"ਇਸ ਤਰ੍ਹਾਂ ਰੌਲਾ ਪਾਉਣ ਦੀ ਲੋੜ ਨਹੀਂ ਹੈ," ਅਰਦਲੀ ਫੁਸਫੁਸਾਇਆ, "ਇੱਥੇ ਚਾਰੇ ਪਾਸੇ ਦਫ਼ਤਰ ਹਨ। ਜੇ ਤੂੰ ਇੱਕੱਲਾ ਵਾਪਸ ਨਹੀਂ ਜਾਣਾ ਚਾਹੁੰਦਾ ਤਾਂ ਮੇਰੇ ਨਾਲ ਥੋੜ੍ਹਾ ਜਿਹਾ ਅੱਗੇ ਚੱਲ ਜਾਂ ਫ਼ਿਰ ਇੱਥੇ ਹੀ ਰੁਕ ਕੇ ਮੇਰੀ ਉਡੀਕ ਕਰ ਜਦੋਂ ਤੱਕ ਮੈਂ ਆਪਣਾ ਸੁਨੇਹਾ ਨਾ ਦੇ ਆਵਾਂ ਅਤੇ ਫ਼ਿਰ ਮੈਂ ਤੇਰੇ ਨਾਲ ਖੁਸ਼ੀ-ਖੁਸ਼ੀ ਵਾਪਸ ਤੁਰ ਪਵਾਂਗਾ।
"ਨਹੀਂ, ਨਹੀਂ, ਕੇ. ਬੋਲਿਆ, "ਮੈਂ ਉਡੀਕ ਨਹੀਂ ਕਰਾਂਗਾ। ਹੁਣ ਤੈਨੂੰ ਮੇਰੇ ਨਾਲ ਆਉਣਾ ਹੀ ਪਵੇਗਾ।"
ਕੇ. ਨੇ ਅਜੇ ਤੱਕ ਇਸ ਜਗ੍ਹਾ 'ਤੇ ਰਤਾ ਵੀ ਧਿਆਨ ਨਾਲ ਨਜ਼ਰ ਨਹੀਂ ਘੁਮਾਈ ਸੀ, ਜਿੱਥੇ ਇਸ ਜਗ੍ਹਾ 'ਤੇ ਉਹ ਮੌਜੂਦ ਸੀ, ਅਤੇ ਉੱਥੇ ਮੌਜੂਦ ਲੱਕੜ ਦੇ ਕਈ ਬੂਹਿਆਂ ਵਿੱਚੋਂ ਜਦੋਂ ਇੱਕ ਖੁਲ੍ਹਿਆ ਤਾਂ ਹੀ ਉਸਦਾ ਧਿਆਨ ਉੱਧਰ ਗਿਆ। ਇੱਕ ਕੁੜੀ ਜਿਹੜੀ ਕੇ. ਦੀ ਉੱਚੀ ਅਵਾਜ਼ ਸੁਣ ਕੇ ਇੱਧਰ ਆ ਗਈ ਸੀ, ਸਾਹਮਣੇ ਪੇਸ਼ ਹੋਈ ਅਤੇ ਬੋਲੀ-
"ਤੁਸੀਂ ਕੀ ਚਾਹੁੰਦੇ ਹੋਂ ਸ਼੍ਰੀਮਾਨ?" ਉਸਦੇ ਪਿੱਛੇ ਫੈਲੇ ਹਲਕੇ ਹਨੇਰੇ ਵਿੱਚ ਕੇ. ਨੇ ਵੇਖਿਆ ਕਿ ਕੋਈ ਤੁਰਿਆ ਆ ਰਿਹਾ ਹੈ। ਕੇ. ਨੇ ਆਪਣੀ ਨਜ਼ਰ ਅਰਦਲੀ ਵੱਲ ਭਜਾਈ। ਆਖ਼ਰ ਉਸਨੇ ਹੀ ਤਾਂ ਕਿਹਾ ਸੀ ਕਿ ਕੇ. ਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਦਾ ਅਤੇ ਫ਼ਿਰ ਵੀ ਇੱਥੇ ਦੋ ਅਜਿਹੇ ਲੋਕ ਮੌਜੂਦ ਹੋ ਗਏ ਸਨ। ਹੁਣ ਬਹੁਤਾ ਵਕ਼ਤ ਨਹੀਂ ਲੱਗੇਗਾ ਕਿ ਅਧਿਕਾਰੀ ਉਸਦੇ ਵੱਲ ਧਿਆਨ ਦੇਣ ਲੱਗਣਗੇ, ਉਸਦੀ ਮੌਜੂਦਗੀ ਦੇ ਬਾਰੇ ਵਿੱਚ ਸਫ਼ਾਈ ਮੰਗਣਗੇ। ਹੁਣ ਕਿਉਂਕਿ ਇੱਕ ਦਮ ਢੁੱਕਵਾਂ ਅਤੇ ਮੰਨਣਯੋਗ ਸਪੱਸ਼ਟੀਕਰਨ ਤਾਂ ਇਹੀ ਸੀ ਕਿ ਉਹ ਅਗਲੀ ਸੁਣਵਾਈ ਦੀ ਤਰੀਕ ਪੁੱਛਣ ਲਈ ਇੱਥੇ ਆਇਆ ਹੈ, ਪਰ ਇਹ ਸਪੱਸ਼ਟੀਕਰਨ ਅਜਿਹਾ ਸੀ ਕਿ ਉਹ ਦੇਣ ਦਾ ਕਤੱਈ ਇੱਛੁਕ ਨਹੀਂ ਸੀ, ਖ਼ਾਸ ਕਰਕੇ ਕਿਉਂਕਿ ਇਹ ਸੱਚਾਈ ਨਹੀਂ ਸੀ, ਕਿਉਂਕਿ ਉਸਦੇ ਇੱਥੇ ਆਉਣ ਦਾ ਕਾਰਨ ਸਿਰਫ਼ ਜਿਗਿਆਸਾ ਸੀ, ਜਾਂ ਇਹ ਸਾਬਤ ਕਰਨ ਦੀ ਇੱਛਾ ਸੀ ਕਿ ਇਸ ਕਾਨੂੰਨੀ ਵਿਵਸਥਾ ਦਾ ਅੰਦਰੂਨੀ ਚਿਹਰਾ ਵੀ ਬਾਹਰੀ ਚਿਹਰੇ ਜਿੰਨਾ ਹੀ ਵਿਰੋਧੀ ਲੱਗਣ ਵਾਲਾ ਹੈ। ਅਤੇ ਹੁਣ ਲੱਗ ਰਿਹਾ ਸੀ ਕਿ ਉਸਦੀ ਇਹ ਕਲਪਨਾ ਸਹੀ ਸੀ, ਅਤੇ ਹੁਣ ਉਹ ਇਸ ਮਨੋ-ਸਥਿਤੀ ਵਿੱਚ ਨਹੀਂ ਸੀ ਕਿ ਕਿਸੇ ਸੀਨੀਅਰ ਅਧਿਕਾਰੀ ਦਾ ਸਾਹਮਣਾ ਕਰ ਸਕੇ, ਜਿਹੜਾ ਕਿਸੇ ਵੀ ਦਰਵਾਜ਼ੇ 'ਚੋਂ ਨਿਕਲ ਕੇ ਉਸਦੇ ਸਾਹਮਣੇ ਆ ਸਕਦਾ ਸੀ। ਹੁਣ ਉਹ ਵਾਪਸ ਜਾਣਾ ਚਾਹੁੰਦਾ ਸੀ। ਜਾਂ ਤਾਂ ਅਰਦਲੀ ਦੇ ਨਾਲ, ਜਾਂ 'ਕੱਲਾ ਹੀ, ਜੇ ਉਸਨੇ ਜਾਣਾ
90॥ ਮੁਕੱਦਮਾ