ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/289

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਸਿਆ ਹੋਇਆ ਇੱਕ ਤੇਜ਼ਧਾਰ ਕਸਾਈਆਂ ਵਾਲਾ ਚਾਕੂ ਕੱਢ ਲਿਆ। ਇਸਨੂੰ ਖੋਲ੍ਹਿਆ ਅਤੇ ਚਾਨਣੀ ਰਾਤ ਵਿੱਚ ਚੰਗੀ ਤਰ੍ਹਾਂ ਪਰਖਿਆ। ਇੱਕ ਵਾਰ ਫ਼ਿਰ ਉਪਚਾਰਿਕਤਾਵਾਂ ਵਾਲਾ ਦੌਰ ਸ਼ੁਰੂ ਹੋਇਆ, ਜਦੋਂ ਪਹਿਲਾ ਆਦਮੀ ਨੇ ਕੇ. ਦੇ ਉੱਪਰੋਂ ਚਾਕੂ ਦੂਜੇ ਨੂੰ ਫੜ੍ਹਾ ਦਿੱਤਾ ਅਤੇ ਜਿਸਨੇ ਫ਼ਿਰ ਉਸਨੂੰ ਪਹਿਲੇ ਆਦਮੀ ਦੇ ਹਵਾਲੇ ਕਰ ਦਿੱਤਾ। ਕੇ. ਨੂੰ ਹੁਣ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਉਸਦਾ ਕਰਤੱਵ ਹੈ ਕਿ ਉਹ ਚਾਕੂ ਨੂੰ ਫੜ੍ਹ ਲਵੇ, ਕਿਉਂਕਿ ਇਹ ਵਾਰ ਇੱਧਰ-ਉੱਧਰ ਜਾ ਰਿਹਾ ਸੀ ਅਤੇ ਖ਼ੁਦ ਆਪਣੇ ਸੀਨੇ ਵਿੱਚ ਖੋਭ ਲਵੇ। ਫ਼ਿਰ ਵੀ ਉਸਨੇ ਅਜਿਹਾ ਨਹੀਂ ਕੀਤਾ, ਅਤੇ ਆਪਣੀ ਧੌਣ ਘੁਮਾ ਦਿੱਤੀ ਜਿਹੜੀ ਅਜੇ ਤੱਕ ਆਜ਼ਾਦ ਸੀ ਅਤੇ ਆਪਣੇ ਆਪ ਉੱਪਰ ਨਿਗ੍ਹਾ ਮਾਰੀ। ਉਹ ਪੂਰੀ ਤਰ੍ਹਾਂ ਆਪਣਾ ਮਹੱਤਵ ਦਾ ਅਹਿਸਾਸ ਨਹੀਂ ਕਰਵਾ ਸਕਿਆ ਸੀ, ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਸਾਰੇ ਕੰਮਾਂ ਤੋਂ ਨਿਜਾਤ ਦਵਾਉਣ ਤੋਂ ਅਸਫਲ ਹੋ ਰਿਹਾ ਸੀ, ਉਸਦੇ ਕੋਲ ਇਹ ਕਰਨ ਦੀ ਤਾਕਤ ਨਹੀਂ ਸੀ ਅਤੇ ਇਸਦੇ ਜ਼ਿੰਮੇਵਾਰ ਉਹ ਲੋਕ ਸਨ, ਜਿਨ੍ਹਾਂ ਨੇ ਉਸਨੂੰ ਇਸ ਜ਼ਰੂਰੀ ਤਾਕਤ ਤੋਂ ਵਾਂਝਾ ਰੱਖਿਆ ਸੀ। ਉਸਦੀਆਂ ਅੱਖਾਂ ਕੋਲ ਵਾਲੇ ਮਕਾਨ ਦੀ ਸਭ ਤੋਂ ਉੱਪਰਲੀ ਮੰਜ਼ਿਲ 'ਤੇ ਜਾ ਪੁੱਜੀਆਂ। ਅਚਾਨਕ ਚਮਕ ਆਈ ਰੌਸ਼ਨੀ ਦੇ ਵਾਂਗ ਖਿੜਕੀ ਦੀਆਂ ਬਾਰੀਆਂ ਇਕ ਦਮ ਖੁੱਲ੍ਹੀਆਂ ਅਤੇ ਦੂਰੋਂ ਹੀ ਚਮਕਦਾ ਇੱਕ ਮਨੁੱਖੀ ਆਕਾਰ ਅਚਾਨਕ ਲੰਮਾ ਹੋ ਕੇ ਨਿਕਲ ਆਇਆ ਅਤੇ ਬਾਹਾਂ ਨੂੰ ਉਸਤੋਂ ਵੀ ਵੱਧ ਫੈਲਾ ਲਿਆ। ਉਹ ਕੌਣ ਸੀ? ਕੋਈ ਦੋਸਤ? ਕੋਈ ਭਲਾ ਆਦਮੀ? ਕੋਈ ਜੋ ਪਰਵਾਹ ਕਰਦਾ ਹੈ? ਕੋਈ ਜੋ ਮਦਦ ਕਰਨੀ ਚਾਹੁੰਦਾ ਹੈ? ਕੀ ਉਹ ਸਿਰਫ਼ ਇਕ ਆਦਮੀ ਹੀ ਸੀ? ਕੀ ਇਹ ਪੂਰੀ ਮਾਨਵਤਾ ਸੀ? ਕੀ ਸਹਾਇਤਾ ਹੁਣ ਵੀ ਸੰਭਵ ਸੀ? ਕੀ ਅਜਿਹੇ ਵਿਰੋਧ ਸਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ? ਪੱਕਾ ਹੀ ਉਹ ਸਨ। ਤਰਕ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਪਰ ਇਹ ਉਸ ਆਦਮੀ ਨੂੰ ਨਹੀਂ ਰੋਕ ਸਕਦਾ, ਜਿਹੜਾ ਜਿਊਣਾ ਚਾਹੁੰਦਾ ਹੈ। ਉਹ ਜੱਜ ਕਿੱਥੇ ਸੀ ਜਿਸਨੂੰ ਉਸਨੇ ਕਦੇ ਵੇਖਿਆ ਨਹੀਂ ਹੈ? ਹਾਈਕੋਰਟ ਕਿੱਥੇ ਹੈ, ਜਿੱਥੇ ਉਹ ਕਦੇ ਪਹੁੰਚ ਨਹੀਂ ਸਕਿਆ? ਉਸਨੇ ਆਪਣੇ ਹੱਥ ਉੱਪਰ ਚੁੱਕੇ ਅਤੇ ਆਪਣੀਆਂ ਸਾਰੀਆਂ ਉਂਗਲਾਂ ਫੈਲਾ ਦਿੱਤੀਆਂ।

ਪਰ ਉਨ੍ਹਾਂ ਵਿੱਚੋਂ ਇੱਕ ਆਦਮੀ ਦੇ ਉਸਦਾ ਗਲਾ ਦਬਾ ਦਿੱਤਾ, ਅਤੇ ਦੂਜੇ ਨੇ ਚਾਕੂ ਉਸਦੇ ਦਿਲ ਵਿੱਚ ਖੋਭ ਦਿੱਤਾ ਅਤੇ ਦੋ ਵਾਰ ਉਸਨੂੰ ਘੁਮਾ ਦਿੱਤਾ। ਜਦੋਂ ਉਸਦੀਆਂ ਅੱਖਾਂ ਵਿੱਚ ਰੌਸ਼ਨੀ ਹਨੇਰੇ ਵਿੱਚ ਬਦਲਣ ਲੱਗੀ ਤਾਂ ਵੀ ਉਨ੍ਹਾਂ ਦੋ

295॥ ਮੁਕੱਦਮਾ