ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਵਾਂ, ਤਾਂ ਵੀ ਇਹ ਅਸਲ 'ਚ ਕਾਨੂੰਨੀ ਕਾਰਵਾਈ ਹੈ। ਪਰ ਇਸ ਵਕ਼ਤ ਤਾਂ ਮੈਂ ਇਸਨੂੰ ਦਿਆਲਤਾ ਦੇ ਭਾਵ ਨਾਲ ਹੀ ਮਾਨਤਾ ਦੇ ਰਿਹਾ ਹਾਂ। ਕਿਸੇ ਹੋਰ ਭਾਵ ਨਾਲ ਕਿਸੇ ਦੇ ਲਈ ਇਹ ਕਰ ਸਕਣਾ ਸੰਭਵ ਨਹੀਂ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਅਪਮਾਨਜਨਕ ਹੈ, ਫ਼ਿਰ ਵੀ ਤੁਹਾਡੇ ਗਿਆਨ ਲਈ ਮੈਂ ਇਹ ਸਾਰਾ ਖ਼ੁਲਾਸਾ ਕੀਤਾ ਹੈ।"
ਕੇ. ਨੇ ਬੋਲਣਾ ਬੰਦ ਕੀਤਾ ਅਤੇ ਹਾਲ 'ਤੇ ਇੱਕ ਨਜ਼ਰ ਸੁੱਟੀ। ਉਹ ਤਲਖ਼ੀ ਨਾਲ ਬੋਲਿਆ ਸੀ। ਅਸਲ 'ਚ ਜਿੰਨਾ ਤਲਖ਼ੀ ਨਾਲ ਉਹ ਬੋਲਣਾ ਚਾਹੁੰਦਾ ਸੀ, ਉਸ ਤੋਂ ਕਿਤੇ ਜ਼ਿਆਦਾ ਉਹ ਬੋਲ ਗਿਆ ਸੀ, ਪਰ ਫ਼ਿਰ ਵੀ ਉਹ ਬਿਲਕੁਲ ਸਹੀ ਸੀ। ਜੋ ਵੀ ਉਸਨੇ ਕਿਹਾ, ਉਸਦੀ ਇੱਧਰ-ਉੱਧਰ ਤਾਰੀਫ਼ ਹੋਣੀ ਤਾਂ ਬਣਦੀ ਸੀ, ਪਰ ਉਸਦੇ ਪੂਰੇ ਕਥਨ ਦਾ ਇੱਕ ਖ਼ਾਲਸ ਚੁੱਪੀ ਨੇ ਹੀ ਸਵਾਗਤ ਕੀਤਾ। ਲੋਕ ਚਿੰਤਾ 'ਚ ਡੁੱਬੇ ਹੋਏ ਬੰਦੇ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਸ਼ਾਇਦ ਇਹ ਚੁੱਪ ਉਸ ਧਮਾਕੇ ਦੀ ਭੂਮਿਕਾ ਹੀ ਸੀ, ਜਿਹੜੀ ਹਰ ਚੀਜ਼ ਦਾ ਅੰਤ ਕਰ ਦੇਵੇਗੀ। ਉਦੋਂ ਹੀ ਹਾਲ ਦੇ ਉਸ ਪਾਰ ਦਰਵਾਜ਼ੇ ਦੇ ਖੁੱਲ੍ਹਣ ਨਾਲ ਰੁਕਾਵਟ ਪੈ ਗਈ ਅਤੇ ਉਹ ਜਵਾਨ ਧੋਬਣ ਜਿਹੜੀ ਸ਼ਾਇਦ ਆਪਣਾ ਕੰਮ ਪੂਰਾ ਕਰ ਚੁੱਕੀ ਸੀ, ਅੰਦਰ ਚਲੀ ਆਈ ਅਤੇ ਪੂਰੀ ਸਾਵਧਾਨੀ ਦੇ ਬਾਵਜੂਦ ਉਸਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜਾਂਚ ਮੈਜਿਸਟਰੇਟ ਦੀ ਪ੍ਰਤੀਕਿਰਿਆ ਨੇ ਕੇ. ਨੂੰ ਆਨੰਦ ਦਿੱਤਾ, ਕਿਉਂਕਿ ਸ਼ਬਦਾਂ ਦਾ ਤਤਕਾਲ ਪ੍ਰਭਾਵ ਉਸ ਉੱਪਰ ਪੈ ਗਿਆ ਲੱਗਦਾ ਸੀ। ਹੁਣ ਤੱਕ ਉਹ ਖੜਾ ਹੋ ਕੇ ਸੁਣ ਰਿਹਾ ਸੀ, ਕਿਉਂਕਿ ਜਦੋਂ ਉਹ ਗੈਲਰੀ ਦੇ ਲੋਕਾਂ ਨੂੰ ਮੁਖ਼ਾਤਿਬ ਹੋਇਆ, ਤਾਂ ਕੇ. ਦੇ ਵਾਕ ਨੇ ਉਸਨੂੰ ਹੈਰਾਨੀ ਵਿੱਚ ਪਾ ਦਿੱਤਾ ਸੀ। ਹੁਣ ਇਸ ਛੋਟੇ ਜਿਹੇ ਅੰਤਰਾਲ ਵਿੱਚ ਉਹ ਹੌਲੀ ਜਿਹੀ ਬੈਠ ਗਿਆ, ਜਿਵੇਂ ਉਸਨੂੰ ਉਮੀਦ ਹੋਵੇ ਕਿ ਕੋਈ ਉਸ ਵੱਲ ਧਿਆਨ ਨਹੀਂ ਦੇਵੇਗਾ। ਜਿਵੇਂ ਆਪਣੀ ਅੰਦਰਲੀ ਸਥਿਤੀ ਨੂੰ ਠੀਕ ਕਰਨ ਲਈ ਉਸਨੇ ਆਪਣੀ ਡਾਇਰੀ ਦੋਬਾਰਾ ਚੱਕ ਲਈ।
"ਇਸ ਤੋਂ ਤੁਹਾਨੂੰ ਜ਼ਿਆਦਾ ਫ਼ਾਇਦਾ ਹੋਣ ਵਾਲਾ ਨਹੀਂ ਹੈ।" ਕੇ. ਕਹਿਣ ਲੱਗਾ, "ਸ੍ਰੀਮਾਨ ਜੀ, ਤੁਹਾਡੀ ਇਹ ਛੋਟੀ ਜਿਹੀ ਡਾਇਰੀ ਵੀ ਇਹੀ ਸਿੱਧ ਕਰਦੀ ਹੈ ਕਿ ਮੈਂ ਸਹੀ ਕਹਿ ਰਿਹਾ ਹਾਂ।"

ਉਸ ਖ਼ਾਮੋਸ਼ ਸਭਾ 'ਚ ਆਪਣੇ ਹੀ ਸ਼ਾਂਤ ਸ਼ਬਦ ਸੁਣਕੇ ਸੰਤੁਸ਼ਟ ਹੋਏ ਕੇ. ਨੇ ਜਾਂਚ ਮੈਜਿਸਟਰੇਟ ਦੇ ਹੱਥ 'ਚੋਂ ਡਾਇਰੀ ਖੋਹ ਲਈ ਅਤੇ ਜਿਵੇਂ ਉਹ ਨਾ ਚਾਹੁੰਦੇ ਹੋਇਆਂ ਇਹ ਸਭ ਕਰ ਰਿਹਾ ਹੋਵੇ, ਉਸਦੇ ਵਿਚਾਲਿਓਂ ਇੱਕ ਪੰਨਾ ਆਪਣੀਆਂ

57॥ ਮੁਕੱਦਮਾ