ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/50

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਫਿਰ ਕੇ. ਦੇ ਵੱਲ ਮੁੜਿਆ ਜਿਵੇਂ ਕੋਈ ਤੱਥ ਬਿਆਨ ਕਰ ਰਿਹਾ ਹੋਵੇ- "ਤੂੰ ਘਰਾਂ 'ਚ ਰੰਗ-ਰੋਗਨ ਕਰਨ ਵਾਲਾ ਏਂ?"

"ਨਹੀਂ, ਮੈਂ ਇੱਕ ਵੱਡੇ ਬੈਂਕ 'ਚ ਕੰਮ ਕਰਨ ਵਾਲਾ ਸੀਨੀਅਰ ਕਲਰਕ ਹਾਂ।", ਕੇ. ਨੇ ਜਵਾਬ ਦਿੱਤਾ। ਹੇਠਾਂ ਸੱਜੇ ਪਾਸੇ ਦੀ ਪਾਰਟੀ ਇਸ ਜਵਾਬ ਤੇ ਹੱਸ ਪਈ, ਜਿਹੜੀ ਲਗਭਗ ਇਹ ਕਿਆਸ ਦੇ ਰਹੀ ਸੀ ਕਿ ਕੇ. ਉਹਨਾਂ ਦੀ ਸੰਗਤ ਵੀ ਕਰ ਸਕਣ ਦੇ ਕਾਬਿਲ ਨਹੀਂ ਹੈ। ਲੋਕਾਂ ਨੇ ਆਪਣੇ ਹੱਥ ਗੋਡਿਆਂ ਉੱਤੇ ਰੱਖ ਲਏ ਸਨ ਅਤੇ ਕੁੱਝ ਇੱਦਾਂ ਹਿੱਲ ਸਨ ਕਿ ਜਿਵੇਂ ਉਹਨਾਂ ਨੂੰ ਖੰਘ ਦਾ ਜਾਨਲੇਵਾ ਦੌਰਾ ਪੈ ਗਿਆ ਹੋਵੇ। ਇੱਥੋਂ ਤੱਕ ਕਿ ਗੈਲਰੀ ਵਿੱਚ ਵੀ ਕੁੱਝ ਲੋਕ ਹੱਸ ਪਏ ਸਨ। ਜਾਂਚ ਮੈਜਿਸਟਰੇਟ ਜਿਸਦਾ ਹੇਠਾਂ ਬੈਠੇ ਲੋਕਾਂ ਉੱਤੇ ਕੋਈ ਵੱਸ ਨਹੀਂ ਲੱਗ ਰਿਹਾ ਸੀ, ਕਾਫ਼ੀ ਨਰਾਜ਼ ਹੋਇਆ। ਉਸਨੇ ਗੈਲਰੀ 'ਚ ਬੈਠੇ ਲੋਕਾਂ ਨੂੰ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਧਮਕਾਇਆ ਵੀ। ਉਸਦੀਆਂ ਸ਼੍ਹੇਲੀਆਂ ਜਿਹੜੀਆਂ ਅਜੇ ਤੱਕ ਧਿਆਨ ਖਿੱਚਣ 'ਚ ਸਫਲ ਨਹੀਂ ਹੋ ਸਕੀਆਂ ਸਨ, ਅੱਖਾਂ ਦੇ ਉੱਪਰ ਉੱਗ ਆਈਆਂ ਸੰਘਣੀਆਂ ਕਾਲੀਆਂ ਝਾੜੀਆਂ ਦੇ ਵਾਂਗ ਫੜਫੜਾਉਣ ਲੱਗੀਆਂ। ਪਰ ਖੱਬੇ ਹੱਥ ਕਮਰੇ ਦਾ ਅੱਧਾ ਹਿੱਸਾ ਅਜੇ ਵੀ ਖ਼ਾਮੋਸ਼ ਸੀ। ਕਤਾਰ ਵਿੱਚ ਲੋਕਾਂ ਦੇ ਚਿਹਰੇ ਮੰਚ 'ਤੇ ਜੰਮੇ ਹੋਏ ਸਨ। ਉਹ ਉੱਥੇ ਹੋ ਰਹੀ ਗੱਲਬਾਤ ਨੂੰ ਓਨੀ ਹੀ ਸ਼ਾਂਤੀ ਨਾਲ ਸੁਣ ਰਹੇ ਸਨ, ਜਿੰਨਾ ਕਿ ਦੂਜੀ ਪਾਰਟੀ ਦੁਆਰਾ ਕੀਤੇ ਜਾ ਰਹੇ ਸ਼ੋਰਸ਼ਰਾਬੇ ਨੂੰ। ਜਦ ਉਹਨਾਂ ਦੇ ਆਪਣੇ ਕੁੱਝ ਲੋਕਾਂ ਨੇ ਦੂਜੀ ਪਾਰਟੀ ਦਾ ਪੱਖ ਵੀ ਲੈ ਲਿਆ ਤਾਂ ਵੀ ਉਹ ਉਸਨੂੰ ਸਹਿਣ ਕਰਦੇ ਰਹੇ। ਖੱਬੇ ਹੱਥ ਬੈਠਾ ਇਹ ਸਮੂਹ (ਜਿਹੜਾ ਕਿ ਸੰਖਿਆ ਵਿੱਚ ਘੱਟ ਸੀ) ਵੀ ਦਰਅਸਲ ਸੱਜੇ ਹੱਥ ਬੈਠੇ ਸਮੂਹ ਦੇ ਵਾਂਗ ਹੀ ਗੈਰਜ਼ਰੂਰੀ ਹੁੰਦਾ, ਪਰ ਉਹਨਾਂ ਦੇ ਇਸ ਸ਼ਾਂਤ ਵਿਹਾਰ ਨੇ ਉਹਨਾਂ ਨੂੰ ਜ਼ਰੂਰੀ ਬਣਾ ਦਿੱਤਾ ਸੀ। ਹੁਣ ਜਦੋਂ ਕੇ. ਬੋਲਣ ਲੱਗਾ ਤਾਂ ਉਸਨੂੰ ਵਿਸ਼ਵਾਸ ਸੀ ਕਿ ਉਹ ਉਹਨਾਂ ਦਾ ਹੀ ਪੱਖ ਸਾਹਮਣੇ ਰੱਖ ਰਿਹਾ ਹੈ।

"ਸ਼੍ਰੀਮਾਨ ਮੈਜਿਸਟਰੇਟ ਸਾਹਿਬ। ਤੁਹਾਡਾ ਇਹ ਸਵਾਲ ਹੈ ਕਿ ਮੈਂ ਰੰਗਰੋਗਨ ਕਰਨ ਵਾਲਾ ਕਾਮਾ ਹਾਂ। ਹਾਲਾਂਕਿ ਤੁਸੀਂ ਸਵਾਲ ਤਾਂ ਕੀਤਾ ਹੀ ਨਹੀਂ ਹੈ, ਤੁਸੀਂ ਤਾਂ ਸਿਰਫ਼ ਇੱਕ ਬਿਆਨ ਦਿੱਤਾ ਹੈ ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਮੇਰੇ ਖਿਲਾਫ਼ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਅਮਲ 'ਚ ਲਿਆਉਣ ਦਾ ਪ੍ਰਬੰਧ ਕੀਤਾ ਹੈ। ਠੀਕ ਹੈ, ਤੁਸੀਂ ਇਹ ਤਰਕ ਦੇ ਸਕਦੇ ਹੋਂ ਕਿ ਇਹ ਕਾਨੂੰਨੀ ਕਾਰਵਾਈ ਨਹੀਂ ਹੈ, ਪਰ ਫ਼ਿਰ ਵੀ ਤੁਸੀਂ ਸਹੀ ਹੋਵੋਗੇ, ਕਿਉਂਕਿ ਜੇਕਰ ਮੈਂ ਇਸਨੂੰ ਮਾਨਤਾ ਦੇ

56॥ ਮੁਕੱਦਮਾ