ਆਰ-ਪਾਰ ਕਰਦੇ ਹੋਏ ਉਸਨੇ ਕਿਹਾ। “ਸ਼ਾਇਦ ਤੂੰ ਤਾਂ ਕਹੇਂ ਕਿ, ” ਕੇ. ਨੇ ਕਹਿਣਾ ਸ਼ੁਰੂ ਕੀਤਾ- “ਇਹ ਗੱਲ ਇੰਨੀ ਜ਼ਰੂਰੀ ਨਹੀਂ ਸੀ ਕਿ ਇਸ ਸਮੇਂ ਕਰ ਲਈ ਜਾਂਦੀ..... ਪਰ।" “ਇੰਨੀ ਲੰਮੀ ਭੂਮਿਕਾ ਤੋਂ ਤਾਂ ਮੈਂ ਅੱਕ ਜਾਂਦੀ ਹਾਂ।” ਫ਼ਰਾਉਲਨ ਬਸਨਰ ਨੇ ਕਿਹਾ। “ਮੈਨੂੰ ਇਹ ਸਭ ਕਹਿਣ ਨਾਲ ਦੱਸਣ ਵਿੱਚ ਸੌਖ ਜਾਏਗੀ।’’ ਕੇ. ਨੇ ਕਿਹਾ“ਅੱਜ ਸਵੇਰੇ, ਕਿਸੇ ਹੱਦ ਤੱਕ ਮੇਰੀ ਗਲਤੀ ਦੀ ਵਜ੍ਹਾ ਨਾਲ, ਤੇਰਾ ਕਮਰਾ ਅਸਤਵਿਅਸਤ ਹੋ ਗਿਆ ਸੀ। ਇਹ ਸਭ ਦੂਜੇ ਲੋਕਾਂ ਨੇ ਕੀਤਾ ਸੀ ਅਤੇ ਮੇਰੀ ਇੱਛਾ ਦੇ ਵਿਰੁੱਧ ਸੀ, ਫਿਰ ਵੀ ਇਹ ਮੇਰੀ ਗ਼ਲਤੀ ਸੀ, ਮੈਂ ਇਸ ਲਈ ਤੇਰੇ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ।” “ਮੇਰਾ ਕਮਰਾ? ਫ਼ਰਾਉਲਨ ਬਸਨਰ ਨੇ ਕਮਰੇ ਦਾ ਜਾਇਜ਼ਾ ਲੈਣ ਦੀ ਬਜਾਏ ਕੇ. ਦੇ ਚਿਹਰੇ 'ਤੇ ਨਜ਼ਰ ਗੱਡ ਦਿੱਤੀ। “ਇਹੀ ਸੱਚ ਹੈ।" ਕੇ. ਬੋਲਿਆ ਅਤੇ ਇਸ ਵੇਲੇ ਪਹਿਲੀ ਵਾਰ ਉਹਨਾਂ ਦੀਆਂ ਨਜ਼ਰਾਂ ਇੱਕ ਹੋਈਆਂ। “ਇਹ ਸਭ ਠੀਕ ਨਾ ਲੱਗਣ ਵਾਲਾ ਕਿਵੇਂ ਹੋਇਆ, ਇਸ ਵਿਸ਼ੇ 'ਤੇ ਤਾਂ ਗੱਲ ਕਰਨ ਦਾ ਵੀ ਮਨ ਨਹੀਂ ਕਰਦਾ।" “ਓਹ! ਪਰ ਇਹ ਸਭ ਹੋਇਆ, ਇਹੀ ਤਾਂ ਦਿਲਚਸਪ ਚੀਜ਼ ਹੈ।" ਫ਼ਰਾਉਨ ਬਸਨਰ ਨੇ ਕਿਹਾ। “ਨਹੀਂ!” ਕੇ. ਬੋਲਿਆ। “ਮੇਰਾ ਇਸ ’ਤੇ ਵਧੇਰੇ ਜ਼ੋਰ ਦੇਣ ਦਾ ਇਰਾਦਾ ਨਹੀਂ ਹੈ।" ਫ਼ਰਾਉਲਨ ਬਸਨਰ ਬੋਲੀ- “ਜੇ ਤੂੰ ਕਹਿਨਾ ਏਂ ਕਿ ਇਹ ਸਭ ਦਿਲਚਸਪ ਨਹੀਂ ਹੈ ਤਾਂ ਫ਼ਿਰ ਕੀ ਕੀਤਾ ਜਾਵੇ। ਮੈਂ ਖੁਸ਼ੀ-ਖੁਸ਼ੀ ਤੇਰੀ ਮਾਫ਼ੀ ਮਨਜ਼ੂਰ ਕਰਦੀ ਹਾਂ, ਖ਼ਾਸ ਕਰਕੇ ਇਸ ਲਈ ਕਿ ਇੱਥੇ ਅਜਿਹਾ ਕੋਈ ਨਾਂ-ਨਿਸ਼ਾਨ ਨਹੀਂ ਹੈ, ਜਿਸਦੇ ਬਾਰੇ ਤੂੰ ਗੱਲ ਕਰ ਰਿਹਾ ਏਂ।” ਆਪਣੇ ਲੱਕ ’ਤੇ ਹੱਥ ਰੱਖ ਕੇ ਉਸਨੇ ਕਮਰੇ ਦਾ ਇੱਕ ਚੱਕਰ ਲਾਇਆ। ਉਹ ਟਾਟ ਦੇ ਕੋਲ ਰੁਕ ਕੇ, ਪਿੰਨ ਨਾਲ ਲੱਗੀ ਫ਼ੋਟੋ ਵੇਖਣ ਲੱਗੀ-“ਨਹੀਂ, ਪਰ ਵੇਖੋ।” ਉਹ ਚੀਕ ਪਈ- "ਮੇਰੀਆਂ ਸਾਰੀਆਂ ਫ਼ੋਟੋ ਖ਼ਰਾਬ ਕਰ ਦਿੱਤੀਆਂ ਗਈਆਂ ਹਨ। ਇਹ ਬਹੁਤ ਭਿਆਨਕ ਹੈ। ਮੇਰੇ ਕਮਰੇ ਵਿੱਚ ਕੋਈ ਆਇਆ, ਠੀਕ ਹੈ, ਪਰ ਉਸਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ।” ਕੇ. ਨੇ ਸਹਿਮਤੀ ਵਿੱਚ ਸਿਰ ਹਿਲਾਇਆ ਅਤੇ ਚੁੱਪਚਾਪ ਕਲਰਕ ਕੈਮਨਰ ਨੂੰ 37 || ਮੁਕੱਦਮਾ
ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/31
ਦਿੱਖ