ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੁਭਾ ਕੇ ਉਹਨਾਂ ਤੋਂ ਦੂਰ ਆਪਣੇ ਲਈ ਲੈ ਜਾਇਆ ਜਾਵੇ। ਫ਼ਿਰ ਸ਼ਾਇਦ ਇਹ ਵੀ ਹੋਵੇ, ਕਿ ਰੋਜ਼ ਇਹ ਮੈਜਿਸਟਰੇਟ ਕੇ. ਦੇ ਬਾਰੇ ਤਿਆਰ ਕੀਤੀਆਂ ਜਾਣ ਵਾਲੀਆਂ ਆਪਣੀਆਂ ਝੂਠੀਆਂ ਰਿਪੋਰਟਾਂ ਵਿੱਚ ਡੁੱਬੇ ਰਹਿਣ ਤੋਂ ਬਾਅਦ, ਅੱਧੀ ਰਾਤ ਨੂੰ ਉਸ ਔਰਤ ਦੇ ਬਿਸਤਰੇ ਕੋਲ ਆਏ ਅਤੇ ਉਹ ਉਸਨੂੰ ਖ਼ਾਲੀ ਮਿਲੇ। ਅਤੇ ਖ਼ਾਸ ਕਰਕੇ ਇਸ ਲਈ ਖ਼ਾਲੀ ਮਿਲੇ ਕਿਉਂਕਿ ਹੁਣ ਉਹ ਕੇ. ਦੀ ਹੋ ਚੁੱਕੀ ਹੈ। ਕਿਉਂਕਿ ਖਿੜਕੀ ਦੇ ਕੋਲ ਮੌਜੂਦ ਉਹ ਔਰਤ ਭਾਰੀ ਅਤੇ ਮੋਟੇ ਸਟਫ਼ ਦੇ ਕਾਲੇ ਕੱਪੜਿਆਂ 'ਚ ਲਿਪਟਿਆ ਉਹ ਦਿਲਕਸ਼, ਕੋਮਲ ਅਤੇ ਗਰਮ ਸਰੀਰ ਪੂਰੀ ਤਰ੍ਹਾਂ ਕੇ. ਦਾ ਹੈ ਅਤੇ ਕਿਸੇ ਹੋਰ ਦਾ ਨਹੀਂ।

ਔਰਤ ਦੇ ਪਤੀ ਆਪਣੀਆਂ ਭਾਵਨਾਵਾਂ ਨੂੰ ਇਸ ਤਰੀਕੇ ਨਾਲ ਵਿਚਾਰ ਕੇ, ਉਹ ਸੋਚਣ ਲੱਗਾ ਕਿ ਖਿੜਕੀ ਦੇ ਕੋਲ ਚੱਲ ਰਹੀ ਸ਼ਾਂਤੀ ਭਰੀ ਗੱਲਬਾਤ ਕਾਫ਼ੀ ਲੰਮੀ ਹੋ ਚੱਲੀ ਹੈ, ਇਸ ਲਈ ਉਸਨੇ ਮੰਚ 'ਤੇ ਆਪਣੀਆਂ ਉਂਗਲਾਂ ਜ਼ੋਰ ਨਾਲ ਵਜਾਈਆਂ ਅਤੇ ਫ਼ਿਰ ਆਪਣੀ ਕਲਾਈ ਨੂੰ ਉਸ ਉੱਤੇ ਮਾਰਿਆ। ਉਸ ਵਿਦਿਆਰਥੀ ਨੇ ਔਰਤ ਦੇ ਮੋਢਿਆਂ ਤੋਂ ਆਪਣੀ ਨਜ਼ਰ ਚੁੱਕ ਕੇ ਇੱਕ ਪਲ ਦੇ ਲਈ ਕੇ. ਦੇ ਵੱਲ ਵੇਖਿਆ, ਪਰ ਆਪਣੇ ਆਪ ਨੂੰ ਵਿਚਲਿਤ ਹੋਣ ਦਿੱਤਾ, ਅਤੇ ਉਹ ਉਸਦੇ ਹੋਰ ਨੇੜੇ ਆ ਗਿਆ ਅਤੇ ਉਸਦੇ ਦੁਆਲੇ ਆਪਣੀਆਂ ਬਾਹਾਂ ਦਾ ਘੇਰਾ ਬਣਾ ਦਿੱਤਾ। ਉਸ ਔਰਤ ਨੇ ਆਪਣਾ ਸਿਰ ਇੱਕ ਦਮ ਝੁਕਾਅ ਲਿਆ, ਜਿਵੇਂ ਉਹ ਉਸਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਹੋਵੇ। ਕਿਉਂਕਿ ਉਹ ਉਸਦੀਆਂ ਗੱਲਾਂ ਬਿਨ੍ਹਾਂ ਕਿਸੇ ਦਖ਼ਲ ਦਿੱਤੇ ਸੁਣੀ ਜਾ ਰਹੀ ਸੀ ਅਤੇ ਉਸ ਉੱਤੇ ਝੁਕ ਆਈ ਸੀ, ਇਸ ਲਈ ਉਸਨੇ ਉਸਨੂੰ ਗਲੇ ਦੇ ਕੋਲੋਂ ਚੰਮ ਲਿਆ। ਕੇ. ਨੇ ਇਸਨੂੰ ਉਸ ਬੇਦਰਦੀ ਦੇ ਸਬੂਤ ਵਜੋਂ ਵੇਖਿਆ, ਜਿਸਦੇ ਬਾਰੇ 'ਚ ਔਰਤ ਉਸਨੂੰ ਸ਼ਿਕਾਇਤ ਕਰ ਚੁੱਕੀ ਸੀ, ਅਤੇ ਜਿਸਦੇ ਨਾਲ ਉਹ ਵਿਦਿਆਰਥੀ ਉਸਦੇ ਪ੍ਰਤੀ ਪੇਸ਼ ਆਉਂਦਾ ਹੈ। ਕੇ. ਉੱਠ ਖੜਾ ਹੋਇਆ ਅਤੇ ਕਮਰੇ 'ਚ ਚਹਿਲਕਦਮੀ ਕਰਨ ਲੱਗਾ, ਵਿਦਿਆਰਥੀ 'ਤੇ ਆਰ-ਪਾਰ ਦੀ ਨਜ਼ਰ ਮਾਰਦੇ ਹੋਏ ਅਤੇ ਇਹ ਵਿਚਾਰਦੇ ਹੋਏ ਕਿ ਉਹ ਉਸ ਤੋਂ ਛੇਤੀ ਕਿਵੇਂ ਛੁਟਕਾਰਾ ਪਾ ਸਕਦਾ ਹੈ, ਵਿਦਿਆਰਥੀ ਬੇਚੈਨ ਹੋ ਰਿਹਾ ਸੀ। ਉਸਦੀ ਬੇਚੈਨੀ ਉਸਨੂੰ ਇਸ ਹੱਦ ਤੱਕ ਲੈ ਪਹੁੰਚੀ ਸੀ ਕਿ ਅਜੀਬ ਤਰੀਕੇ ਨਾਲ ਜ਼ਮੀਨ 'ਤੇ ਪੈਰ ਮਾਰਨ ਲਈ ਮਜਬੂਰ ਹੋ ਗਿਆ। ਇਸੇ ਹੱਦ 'ਤੇ ਆ ਕੇ ਉਸਨੇ ਕਿਹਾ- "ਜੇ ਤੈਨੂੰ ਪਰੇਸ਼ਾਨੀ ਹੋ ਰਹੀ ਹੈ ਤਾਂ ਤੂੰ ਜਾ ਸਕਦਾ ਏਂ। ਦਰਅਸਲ ਤੂੰ ਤਾਂ ਪਹਿਲਾਂ ਹੀ ਫੁਟ ਸਕਦਾ ਸੀ- ਕਿਸੇ ਨੂੰ ਤੇਰੀ ਇੱਥੇ ਕਮੀ ਨਾ ਲੱਗਦੀ। ਹਾਂ, ਹੋਰ ਕੀ, ਜਦੋਂ ਮੈਂ

77॥ ਮੁਕੱਦਮਾ