱਕ ਉੱਤਰ ਹੀ ਦੇ ਰਿਹਾ ਸੀ ਜਾਂ ਆਪਣਾ ਅਧਿਕਾਰਿਕ ਫ਼ਰਜ਼ ਨਿਭਾ ਰਿਹਾ ਸੀ ਜਾਂ ਉਸ ਆਦਮੀ ਨੂੰ ਉਸਦੇ ਅੰਤ ਸਮੇਂ ਵਿੱਚ ਪਛਤਾਵੇ ਅਤੇ ਉਦਾਸੀ ਦਾ ਅਹਿਸਾਸ ਕਰਾਉਣਾ ਚਾਹੁੰਦਾ ਸੀ। ਪਰ ਬਹੁਤ ਸਾਰੇ ਸਹਿਮਤ ਹਨ ਕਿ ਉਸਦੇ ਲਈ ਦਰਵਾਜ਼ਾ ਬੰਦ ਕਰਨਾ ਸੰਭਵ ਨਹੀਂ ਸੀ। ਉਹ ਦਾ ਇਹ ਵੀ ਮੰਨਣਾ ਹੈ ਕਿ, ਘੱਟੋ-ਘੱਟ ਵੱਲ ਵਧਦਿਆਂ ਹੋਇਆਂ, ਕਿ ਉਹ ਉਸ ਆਦਮੀ ਤੋਂ ਗਿਆਨ ਵਿੱਚ ਵੀ ਘੱਟ ਸੀ, ਕਿਉਂਕਿ ਉਸ ਪੇਂਡੂ ਨੇ ਤਾਂ

284॥ ਮੁਕੱਦਮਾ