ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਸਕਦਾ?"

ਤੂੰ ਮੈਨੂੰ ਗ਼ਲਤ ਸਮਝ ਲਿਆ ਹੈ।" ਕੇ. ਨੇ ਕਿਹਾ ਅਤੇ ਬੈਠ ਗਿਆ, "ਜੇ ਤੇਰੇ ਲਈ ਮੇਰਾ ਰੁਕਣਾ ਸਚਮੁੱਚ ਜ਼ਰੂਰੀ ਹੈ ਤਾਂ ਮੈਨੂੰ ਇੱਥੇ ਰੁਕਣ 'ਚ ਖੁਸ਼ੀ ਮਹਿਸੂਸ ਹੋਵੇਗੀ। ਮੇਰੇ ਕੋਲ ਵਕ਼ਤ ਹੈ। ਕਿਉਂਕਿ ਮੈਂ ਇਹੀ ਤਾਂ ਸੋਚ ਕੇ ਇੱਧਰ ਆਇਆ ਸੀ ਕਿ ਅੱਜ ਵੀ ਸੁਣਵਾਈ ਹੋਵੇਗੀ। ਅਜੇ ਤੱਕ ਮੈਂ ਤੈਨੂੰ ਜੋ ਕੁੱਝ ਕਿਹਾ ਉਸਦਾ ਮਤਲਬ ਸਿਰਫ਼ ਇਹੀ ਸੀ ਕਿ ਤੂੰ ਮੇਰੇ ਕੇਸ 'ਚ ਕੁੱਝ ਵੀ ਕਰਨ ਦੀ ਕੋਸ਼ਿਸ਼ ਨਾ ਕਰ। ਪਰ ਇਸ ਤੋਂ ਤੈਨੂੰ ਗੁੱਸਾ ਕਰਨ ਦੀ ਲੋੜ ਨਹੀਂ ਹੈ। ਜੇ ਤੂੰ ਸੋਚੇਂ ਕਿ ਮੈਂ ਮੁਕੱਦਮੇ ਦੇ ਨਤੀਜੇ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ ਅਤੇ ਮੈਂ ਉਹਨਾਂ ਦੇ ਫ਼ੈਸਲੇ 'ਤੇ ਹੱਸ ਪਵਾਂਗਾ। ਇਹ ਤਾਂ ਮਹਿਜ਼ ਉਸ ਕਲਪਨਾ ਦੀ ਦੇਣ ਹੈ, ਜਿਸਦੇ ਮੁਤਾਬਿਕ ਇਹ ਮੰਨ ਕੇ ਚੱਲਿਆ ਜਾਵੇਗਾ ਕਿ ਮੁਕੱਦਮਾ ਕਿਸੇ ਅਸਲ ਅੰਤ 'ਤੇ ਜਾ ਪਹੁੰਚੇਗਾ, ਜਿਸ 'ਤੇ ਮੈਨੂੰ ਗੰਭੀਰ ਸ਼ੱਕ ਹੈ। ਮੈਂ ਸਮਝਦਾ ਹਾਂ ਕਿ ਮੁਕੱਦਮੇ ਦੀ ਇਹ ਕਾਰਵਾਈ ਪਹਿਲਾਂ ਹੀ ਰੋਕੀ ਜਾ ਚੁੱਕੀ ਹੈ ਜਾਂ ਛੇਤੀ ਹੀ ਰੋਕੀ ਜਾਣ ਵਾਲੀ ਹੈ। ਇਹ ਅਧਿਕਾਰੀਆਂ ਦੀ ਸੁਸਤਾ ਕਰਕੇ ਜਾਂ ਉਹਨਾਂ ਦੇ ਭੁਲੱਕੜ ਸੁਭਾਅ ਕਰਕੇ ਹੋਵੇਗਾ ਹੀ, ਜਾਂ ਹੋ ਸਕਦਾ ਹੈ ਕਿ ਉਹ ਡਰ ਗਏ ਹੋਣ। ਇਹ ਵੀ ਸੰਭਵ ਹੈ ਕਿ ਉਹ ਇਸ ਕੇਸ 'ਤੇ ਕਾਰਵਾਈ ਕਰਦੇ ਰਹਿਣ ਦਾ ਵਿਖਾਵਾ ਕਰਦੇ ਰਹਿਣ, ਇਸ ਉਮੀਦ ਵਿੱਚ ਕਿ ਉਹਨਾਂ ਨੂੰ ਮੋਟੀ ਰਿਸ਼ਵਤ ਮਿਲੇਗੀ, ਪਰ ਇਹ ਇੱਕ ਦਮ ਵਿਅਰਥ ਹੋਵੇਗਾ, ਕਿਉਂਕਿ ਮੈਂ ਤੈਨੂੰ ਸਾਫ਼ ਦੱਸ ਦਿੰਦਾ ਹਾਂ ਕਿ ਮੈਂ ਕਿਸੇ ਨੂੰ ਰਿਸ਼ਵਤ ਦੇਣ ਵਾਲਾ ਨਹੀਂ ਹਾਂ। ਤੂੰ ਇੱਕ ਤਰੀਕੇ ਨਾਲ ਮੇਰੀ ਮਦਦ ਕਰ ਸਕਦੀ ਏਂ। ਹਾਲਾਂਕਿ ਜੇ ਤੂੰ ਜਾਂਚ ਮੈਜਿਸਟਰੇਟ ਜਾਂ ਕਿਸੇ ਦੂਜੇ ਨੂੰ, ਜਿਹੜਾ ਇਸ ਸਾਰੀ ਬੇਕਾਰ ਸਥਿਤੀ ਦੇ ਬਾਰੇ ਕੋਈ ਜਾਣਕਾਰੀ ਆਰ-ਪਾਰ ਕਰਨਾ ਚਾਹੁੰਦਾ ਹੋਵੇ, ਅਤੇ ਨਾ ਹੀ ਉਹਨਾਂ ਸਭ ਭੁਲਾਵਿਆਂ ਤੋਂ ਜਿਹੜੇ ਉਹ ਆਪਣੀ ਬੁੱਕਲ ਵਿੱਚ ਲੁਕਾਈ ਘੁੰਮ ਰਹੇ ਹਨ, ਮੈਨੂੰ ਕਿਸੇ ਵੀ ਹਾਲਤ 'ਚ ਰਿਸ਼ਵਤ ਦੇਣ ਲਈ ਨਹੀਂ ਉਕਸਾ ਸਕਣਗੇ। ਤੂੰ ਉਹਨਾਂ ਨੂੰ ਸਪੱਸ਼ਟ ਦੱਸ ਸਕਦੀ ਏਂ ਕਿ ਇਹ ਸਭ ਵਿਅਰਥ ਹੋਵੇਗਾ, ਪਰ ਹਰ ਹਾਲਤ 'ਚ ਸ਼ਾਇਦ ਉਹ ਇਹ ਜਾਣ ਚੁੱਕੇ ਹੋਣਗੇ ਕਿ ਅਤੇ ਜੇ ਨਾ ਵੀ ਜਾਣਦੇ ਹੋਣ, ਤਾਂ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਉਹ ਹੁਣ ਇਸਨੂੰ ਜਾਣ ਲੈਣ ਜਾਂ ਨਾ। ਇਸਦਾ ਸਿਰਫ਼ ਇਹ ਫ਼ਾਇਦਾ ਹੋਵੇਗਾ ਕਿ ਇਸ ਨਾਲ ਉਹਨਾਂ ਦੀ ਕੁੱਝ ਮਿਹਨਤ ਬਚ ਜਾਵੇਗੀ, ਅਤੇ ਹਾਂ ਮੈਨੂੰ ਕੁੱਝ ਅਣਸੁਖਾਵੀਆਂ ਗੱਲਾਂ ਤੋਂ ਕੁੱਝ ਰਾਹਤ ਮਿਲੇਗੀ ਜਿਸਨੂੰ ਮੈਂ ਖੁਸ਼ੀ ਨਾਲ ਸਵੀਕਾਰ ਕਰਾਂਗਾ, ਹਾਲਾਂਕਿ, ਜੇ ਮੈਂ ਜਾਣਦਾ ਹੋਵਾਂ ਤਾਂ ਇਹ ਉਹਨਾਂ ਦੇ ਮੂੰਹ

73॥ ਮੁਕੱਦਮਾ