ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਾਪ ਦਿੱਤਾ ਜਿਹੜਾ ਚੀਜ਼ਾਂ ਨੂੰ ਇੱਧਰ-ਉੱਧਰ ਕਰ ਦੇਣ ਦੀ ਆਪਣੀ ਮਾੜੀ ਆਦਤ ਤੋਂ ਕਦੇ ਬਾਜ਼ ਨਹੀਂ ਆਉਂਦਾ।

“ਇਹ ਹੈਰਾਨੀ ਹੈ। ਫ਼ਰਾਉਲਨ ਬਸ਼ਨਰ ਨੇ ਕਿਹਾ-“ਕਿ ਮੈਨੂੰ ਤੇਰੇ ਲਈ ਉਹਨਾਂ ਗੱਲਾਂ ਦੀ ਮਨਾਹੀ ਕਰਨੀ ਪੈ ਰਹੀ ਹੈ ਜਿਹੜੀਆਂ ਕਿ ਤੈਨੂੰ ਆਪ ਕਰਨੀਆਂ ਚਾਹੀਦੀਆਂ ਸਨ। ਮਤਲਬ ਮੇਰੇ ਕਮਰੇ 'ਚ ਮੇਰੇ ਨਾ ਹੁੰਦਿਆਂ ਨਹੀਂ ਆਉਣਾ ਚਾਹੀਦਾ ਸੀ।

“ਪਰ ਫ਼ਰਾਉਲਨ, ਮੈਂ ਤਾਂ ਤੈਨੂੰ ਪਹਿਲਾਂ ਹੀ ਸਾਫ਼ ਦੱਸ ਦਿੱਤਾ ਸੀ। ਕੇ. ਬੋਲਿਆ ਅਤੇ ਉੱਠ ਕੇ ਫ਼ੋਟੋਆਂ ਦੇ ਕੋਲ ਜਾ ਪੁੱਜਾ- “ਮੈਂ ਇਹ ਸਭ ਨਹੀਂ ਕੀਤਾ। ਕਿਉਂਕਿ ਤੂੰ ਮੇਰੇ ਉੱਤੇ ਯਕੀਨ ਨਹੀਂ ਕਰ ਰਹੀ ਏਂ, ਫ਼ਿਰ ਵੀ ਮੈਂ ਮੰਨ ਰਿਹਾ ਹਾਂ ਕਿ ਇੱਥੇ ਇੱਕ ਜਾਂਚ ਕਰਨ ਵਾਲੀ ਟੀਮ ਆ ਵੜੀ ਸੀ। ਕੇ. ਨੇ ਜੋੜ ਦਿੱਤਾ ਕਿਉਂਕਿ ਫ਼ਰਾਉਲਨ ਬਸਰ ਸਵਾਲੀਆ ਨਜ਼ਰਾਂ ਨਾਲ ਉਸਨੂੰ ਵੇਖੀ ਜਾ ਰਹੀ ਸੀ।

“ਤੈਨੂੰ ਮਿਲਣ ਦੇ ਲਈ?” ਉਸਨੇ ਪੁੱਛਿਆ।

ਹਾਂ!” ਕੇ. ਨੇ ਜਵਾਬ ਦਿੱਤਾ।

“ਨਹੀਂ!” ਕੁੜੀ ਬੋਲੀ ਅਤੇ ਹੱਸ ਪਈ।

“ਹਾਂ, ਇਹੀ ਤਾਂ!” ਕੇ. ਨੇ ਕਿਹਾ- “ਪਰ ਹੁਣ ਕੀ ਤੂੰ ਸੋਚਦੀ ਏਂ ਕਿ ਮੈਂ ਬੇਗੁਨਾਹ ਹਾਂ?

“ਬੇਗੁਨਾਹ...? ਉਹ ਬੋਲੀ- ਠੀਕ ਇਸ ਵੇਲੇ ਮੈਂ ਅਜਿਹਾ ਕੋਈ ਫ਼ੈਸਲਾ ਲੈਣ ਵਾਲੀ ਨਹੀਂ ਹਾਂ ਜਿਸਦੇ ਅੱਗੇ ਚੱਲ ਕੇ ਭਿਅੰਕਰ ਨਤੀਜੇ ਨਿਕਲਣ। ਇਸਤੋਂ ਇਲਾਵਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਵੀ ਤਾਂ ਨਹੀਂ ਹਾਂ। ਪਰ ਇੰਨੀ ਛੇਤੀ ਜੇ ਉਹ ਤੇਰੇ ਖਿਲਾਫ਼ ਜਾਂਚ ਕਮੀਸ਼ਨ ਬਿਠਾ ਰਹੇ ਹਨ ਤਾਂ ਸਮਝ ਲੈ ਕਿ ਤੂੰ ਕੋਈ ਗੰਭੀਰ ਅਪਰਾਧੀ ਜ਼ਰੂਰ ਰਿਹਾ ਹੋਵੇਗਾ, ਪਰ ਕਿਉਂਕਿ ਤੂੰ ਆਜ਼ਾਦ ਏਂ, ਘੱਟ ਤੋਂ ਘੱਟ ਤੇਰੇ ਸ਼ਾਂਤ ਸੁਭਾਅ ਤੋਂ ਮੈਨੂੰ ਲੱਗ ਰਿਹਾ ਹੈ ਕਿ ਤੂੰ ਜੇਲ੍ਹ ਤੋਂ ਫ਼ਰਾਰ ਤਾਂ ਨਹੀਂ ਹੋਇਆ। ਇਸ ਲਈ ਕਿ ਇਸ ਤਰ੍ਹਾਂ ਦਾ ਕੋਈ ਜ਼ੁਰਮ ਤੂੰ ਨਹੀਂ ਕਰ ਸਕਦਾ।

“ਨਹੀਂ!” ਕੇ. ਨੇ ਕਿਹਾ- “ਪਰ ਜਾਂਚ ਦਲ ਨੂੰ ਅੰਦਾਜ਼ਾ ਲੱਗ ਗਿਆ ਹੋਵੇਗਾ ਕਿ ਮੈਂ ਨਿਰਦੋਸ਼ ਹਾਂ, ਜਾਂ ਘੱਟ ਤੋਂ ਘੱਟ ਉਨਾ ਦੋਸ਼ੀ ਤਾਂ ਨਹੀਂ ਹਾਂ ਜਿਵੇਂ ਕਿ ਉਹਨਾਂ ਨੇ ਸ਼ੁਰੂ ਵਿੱਚ ਅਜਿਹਾ ਸੋਚਿਆ ਹੋਵੇਗਾ।

ਜ਼ਰੂਰ ਹੀ, ਅਜਿਹਾ ਹੋਇਆ ਹੋਵੇਗਾ। ਫ਼ਰਾਉਲਨ ਬਸਰ ਨੇ ਧਿਆਨ ਨਾਲ ਕਿਹਾ।

38 ll ਮੁਕੱਦਮਾ