ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/288

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਵਾਉਣ ਲਈ ਆਪਣੇ ਸਿਰ ਤੋਂ ਹੈਟ ਲਾਹ ਦਿੱਤੇ ਅਤੇ ਮੱਥੇ 'ਤੇ ਚੌਂ ਆਈਆਂ ਪਸੀਨੇ ਦੀਆਂ ਬੂੰਦਾਂ ਨੂੰ ਰੁਮਾਲ ਨਾਲ ਪੂੰਝ ਰਹੇ ਸਨ ਅਤੇ ਇਸਦੇ ਨਾਲ ਉਨ੍ਹਾਂ ਨੇ ਖਦਾਨ 'ਤੇ ਵੀ ਨਿਗ੍ਹਾ ਗੱਡੀ ਹੋਈ ਸੀ। ਚਾਨਣੀ ਹਰ ਚੀਜ਼ ਉੱਤੇ ਕੁਦਰਤੀ ਰੌਸ਼ਨੀ ਨਾਲ ਚਮਕ ਰਹੀ ਸੀ, ਜਿਹੜੀ ਕਿਸੇ ਹੋਰ ਸਰੋਤ ਤੋਂ ਪੈਦਾ ਨਹੀਂ ਕੀਤੀ ਜਾ ਸਕਦੀ ਸੀ।

ਅੱਗੇ ਕੀਤੇ ਜਾ ਸਕਣ ਵਾਲੇ ਕੰਮ ਦੇ ਲਈ ਉਨ੍ਹਾਂ ਨੇ ਆਪਸ ਵਿੱਚ ਕੁੱਝ ਭੱਦਰ ਜਿਹੀਆਂ ਉਪਚਾਰਿਕਤਾਵਾਂ ਦਾ ਜ਼ਿਕਰ ਕੀਤਾ। ਜਾਪਦਾ ਸੀ ਕਿ ਜਿਵੇਂ ਇਨ੍ਹਾਂ ਦੋਵਾਂ ਨੂੰ ਕੋਈ ਵੱਖਰੇ ਨਿਰਦੇਸ਼ ਨਹੀਂ ਦਿੱਤੇ ਗਏ ਸਨ। ਉਨ੍ਹਾਂ ਵਿੱਚੋਂ ਇਕ ਕੇ. ਦੇ ਕੋਲ ਗਿਆ ਅਤੇ ਉਸਦਾ ਕੋਟ ਉਤਾਰ ਦਿੱਤਾ, ਫ਼ਿਰ ਵਾਸਕਟ ਅਤੇ ਉਸਦੀ ਕਮੀਜ਼ ਵੀ ਲਾਹ ਦਿੱਤੀ। ਹੁਣ ਕੇ ਬੁਰੀ ਤਰ੍ਹਾਂ ਠੰਢ ਨਾਲ ਕੰਬ ਰਿਹਾ ਸੀ, ਜਦਕਿ ਉਸ ਆਦਮੀ ਨੇ ਹੌਲ਼ੀ ਜਿਹੀ ਅਤੇ ਹੌਂਸਲਾ ਦੇਣ ਦੇ ਵਾਂਗ ਉਸਦੀ ਪਿੱਠ 'ਤੇ ਧੱਫਾ ਮਾਰ ਦਿੱਤਾ। ਫ਼ਿਰ ਉਸਨੇ ਉਨ੍ਹਾਂ ਕੱਪੜਿਆਂ ਨੂੰ ਸਾਵਧਾਨੀ ਪੂਰਵਕ ਤਹਿ ਕਰ ਦਿੱਤਾ ਜਿਵੇਂ ਦੋਬਾਰਾ ਉਨ੍ਹਾਂ ਦਾ ਇਸਤੇਮਾਲ ਕਰਨਾ ਹੋਵੇ, ਹਾਲਾਂਕਿ ਉਹ ਇਸਤੇਮਾਲ ਹੁਣ ਹੋਣ ਦੀ ਸੰਭਾਵਨਾ ਨਹੀਂ ਲੱਗਦੀ ਸੀ। ਕੇ. ਨੂੰ ਖੜ੍ਹੇ ਨਾ ਰੱਖਣ ਦੇ ਇਰਾਦੇ ਨਾਲ ਅਤੇ ਇਸ ਸਰਦ ਰਾਤ ਵਿੱਚ ਉਸਨੂੰ ਠੰਢ ਤੋਂ ਬਚਾਉਣ ਲਈ, ਉਸਨੇ ਉਸਦੀ ਬਾਂਹ ਫੜ੍ਹ ਲਈ ਅਤੇ ਉਸਨੂੰ ਰਤਾ ਉੱਪਰ-ਹੇਠਾਂ ਤੋਰਨ ਲੱਗਾ, ਜਦਕਿ ਦੂਜਾ ਆਦਮੀ ਕਿਸੇ ਢੁੱਕਵੀ ਜਗ੍ਹਾ ਦੀ ਤਲਾਸ਼ ਦੇ ਲਈ ਖਦਾਨ ਵਿੱਚ ਭਟਕ ਰਿਹਾ ਸੀ। ਜਿਵੇਂ ਹੀ ਉਸਨੂੰ ਉਹ ਮਿਲਿਆ, ਉਸਨੂੰ ਇਸ਼ਾਰਾ ਕੀਤਾ ਅਤੇ ਦੂਜਾ ਆਦਮੀ ਕੇ. ਨੂੰ ਉੱਥੇ ਲੈ ਗਿਆ। ਇਹ ਖਦਾਨ ਦੀ ਕੰਧ ਦੇ ਨਾਲ ਸੀ, ਜਿੱਥੇ ਇੱਕ ਪੱਥਰ ਜ਼ਮੀਨ ਤੇ ਪਿਆ ਸੀ। ਦੋਵਾਂ ਆਦਮੀਆਂ ਨੇ ਕੇ. ਨੂੰ ਉੱਥੇ ਬਿਠਾਇਆ ਅਤੇ ਉਸਦੇ ਸਿਰ ਨੂੰ ਪੱਥਰ ਦਾ ਸਿਰਹਾਣਾ ਦੇ ਦਿੱਤਾ। ਉਸਦੀਆਂ ਸਾਰੀਆਂ ਕੋਸ਼ਿਸ਼ਾਂ ਅਤੇ ਕੇ. ਦੁਆਰਾ ਉਨ੍ਹਾਂ ਦੀ ਮਦਦ ਲਈ ਕੀਤੀ ਮਿਹਨਤ ਦੇ ਬਾਵਜੂਦ ਉਸਦੀ ਸਥਿਤੀ ਇਕ ਦਮ ਮੁਸ਼ਕਿਲ ਹਾਲਤ ਵਿੱਚ ਸੀ। ਇਸ ਲਈ ਇੱਕ ਆਦਮੀ ਨੇ ਦੂਜੇ ਤੋਂ ਕੁੱਝ ਪਲਾਂ ਦਾ ਸਮਾਂ ਮੰਗਿਆ ਤਾਂ ਕਿ ਉਹ ਆਪ ਉਸਦੇ ਸਰੀਰ ਨੂੰ ਢੁੱਕਵੀ ਹਾਲਤ ਵਿੱਚ ਕਰ ਸਕੇ, ਪਰ ਇਸ ਨਾਲ ਵੀ ਚੀਜ਼ਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ। ਅੰਤ ਵਿੱਚ ਉਨ੍ਹਾਂ ਦੇ ਕੇ. ਨੂੰ ਅਜਿਹੀ ਸਥਿਤੀ ਵਿੱਚ ਲਿਆ ਕੇ ਛੱਡ ਦਿੱਤਾ, ਜਿਹੜੀ ਇੰਨੀ ਚੰਗੀ ਨਹੀਂ ਸੀ ਜਿੰਨੀ ਉਹ ਪਹਿਲਾਂ ਬਹੁਤ ਲੋਕਾਂ ਦੇ ਉੱਪਰ ਅਜ਼ਮਾ ਚੁੱਕੇ ਹਨ। ਫ਼ਿਰ ਉਨ੍ਹਾਂ ਵਿੱਚੋਂ ਇਕ ਨੇ ਆਪਣਾ ਲੰਮਾ ਕੋਟ ਖੋਲ੍ਹਿਆ ਅਤੇ ਆਪਣੀ ਪੇਟੀ ਵਿੱਚ

294॥ ਮੁਕੱਦਮਾ