ਤੇ ਚਪੇੜ ਹੈ। ਅਤੇ ਮੈਂ ਇਹ ਪੱਕਾ ਕਰਾਂਗਾ ਕਿ ਉਹਨਾਂ ਦੇ ਮੂੰਹ 'ਤੇ ਚਪੇੜ ਜ਼ਰੂਰ ਪਵੇ। ਕੀ ਤੇ ਜਾਂਚ ਮੈਜਿਸਟਰੇਟ ਨੂੰ ਸਚਮੁੱਚ ਜਾਣਦੀ ਏਂ?"
"ਹਾਂ! ਔਰਤ ਨੇ ਕਿਹਾ- "ਉਹੀ ਪਹਿਲਾ ਆਦਮੀ ਮੇਰੇ ਦਿਮਾਗ ਵਿੱਚ ਸੀ ਜਦੋਂ ਮੈਂ ਤੈਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ। ਮੈਂ ਨਹੀਂ ਜਾਣਦੀ ਕਿ ਉਹ ਇੱਕ ਛੋਟਾ ਅਧਿਕਾਰੀ ਹੈ, ਪਰ ਹੁਣ ਜਦ ਤੂੰ ਇਹ ਕਹਿ ਰਿਹਾ ਏਂ ਤਾਂ ਇਹ ਸੱਚ ਹੀ ਹੋਵੇਗਾ। ਫ਼ਿਰ ਵੀ ਮੈਨੂੰ ਵਿਸ਼ਵਾਸ ਹੈ ਕਿ ਉਹ ਜਿਹੜੀਆਂ ਵੀ ਰਪਟਾਂ ਆਪਣੇ ਉੱਪਰਲੇ ਅਧਿਕਾਰੀਆਂ ਨੂੰ ਭੇਜਦਾ ਹੈ, ਉਹਨਾਂ ਦਾ ਕੁੱਝ ਪ੍ਰਭਾਵ ਹੈ। ਅਤੇ ਉਹ ਅਜਿਹੇ ਕਿੰਨਿਆਂ ਨੂੰ ਹੀ ਲਿਖਦਾ ਹੈ। ਤੂੰ ਕਹਿੰਦਾ ਏਂ ਕਿ ਇਹ ਅਧਿਕਾਰੀ ਲੋਕ ਸੁਸਤ ਹਨ, ਪਰ ਜ਼ਰੂਰ ਹੀ ਸਭ ਲੋਕ ਅਜਿਹੇ ਨਹੀਂ ਹਨ, ਅਤੇ ਖ਼ਾਸ ਕਰਕੇ ਇਹ ਜਾਂਚ ਮੈਜਿਸਟਰੇਟ ਤਾਂ ਬਿਲਕੁਲ ਨਹੀਂ। ਇਹ ਤਾਂ ਬੇਹਿਸਾਬ ਲਿਖਦਾ ਹੈ। ਉਦਾਹਰਨ ਦੇ ਲਈ, ਪਿਛਲੇ ਐਤਵਾਰ ਵੀ ਸੁਣਵਾਈ ਦੇਰ ਸ਼ਾਮ ਤੱਕ ਚਲਦੀ ਰਹੀ ਸੀ। ਹਰ ਆਦਮੀ ਆਪਣੇ ਘਰ ਚਲਾ ਗਿਆ, ਪਰ ਜਾਂਚ ਮੈਜਿਸਟਰੇਟ ਇਸ ਹਾਲ ਵਿੱਚ ਹੀ ਬੈਠਾ ਰਿਹਾ। ਮੈਂ ਉਸ ਲਈ ਲੈਂਪ ਜਗਾਇਆ। ਮੇਰੇ ਕੋਲ ਰਸੋਈ 'ਚ ਲਾਉਣ ਲਈ ਇੱਕ ਛੋਟਾ ਜਿਹਾ ਲੈਂਪ ਸੀ ਪਰ ਉਹ ਉਸੇ ਨਾਲ ਹੀ ਸੰਤੁਸ਼ਟ ਹੋ ਗਿਆ ਅਤੇ ਲਿਖਣ ਲੱਗ ਪਿਆ। ਇੰਨੇ ਨੂੰ ਮੇਰਾ ਪਤੀ ਘਰ ਆ ਗਿਆ ਕਿਉਂਕਿ ਉਸ ਐਤਵਾਰ ਨੂੰ ਉਸਨੂੰ ਆਪਣੇ ਕੰਮ ਤੋਂ ਛੁੱਟੀ ਸੀ। ਅਸੀਂ ਫ਼ਿਰ ਸਮਾਨ ਨੂੰ ਮੁੜ ਸਜਾ ਕੇ ਕਮਰੇ ਨੂੰ ਰਹਿਣ ਕਾਬਿਲ ਬਣਾਇਆ ਅਤੇ ਫ਼ਿਰ ਕੁੱਝ ਗੁਆਂਢੀ ਇੱਧਰ ਆ ਗਏ ਅਤੇ ਮੋਮਬੱਤੀ ਦੀ ਰੌਸ਼ਨੀ ਵਿੱਚ ਸਾਡੇ ਨਾਲ ਗੱਲਾਂ ਕਰਦੇ ਰਹੇ। ਸੰਖੇਪ ਵਿੱਚ, ਅਸੀਂ ਜਾਂਚ ਮੈਜਿਸਟਰੇਟ ਬਾਰੇ ਭੁੱਲ ਗਏ ਅਤੇ ਸੌਂ ਗਏ। ਅਚਾਨਕ ਰਾਤ ਨੂੰ- ਸ਼ਾਇਦ ਸਵੇਰ ਹੋ ਚੁੱਕੀ ਸੀ- ਮੈਂ ਜਾਗ ਪਈ ਅਤੇ ਵੇਖਿਆ ਕਿ ਜਾਂਚ ਮੈਜਿਸਟਰੇਟ ਸਾਡੇ ਬਿਸਤਰੇ ਕੋਲ ਖੜੇ ਹਨ ਅਤੇ ਆਪਣੇ ਹੱਥ ਨਾਲ ਲੈਂਪ ਦੀ ਰੌਸ਼ਨੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਇਹ ਮੇਰੇ ਪਤੀ ਉੱਪਰ ਨਾ ਪਏ। ਇਹ ਹਾਲਾਂਕਿ ਇੱਕ ਫ਼ਜ਼ੂਲ ਜਿਹੀ ਸਾਵਧਾਨੀ ਸੀ, ਕਿਉਂਕਿ ਮੇਰਾ ਪਤੀ ਇੰਨੀ ਗੂੜ੍ਹੀ ਨੀਂਦ ਸੌਂਦਾ ਹੈ ਕਿ ਅਜਿਹੀ ਕੋਈ ਵੀ ਰੌਸ਼ਨੀ ਉਸਨੂੰ ਨਹੀਂ ਜਗਾ ਸਕਦੀ। ਮੈਂ ਐਨਾ ਡਰ ਗਈ ਸੀ ਕਿ ਮੇਰੇ ਮੂੰਹੋਂ ਚੀਕ ਨਿਕਲ ਗਈ, ਪਰ ਮੈਜਿਸਟਰੇਟ ਸਾਹਬ ਅਦਬ ਨਾਲ ਪੇਸ਼ ਆਏ। ਉਹਨਾਂ ਨੇ ਮੈਨੂੰ ਸਾਵਧਾਨ ਰਹਿਣ ਲਈ ਕਿਹਾ ਅਤੇ ਮੇਰੇ ਕੰਨ 'ਚ ਫੁਸਫੁਸਾ ਦਿੱਤਾ ਕਿ ਉਹ ਹੁਣ ਤੱਕ ਲਿਖੀ ਜਾ ਰਹੇ ਸਨ ਅਤੇ ਹੁਣ ਇਸ ਲੈਂਪ ਨੂੰ ਵਾਪਸ ਕਰਨ ਆਏ ਹਨ ਅਤੇ ਉਹ ਮੈਨੂੰ ਇਸ ਤਰ੍ਹਾਂ ਸੌਂਦੀ ਹੋਈ ਨੂੰ ਵੇਖ ਕੇ ਕਦੇ ਭੁੱਲ ਨਹੀਂ
74॥ ਮੁਕੱਦਮਾ