ਉਸਦੀ ਗਰਦਨ ਚੁੰਮ ਲਈ, ਠੀਕ ਜਿੱਥੇ ਉਸਦਾ ਗਲਾ ਸੀ ਅਤੇ ਠੀਕ ਉਸੇ ਥਾਂ 'ਤੇ ਕਾਫ਼ੀ ਦੇਰ ਆਪਣੇ ਬੁੱਲਾਂ ਨੂੰ ਫੇਰਦਾ ਰਿਹਾ। ਕੈਪਟਨ ਦੇ ਕਮਰੇ ਵੱਲੋਂ ਜਦੋਂ ਸ਼ੋਰ ਉੱਠਿਆ ਤਾਂ ਉਹ ਉੱਧਰ ਵੇਖਣ 'ਤੇ ਮਜਬੂਰ ਹੋ ਗਿਆ।
"ਹੁਣ ਮੈਂ ਜਾ ਰਿਹਾ ਹਾਂ।" ਉਹ ਬੋਲਿਆ ਅਤੇ ਫ਼ਰਾਉਲਨ ਬਸਨਰ ਨੂੰ ਉਸਦੇ ਪਹਿਲੇ ਨਾਂ ਨਾਲ ਬੁਲਾਉਣ ਦੀ ਕੋਸ਼ਿਸ਼ ਕਰਨ ਲੱਗਾ, ਜਿਹੜਾ ਉਸਨੂੰ ਇੱਕ ਦਮ ਯਾਦ ਨਹੀਂ ਆ ਰਿਹਾ ਸੀ। ਉਸਨੇ ਆਪਣਾ ਸਿਰ ਹਿਲਾਇਆ ਅਤੇ ਅੱਧਾ ਮੁੜ ਜਾਣ ਦੇ ਬਾਅਦ ਉਸਨੇ ਆਪਣਾ ਹੱਥ ਕੇ. ਦੇ ਵੱਲ ਚੁੰਮਣ ਲਈ ਵਧਾ ਦਿੱਤਾ (ਜਿਵੇਂ ਉਸਨੂੰ ਪਤਾ ਨਾ ਹੋਵੇ ਕਿ ਉਹ ਕੀ ਕਰ ਰਹੀ ਹੈ) ਅਤੇ ਸਿਰ ਹੇਠਾਂ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ।
ਹੁਣ ਕੇ, ਛੇਤੀ ਹੀ ਆਪਣੇ ਬਿਸਤਰੇ ਵਿੱਚ ਸੀ। ਉਹ ਛੇਤੀ ਹੀ ਸੌਂ ਗਿਆ, ਪਰ ਅਜਿਹਾ ਕਰਨ ਤੋਂ ਪਹਿਲਾਂ ਉਸਨੇ ਆਪਣੇ ਇਸ ਵਿਹਾਰ ਉੱਪਰ ਗੌਰ ਕੀਤਾ। ਉਹ ਸੰਤੁਸ਼ਟ ਸੀ, ਅਤੇ ਫ਼ਿਰ ਵੀ ਹੈਰਾਨ ਸੀ ਕਿ ਅਜੇ ਵੀ ਉਹ ਆਪਣੇ ਕੀਤੇ ਤੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਕੈਪਟਨ ਦੇ ਕਾਰਨ ਉਹ ਫ਼ਰਾਉਲਨ ਬਸਰ ਦੇ ਬਾਰੇ ਕਾਫ਼ੀ ਫ਼ਿਕਰਮੰਦ ਵੀ ਸੀ।
44 ਮੁਕੱਦਮਾ