ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੱਕ ਉਸ ਔਰਤ ਨੂੰ ਸਹਿਲਾਉਂਦੇ ਹੋਏ ਅਤੇ ਆਪਣੇ ਖ਼ਾਲੀ ਹੱਥ ਨਾਲ ਉਸਦੀ ਬਾਂਹ ਨੂੰ ਦਬਾਈ ਉਹ ਕੇ. ਨੂੰ ਚਿੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਦੋ ਕਦਮ ਤੱਕ ਕੇ, ਉਸ ਵੱਲ ਭੱਜਿਆ, ਉਸਨੂੰ ਫੜ੍ਹਨ ਦੀ ਕੋਸ਼ਿਸ਼ ਵਿੱਚ ਅਤੇ ਜੇ ਜ਼ਰੂਰੀ ਲੱਗਦਾ ਤਾਂ ਉਸਦਾ ਗਲਾ ਦਬਾਉਣ ਦੇ ਲਈ, ਪਰ ਉਦੋਂ ਹੀ ਔਰਤ ਨੇ ਕਿਹਾ- "ਇਹ ਠੀਕ ਨਹੀਂ ਹੈ, ਮੈਜਿਸਟਰੇਟ ਸਾਹਬ ਨੇ ਮੈਨੂੰ ਬੁਲਾਵਾ ਭੇਜਿਆ ਹੈ। ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਇਹ ਛੋਟਾ ਹੈਵਾਨ..." ਅਤੇ ਜਿਵੇਂ ਉਹ ਬੋਲ ਹੀ ਰਹੀ ਸੀ, ਉਸਨੇ ਆਪਣਾ ਹੱਥ ਉਸ ਵਿਦਿਆਰਥੀ ਦੇ ਚਿਹਰੇ ਤੇ ਫੇਰਿਆ, "ਇਹ ਹੈਵਾਨ ਮੈਨੂੰ ਜਾਣ ਨਹੀਂ ਦੇਵੇਗਾ।"
"ਅਤੇ ਤੂੰ ਆਪਣਾ ਬਚਾਅ ਨਹੀਂ ਕਰਵਾਉਣਾ ਚਾਹੁੰਦੀ।" ਵਿਦਿਆਰਥੀ ਦੇ ਮੋਢੇ 'ਤੇ ਹੱਥ ਰੱਖ ਕੇ ਕੇ. ਚੀਕਿਆ। ਵਿਦਿਆਰਥੀ ਨੇ ਉਸਦੇ ਹੱਥ 'ਤੇ ਆਪਣੇ ਦੰਦ ਖਭੋ ਦਿੱਤੇ।
"ਨਹੀਂ!" ਉਹ ਔਰਤ ਜ਼ੋਰ ਨਾਲ ਚਿੱਲਾਈ ਅਤੇ ਦੋਵਾਂ ਹੱਥਾਂ ਨਾਲ ਕੇ. ਨੂੰ ਪਰੇ ਧੱਕਦੀ ਹੋਈ ਬੋਲੀ, "ਨਹੀਂ, ਨਹੀਂ, ਇਸਦੇ ਇਲਾਵਾ ਕੁੱਝ ਵੀ, ਆਖਰ ਤੂੰ ਕੀ ਬਕਵਾਸ ਸੋਚ ਰਿਹਾ ਏਂ। ਉਹ ਮੇਰੀ ਬਰਬਾਦੀ ਦਾ ਫ਼ਰਮਾਨ ਹੋਵੇਗਾ। ਉਸਨੂੰ 'ਕੱਲਾ ਛੱਡ ਦਿਓ। ਆਖਰਕਾਰ ਉਹ ਤਾਂ ਮੈਜਿਸਟਰੇਟ ਸਾਹਬ ਦੇ ਹੁਕਮ ਦੀ ਤਾਮੀਲ ਹੀ ਕਰ ਰਿਹਾ ਹੈ ਅਤੇ ਮੈਨੂੰ ਉਸਦੇ ਕੋਲ ਲੈ ਜਾ ਰਿਹਾ ਹੈ।"

"ਫੇਰ ਉਸਨੂੰ ਜਾਣ ਦੇ, ਅਤੇ ਤੂੰ, ਹੁਣ ਮੈਂ ਤੇਰੀ ਸ਼ਕਲ ਵੀ ਵੇਖਣਾ ਨਹੀਂ ਚਾਹੁੰਦਾ।" ਕੇ. ਨੇ ਬਹੁਤ ਜ਼ਿਆਦਾ ਨਿਰਾਸ਼ਾ ਅਤੇ ਗੁੱਸੇ ਨਾਲ ਕਿਹਾ, ਅਤੇ ਵਿਦਿਆਰਥੀ ਦੀ ਪਿੱਠ 'ਤੇ ਜ਼ੋਰ ਨਾਲ ਧੱਫਾ ਮਾਰਿਆ, ਜਿਸ ਨਾਲ ਉਹ ਥੋੜਾ ਜਿਹਾ ਤੰਗ ਹੋਇਆ ਪਰ ਛੇਤੀ ਹੀ ਸੰਭਲ ਕੇ ਖੜਾ ਹੋ ਗਿਆ ਅਤੇ ਖੁਸ਼ ਵਿਖਾਈ ਦੇਣ ਲੱਗਾ ਕਿ ਉਹ ਡਿੱਗਿਆ ਨਹੀਂ। ਕੇ. ਉਹਨਾਂ ਦੇ ਪਿੱਛੇ ਹੌਲੀ ਹੌਲੀ ਚੱਲਣ ਲੱਗਾ। ਉਹ ਯਕੀਨ ਹੋ ਗਿਆ ਸੀ ਕਿ ਇਹ ਉਸਦੀ ਪਹਿਲੀ ਫ਼ੈਸਲਾਕੁੰਨ ਹਾਰ ਹੈ, ਜਿਹੜੀ ਇਹਨਾਂ ਲੋਕਾਂ ਤੋਂ ਮਿਲੀ ਹੈ। ਕੁਦਰਤੀ ਤੌਰ 'ਤੇ ਇਹ ਬੇਚੈਨ ਹੋਣ ਦਾ ਕੋਈ ਕਾਰਨ ਨਹੀਂ ਸੀ। ਹਾਰ ਤਾਂ ਉਸਦੇ ਹੱਥ ਇਸ ਲਈ ਲੱਗੀ ਕਿਉਂਕਿ ਉਸਨੇ ਲੜਾਈ ਲੜੀ ਸੀ। ਜਦੋਂ ਤੱਕ ਉਹ ਘਰ 'ਚ ਰਹੇ ਅਤੇ ਆਪਣੀ ਆਮ ਜ਼ਿੰਦਗੀ ਜਿਉਂਦਾ ਰਹੇ, ਤਾਂ ਉਹ ਇਹਨਾਂ ਲੋਕਾਂ ਤੋਂ ਹਜ਼ਾਰ ਗੁਣਾ ਬਿਹਤਰ ਹੋਵੇਗਾ ਅਤੇ ਇਹਨਾਂ ਨੂੰ ਇੱਕ ਲੱਤ ਮਾਰ ਕੇ ਹੀ ਭਜਾ ਦਿੰਦਾ। ਅਤੇ ਜਿਵੇਂ ਹੀ ਉਹ ਆਪਣੇ ਅੰਦਰ ਕਈ ਹਾਸੇ ਵਾਲੇ ਦ੍ਰਿਸ਼ਾਂ ਬਾਰੇ 'ਚ ਸੋਚਣ ਲੱਗਾ ਜਿਹੜੇ ਇਸ ਵੇਲੇ ਉਹ ਸੋਚ

79॥ ਮੁਕੱਦਮਾ