ਗੱਲਬਾਤ ਕਰ ਰਿਹਾ ਹੋਵੇ। ਆਖ਼ਰ ਇਹ ਕੌਣ ਲੋਕ ਸਨ? ਅਤੇ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਸਨ? ਅਤੇ ਉਹ ਕਿਸ ਸੱਤਾ ਦੇ ਪ੍ਰਤੀਨਿਧ ਸਨ? ਆਖ਼ਰ ਕੇ. ਇੱਕ ਸਮਾਨ ਕਾਨੂੰਨਾਂ ਵਾਲੇ ਰਾਜ ਦਾ ਨਾਗਰਿਕ ਸੀ ਅਤੇ ਉਸ ਦੇਸ਼ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਸੀ। ਸਭ ਕੁੱਝ ਕਾਨੂੰਨੀ ਢੰਗ ਨਾਲ ਹੁੰਦਾ ਸੀ। ਫ਼ਿਰ ਉਸਦੇ ਆਪਣੇ ਘਰ ਵਿੱਚ ਉਸਨੂੰ ਗਿਰਫ਼ਤਾਰ ਕਰਨ ਦੀ ਹਿੰਮਤ ਕੌਣ ਕਰ ਸਕਦਾ ਸੀ? ਉਹ ਕਿਸੇ ਹੱਦ ਤੱਕ ਹਰ ਔਖਿਆਈ ਨੂੰ ਬੜੇ ਸਹਿਜ ਢੰਗ ਨਾਲ ਮੰਨ ਲੈਣ ਦਾ ਆਦੀ ਸੀ, ਅਤੇ ਮੁਸ਼ਕਲ ਪੈਣ 'ਤੇ ਉਸ ਨਾਲ ਦੋ-ਚਾਰ ਹੋਣ ਦਾ ਹਾਮੀ ਸੀ। ਇਸ ਤੋਂ ਇਲਾਵਾ ਉਹ ਕਾਫ਼ੀ ਹਨੇਰੇ ਦੇ ਬਾਵਜੂਦ ਵੀ ਆਪਣੇ ਭਵਿੱਖ ਬਾਰੇ ਜ਼ਿਆਦਾ ਫ਼ਿਕਰਮੰਦ ਨਹੀਂ ਸੀ। ਪਰ ਇਸ ਘੜੀ ਉਸਨੂੰ ਇਹ ਸਭ ਠੀਕ ਨਹੀਂ ਲੱਗ ਰਿਹਾ ਸੀ ਅਤੇ ਉਹ ਇਸ ਸਭ ਨੂੰ ਮਜ਼ਾਕ ਮੰਨ ਸਕਦਾ ਸੀ। ਇੱਕ ਬੇਹੂਦਾ ਮਜ਼ਾਕ, ਕਿਸੇ ਅਣਬੁੱਝੇ ਕਾਰਨ ਕਰਕੇ ਉਸ ਨਾਲ ਕੀਤਾ ਜਾ ਰਿਹਾ ਸੀ- ਸ਼ਾਇਦ ਇਸ ਲਈ ਕਿ ਅੱਜ ਉਸਦਾ ਤੀਹਵਾਂ ਜਨਮਦਿਨ ਸੀ। ਸ਼ਾਇਦ ਉਸਦੇ ਬੈਂਕ ਦੇ ਸਾਥੀ ਇਹ ਸਭ ਕਰਵਾ ਰਹੇ ਹੋਣ। ਹਾਂ, ਇਹ ਬਿਲਕੁਲ ਸੰਭਵ ਸੀ। ਸ਼ਾਇਦ ਉਸਨੂੰ ਇਹਨਾਂ ਵਾਰਡਰਾਂ ਦੇ ਚਿਹਰੇ 'ਤੇ ਕਿਸੇ ਖ਼ਾਸ ਢੰਗ ਨਾਲ ਹੱਸਣਾ ਪਵੇਗਾ ਅਤੇ ਫ਼ਿਰ ਉਹ ਵੀ ਉਸਦੀ ਨਕਲ ਕਰਨ ਲੱਗਣਗੇ। ਸ਼ਾਇਦ ਉਹ ਕਿਸੇ ਗ਼ਲੀ ਦੀ ਨੁੱਕਰ ਤੋਂ ਫੜ ਕੇ ਲਿਆਏ ਗਏ ਸਨ। ਲੱਗ ਤਾਂ ਉਹ ਬਿਲਕੁਲ ਉਹੋ ਜਿਹੇ ਹੀ ਰਹੇ ਸਨ- ਪਰ ਇਸ ਸਮੇਂ ਉਹਨਾਂ ਦੀ ਪਕੜ ਮਜ਼ਬੂਤ ਹੋ ਗਈ ਸੀ। ਵਾਰਡਰ ਫ਼ਰਾਂਜ਼ ਦੀ ਪਹਿਲੀ ਝਲਕ ਹੀ ਇੰਨੀ ਡਰਾਉਣੀ ਸੀ ਕਿ ਉਹ ਉਸ ਉੱਪਰ ਭੋਰਾ ਵੀ ਤਰਸ ਕਰਨ ਦੇ ਇਰਾਦੇ 'ਚ ਨਹੀਂ ਲੱਗ ਰਿਹਾ ਸੀ। ਕੇ. ਨੂੰ ਇਸ ਖ਼ਤਰੇ ਦੀ ਭਨਕ ਲੱਗੀ ਕਿ ਕੱਲ੍ਹ ਉਸ ਉੱਤੇ ਇਸ ਗੱਲ ਦਾ ਇਲਜ਼ਾਮ ਲੱਗ ਸਕਦਾ ਹੈ ਕਿ ਉਹ ਇਸ ਸਾਰੀ ਘਟਨਾ ਵਿੱਚੋਂ ਐਨ ਮੌਕੇ 'ਤੇ ਮਜ਼ਾਕ ਨਹੀਂ ਸਮਝ ਸਕਿਆ, ਭਾਵੇਂ ਉਹ ਆਪਣੇ ਤਜਰਬਿਆਂ ਤੋਂ ਸਿੱਖਣ ਦਾ ਮੁਰੀਦ ਨਹੀਂ ਸੀ। ਉਸਨੂੰ ਅਜਿਹੇ ਕਈ ਹਾਦਸੇ ਯਾਦ ਸਨ, ਜਦੋਂ ਉਹ ਆਪਣੇ ਦੋਸਤਾਂ ਦੇ ਉਲਟ, ਉਸਨੇ ਜਾਣ-ਬੁੱਝ ਕੇ ਸਿੱਟੇ ਉੱਪਰ ਗ਼ੌਰ ਕੀਤੇ ਬਿਨ੍ਹਾਂ ਤੇਜ਼ ਵਿਹਾਰ ਕੀਤਾ ਸੀ ਅਤੇ ਇਸ ਕਰਕੇ ਉਸਨੂੰ ਬੜੇ ਗੰਭੀਰ ਨਤੀਜੇ ਭੁਗਤੇ ਸਨ। ਹੁਣ ਉਹ ਅਜਿਹਾ ਨਹੀਂ ਕਰੇਗਾ। ਘੱਟ ਤੋਂ ਘੱਟ ਇਸ ਵੇਲੇ ਤਾਂ ਬਿਲਕੁਲ ਨਹੀਂ। ਜੇ ਇਹ ਨਾਟਕ ਹੀ ਹੈ ਤਾਂ ਠੀਕ ਹੈ। ਉਹ ਵੀ ਇਸਨੂੰ ਖੇਡ ਕੇ ਵਿਖਾਏਗਾ। ਕਿਸੇ ਵੀ ਕੀਮਤ 'ਤੇ, ਅਜੇ ਤੱਕ ਤਾਂ ਉਹ ਆਜ਼ਾਦ ਸੀ।
"ਮਾਫ਼ ਕਰਨਾ।" ਉਸਨੇ ਕਿਹਾ ਅਤੇ ਦੋਵਾਂ ਵਾਰਡਰਾਂ ਨੂੰ ਚੀਰਦਾ ਹੋਇਆ
13