ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਚਿਆਂ ਵਾਲੀ ਲਿਖਾਈ ਵਿੱਚ ਲਿਖੀ ਹੋਈ ਸੀ- "ਕਚਹਿਰੀ ਦਾ ਦਫ਼ਤਰ ਉੱਪਰ ਹੈ।"
ਕੀ ਕਚਹਿਰੀ ਦੇ ਦਫ਼ਤਰ ਫ਼ਲੈਟਾਂ ਦੇ ਇਸ ਬਲਾੱਕ ਦੀ ਸਭ ਤੋਂ ਉੱਪਰੀ ਮੰਜ਼ਿਲ 'ਤੇ ਹਨ? ਇਹ ਵਿਵਸਥਾ ਕੋਈ ਜ਼ਿਆਦਾ ਸਨਮਾਨ ਪੈਦਾ ਕਰਨ ਵਾਲੀ ਨਹੀਂ ਸੀ ਅਤੇ ਕਿਸੇ ਵੀ ਦੋਸ਼ੀ ਲਈ ਇਹ ਸੋਚਣਾ ਆਸ ਵਧਾਉਣ ਵਾਲਾ ਹੋ ਸਕਦਾ ਸੀ ਕਿ ਅਜਿਹੀਆਂ ਕਚਹਿਰੀਆਂ ਦੇ ਦਫ਼ਤਰ ਸਥਾਪਿਤ ਕਰਨ ਲਈ ਕੋਰਟ ਕੋਲ ਪੈਸੇ ਦੀ ਕਿੰਨੀ ਕਮੀ ਹੈ; ਇੱਕ ਅਜਿਹੀ ਜਗ੍ਹਾ 'ਤੇ ਜਿੱਥੇ ਰਹਿਣ ਵਾਲੇ ਕਿਰਾਏਦਾਰ ਜਿਹੜੇ ਆਪ ਵੀ ਬਹੁਤ ਗਰੀਬ ਸਨ, ਆਪਣਾ ਸਾਰਾ ਕੂੜਾ-ਕਰਕਟ ਸੁੱਟਦੇ ਹਨ। ਭਾਵੇਂ ਇਹ ਵੀ ਸੰਭਵ ਸੀ ਕਿ ਪੈਸਾ ਆਮ ਹੋਵੇ ਪਰ ਅਧਿਕਾਰੀ ਉਸਦੀ ਵਰਤੋਂ ਆਪਣੇ ਹਿਤਾਂ ਲਈ ਕਰਦੇ ਹੋਣ। ਇਸਦੇ ਪਿੱਛੋਂ ਹੀ ਨਿਆਂ ਪ੍ਰਕਿਰਿਆ ਵਿੱਚ ਇਸਦੇ ਪ੍ਰਯੋਗ ਦੀ ਵਾਰੀ ਆਉਂਦੀ ਸੀ। ਅਸਲ ਵਿੱਚ, ਕੇ. ਦੇ ਹੁਣ ਤੱਕ ਦੇ ਤਜੁਰਬਿਆਂ ਦੀ ਨਜ਼ਰ ਤੋਂ ਵੇਖਿਆ ਜਾਵੇ, ਤਾਂ ਇਹੀ ਜ਼ਿਆਦਾ ਸੰਭਾਵਨਾ ਬਣਦੀ ਸੀ। ਹਾਲਾਂਕਿ ਇਸ ਕੇਸ 'ਚ ਕਚਹਿਰੀ ਦਾ ਭ੍ਰਿਸ਼ਟਾਚਾਰ ਦੋਸ਼ੀ ਲਈ ਅਪਮਾਨਜਨਕ ਸੀ ਅਤੇ ਇਹ ਕਚਹਿਰੀ ਦੀ ਸੰਭਾਵਿਤ ਗਰੀਬੀ ਤੋਂ ਵਧੇਰੇ ਜ਼ਰੂਰੀ ਸੀ। ਹੁਣ ਕੇ. ਸਮਝਣ ਲੱਗਾ ਸੀ ਕਿ ਪਹਿਲੀ ਸੁਣਵਾਈ ਤੇ ਉਹ ਉਸਨੂੰ ਉੱਪਰੀ ਮੰਜ਼ਿਲ ਤੇ ਲਿਜਾਣ ਲਈ ਕਿਉਂ ਸ਼ਰਮਿੰਦਾ ਸਨ ਅਤੇ ਉਦੋਂ ਹੀ ਉਸਨੇ ਆਪਣੇ ਹੀ ਫ਼ਲੈਟਾਂ 'ਚ ਤੰਗ ਕਰਦੇ ਰਹੇ ਸਨ। ਕੇ. ਨੇ ਹੁਣ ਜਾਣਿਆ ਕਿ ਉਸਦੀ ਆਪਣੀ ਸਥਿਤੀ ਅਤੇ ਇਸ ਜੱਜ ਦੀ ਹਾਲਤ 'ਚ ਕਿੰਨਾ ਫ਼ਰਕ ਸੀ। ਉਹ ਉਸ ਸਿਖਰ 'ਤੇ ਕਿਵੇਂ ਆਰਾਮ ਨਾਲ ਬੈਠਾ ਹੈ ਜਦਕਿ ਕੇ. ਬੈਂਕ ਦੇ ਉਸ ਵੱਡੇ ਕਮਰੇ ਵਿੱਚ ਬੈਠਦਾ ਹੈ, ਜਿਸਦੇ ਨਾਲ ਇੱਕ ਹੋਰ ਛੋਟਾ ਕਮਰਾ ਜੁੜਿਆ ਹੋਇਆ ਹੈ ਅਤੇ ਉੱਥੋਂ ਉਹ ਸ਼ਹਿਰ ਦੇ ਰੁੱਝੇ ਚੌਰਾਹੇ ਨੂੰ ਆਪਣੀ ਖਿੜਕੀ ਦੇ ਪਾਰ ਵੇਖ ਸਕਦਾ ਹੈ। ਹਾਂ, ਉਸਦੇ ਕੋਲ ਰਿਸ਼ਵਤਖੋਰੀ ਜਾਂ ਗ਼ਬਨ ਤੋਂ ਪ੍ਰਾਪਤ ਹੋਈ ਕੋਈ ਵਾਧੂ ਆਮਦਨ ਨਹੀਂ ਸੀ, ਅਤੇ ਉਹ ਆਪਣੇ ਕਿਸੇ ਸਹਾਇਕ ਨੂੰ ਬਾਹਾਂ ਵਿੱਚ ਕਿਸੇ ਔਰਤ ਨੂੰ ਲੈ ਕੇ ਆਪਣੇ ਕਮਰੇ ਵਿੱਚ ਬੁਲਾਉਣ ਦਾ ਹੁਕਮ ਨਹੀਂ ਦੇ ਸਕਦਾ ਸੀ। ਪਰ ਕੇ, ਘੱਟ ਤੋਂ ਘੱਟ ਆਪਣੀ ਇਸ ਜ਼ਿੰਦਗੀ 'ਚ ਇਸਨੂੰ ਛੱਡ ਦੇਣ ਦਾ ਚਾਹਵਾਨ ਸੀ।

ਕੇ. ਅਜੇ ਤੱਕ ਉਸ ਨੋਟਿਸ ਦੇ ਸਾਹਮਣੇ ਹੀ ਖੜਾ ਸੀ ਜਦੋਂ ਇੱਕ ਆਦਮੀ ਪੌੜੀ ਚੜ੍ਹ ਕੇ ਉੱਪਰ ਆਇਆ। ਉਸਨੇ ਖੁੱਲ੍ਹ ਬੂਹੇ ਦੇ ਅੱਗੇ ਨਜ਼ਰ ਮਾਰ ਕੇ ਡਰਾਇੰਗ ਰੂਮ ਦਾ ਜਾਇਜ਼ਾ ਲਿਆ, ਜਿੱਥੋਂ ਕਚਹਿਰੀ ਦਾ ਕਮਰਾ ਵੀ ਵਿਖਾਈ

81॥ ਮੁਕੱਦਮਾ