ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/285

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਵੱਡੀਆਂ ਦੂਹਰੀਆਂ ਠੋਡੀਆਂ ਵੇਖੀਆਂ। ਉਨ੍ਹਾਂ ਦੇ ਚਿਹਰਿਆਂ ਦੀ ਸਫ਼ਾਈ ਤੋਂ ਉਸਨੂੰ ਘਿਰਣਾ ਹੋ ਗਈ ਸੀ। ਉਨ੍ਹਾਂ ਨੂੰ ਸਾਫ਼ ਕਰਨ ਵਾਲੇ ਹੱਥਾਂ ਨੂੰ ਉਹ ਵੇਖ ਸਕਦਾ ਸੀ, ਅਤੇ ਕਿਸ ਤਰ੍ਹਾਂ ਅੱਖਾਂ ਦੇ ਕਿਨਾਰਿਆਂ ਨੂੰ ਸਾਫ਼ ਕੀਤਾ ਗਿਆ ਅਤੇ ਬੁੱਲ੍ਹਾਂ ਨੂੰ ਰਗੜਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਠੋਡੀਆਂ ਦੀ ਚਮੜੀ ਕਿਵੇਂ ਘਸ ਗਈ ਹੈ। ਜਦੋਂ ਕੇ. ਨੇ ਇਹ ਝਲਕ ਵੇਖੀ ਤਾਂ ਉਹ ਰੁਕ ਗਿਆ ਅਤੇ ਇਸ ਤਰ੍ਹਾਂ ਬਾਕੀ ਦੋ ਵੀ ਰੁਕਣ ਲਈ ਮਜਬੂਰ ਹੋ ਗਏ। ਹੁਣ ਉਹ ਇੱਕ ਖੁੱਲ੍ਹੇ ਅਤੇ ਇਕਾਂਤ ਚੌਰਾਹੇ 'ਤੇ ਸਨ, ਜਿਸਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ।

"ਬਾਕੀ ਲੋਕਾਂ ਦੇ ਬਜਾਏ ਤੁਹਾਨੂੰ ਹੀ ਇੱਧਰ ਕਿਉਂ ਭੇਜਿਆ ਗਿਆ ਹੈ।" ਉਸਨੇ ਕਿਹਾ, ਪਰ ਇਹ ਸਵਾਲ ਨਹੀਂ, ਇੱਕ ਤਰ੍ਹਾਂ ਦੀ ਚੀਕ ਸੀ। ਅਜਿਹਾ ਜਾਪਿਆ ਕਿ ਉਨ੍ਹਾਂ ਲੋਕਾਂ ਦੇ ਕੋਲ ਕੋਈ ਜਵਾਬ ਨਹੀਂ ਹੈ। ਉਹ ਉਡੀਕ ਕਰਦੇ ਰਹੇ। ਉਨ੍ਹਾਂ ਦੋਵਾਂ ਦੀ ਇਕ-ਇਕ ਬਾਂਹ ਆਜ਼ਾਦੀ ਨਾਲ ਲਟਕ ਰਹੀ ਸੀ, ਜਿਵੇਂ ਕਿ ਨਰਸਾਂ ਉਸ ਵੇਲੇ ਵਿਖਾਈ ਦਿੰਦੀਆਂ ਹਨ ਜਦੋਂ ਉਨ੍ਹਾਂ ਦੇ ਮਰੀਜ਼ ਆਰਾਮ ਕਰ ਰਹੇ ਹੁੰਦੇ ਹਨ।

"ਹੁਣ ਮੈਂ ਬਿਲਕੁਲ ਅੱਗੇ ਨਹੀਂ ਵਧਾਂਗਾ।" ਕੇ. ਨੇ ਇਹ ਵੇਖਣ ਲਈ ਕਿਹਾ ਕਿ ਹੁਣ ਉਹ ਕੀ ਕਰਨਗੇ। ਇਸਦਾ ਜਵਾਬ ਉਨ੍ਹਾਂ ਨੂੰ ਦੇਣ ਦੀ ਲੋੜ ਨਹੀਂ ਸੀ ਜਦਕਿ ਉਨ੍ਹਾਂ ਕੋਲ ਆਪਣੀ ਪਕੜ ਬਣਾਈ ਰੱਖਣ ਲਈ ਇਹ ਕਾਫ਼ੀ ਸੀ ਅਤੇ ਉਨ੍ਹਾਂ ਦੇ ਉਸਨੂੰ ਮੁੜ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਕੇ. ਨੇ ਇਸਦਾ ਵਿਰੋਧ ਕੀਤਾ। "ਮਗਰੋਂ ਮੈਨੂੰ ਆਪਣੀ ਤਾਕਤ ਦੀ ਲੋੜ ਨਹੀਂ ਪਵੇਗੀ, ਮੈਨੂੰ ਇਸੇ ਵੇਲੇ ਇਸਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ," ਤਾਂ ਉਸਨੇ ਸੋਚਿਆ। ਉਸਨੂੰ ਮੱਖੀਆਂ ਯਾਦ ਆ ਗਈਆਂ, ਜਿਹੜੀਆਂ ਗੁੜ ਦੀ ਜਕੜ ਤੋਂ ਆਜ਼ਾਦ ਹੋਣ ਲਈ ਆਪਣੀਆਂ ਲੱਤਾਂ ਵੀ ਤੋੜ ਲੈਂਦੀਆਂ ਹਨ। "ਇਨ੍ਹਾਂ ਸੱਜਣਾਂ ਨੂੰ ਮਿਹਨਤ ਕਰਨੀ ਪਵੇਗੀ।"

ਉਦੋਂ ਹੀ ਠੀਕ ਉਸਦੇ ਸਾਹਮਣੇ, ਫ਼ਰਾਉਲਨ ਬਸਤਨਰ ਆ ਗਈ। ਉਹ ਇੱਕ ਛੋਟੀ ਜਿਹੀ ਪੌੜੀ 'ਤੇ ਚੜ੍ਹ ਰਹੀ ਸੀ ਜਿਹੜੀ ਗ਼ਲੀ ਤੋਂ ਇਸ ਚੌਰਾਹੇ ਵਿੱਚ ਆਉਂਦੀ ਸੀ। ਉਹ ਇਸ ਸਮੇਂ ਕੁੱਝ ਹੇਠਾਂ ਸੀ। ਇਹ ਪੱਕਾ ਨਹੀਂ ਸੀ ਕਿ ਉਹ ਫ਼ਰਾਉਲਨ ਬਸਤਰ ਹੀ ਹੈ, ਹਾਲਾਂਕਿ ਵੇਖਣ ਵਿੱਚ ਉਹ ਬਿਲਕੁਲ ਉਹੀ ਲੱਗ ਰਹੀ ਸੀ। ਫ਼ਿਰ ਵੀ ਇਹ ਮਹੱਤਵਪੂਰਨ ਨਹੀਂ ਸੀ ਕਿ ਇਹ ਫ਼ਰਾਉਲਨ ਬਸਤਨਰ ਹੈ, ਜਦਕਿ ਇਸਤੋਂ ਵਧੇਰੇ ਜ਼ਰੂਰੀ ਤਾਂ ਇਹ ਸੀ ਕਿ ਅਚਾਨਕ ਉਸਨੂੰ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਵਿਰੋਧ ਕਰਨਾ ਕਿੰਨਾ ਬੇਕਾਰ ਹੈ। ਇਸ ਵਿੱਚ ਕੋਈ

291॥ ਮੁਕੱਦਮਾ