ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਹੈ ਤਾਂ।
ਪਰ ਉੱਥੇ ਚੁੱਪਚਾਪ ਖੜੇ ਰਹਿਣ ਕਰਕੇ ਲੋਕਾਂ ਦਾ ਧਿਆਨ ਉਸ ਵੱਲ ਹੋ ਗਿਆ ਸੀ, ਅਤੇ ਅਸਲ 'ਚ ਉਹ ਕੁੜੀ ਅਤੇ ਅਰਦਲੀ ਦੋਵੇਂ ਹੀ ਉਸਨੂੰ ਇੰਝ ਵੇਖ ਰਹੇ ਸਨ ਜਿਵੇਂ ਆਉਣ ਵਾਲੇ ਪਲ ਵਿੱਚ ਹੀ ਉਸਦੇ ਅੰਦਰ ਕੋਈ ਬਹੁਤ ਵੱਡੀ ਤਬਦੀਲੀ ਆਉਣ ਵਾਲੀ ਹੋਵੇ ਅਤੇ ਉਹ ਉਸਨੂੰ ਹੁੰਦੇ ਹੋਏ ਵੇਖਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦੇ ਸਨ। ਉਹ ਆਦਮੀ ਜਿਸਨੂੰ ਕੇ. ਨੇ ਕੁੱਝ ਦੂਰੀ 'ਤੇ ਪਹਿਲਾਂ ਵੇਖਿਆ ਸੀ, ਹੁਣ ਬੂਹੇ 'ਤੇ ਕੋਲ ਆ ਖੜਾ ਸੀ। ਉਸਨੇ ਬੂਹੇ ਦੇ ਉੱਪਰ ਲੱਗੀ ਕੁੜੀ ਨੂੰ ਆਪਣੇ ਹੱਥਾਂ ਨਾਲ ਫੜਿਆ ਹੋਇਆ ਸੀ ਅਤੇ ਬੇਚੈਨ ਆਦਮੀ ਦੀ ਤਰ੍ਹਾਂ ਆਪਣੀਆਂ ਅੱਡੀਆਂ ਉੱਪਰ ਕਰਕੇ ਤੁਰਿਆ ਆ ਰਿਹਾ ਸੀ। ਪਰ ਕੁੜੀ ਨੇ ਸਭ ਤੋਂ ਪਹਿਲਾਂ ਇਹ ਮਹਿਸੂਸ ਕੀਤਾ ਕਿ ਕੇ. ਦਾ ਰਵੱਈਆ ਉਸਦੇ ਅੰਦਰ ਕਿਸੇ ਬੇਚੈਨੀ ਦੇ ਕਾਰਨ ਹੀ ਅਜਿਹਾ ਹੈ; ਉਹ ਇੱਕ ਕੁਰਸੀ ਲਿਆਈ ਅਤੇ ਕਿਹਾ- "ਕੀ ਤੁਸੀਂ ਬੈਠਣਾ ਚਾਹੇਂਗਾ?"
ਉਹ ਫ਼ੌਰਨ ਬੈਠ ਗਿਆ, ਅਤੇ ਜਿਵੇਂ ਹੋਰ ਵਧੇਰੇ ਆਰਾਮ ਕਰਨ ਲਈ, ਉਸਨੇ ਆਪਣੀਆਂ ਕੂਹਾਣੀਆਂ ਕੁਰਸੀ ਦੀਆਂ ਬਾਹਾਂ 'ਤੇ ਟਿਕਾ ਦਿੱਤੀਆਂ।
"ਤੁਸੀਂ ਕੁੱਝ ਬੇਆਰਾਮੀ ਮਹਿਸੂਸ ਕਰ ਰਹੇ ਹੋਂ, ਕਿ ਨਹੀਂ?" ਉਸਨੇ ਉਸ ਤੋਂ ਪੁੱਛਿਆ। ਹੁਣ ਉਸਨੇ ਕੁੜੀ ਦੇ ਚਿਹਰੇ ਨੂੰ ਠੀਕ ਸਾਹਮਣੇ ਵੇਖਿਆ, ਉਸ ਉੱਤੇ ਉਹ ਦੁੱਖ ਦਾ ਭਾਵ ਮੌਜੂਦ ਸੀ ਜਿਹੜਾ ਬਹੁਤ ਸਾਰੀਆਂ ਸੋਹਣੀਆਂ ਅਤੇ ਜਵਾਨ ਔਰਤਾਂ ਦੇ ਚਿਹਰੇ 'ਤੇ ਜਵਾਨੀ ਦੇ ਦਿਨਾਂ 'ਚ ਆ ਜਾਂਦਾ ਹੈ।

"ਇਸਦੀ ਫ਼ਿਕਰ ਨਾ ਕਰੋ," ਉਹ ਬੋਲੀ, "ਇੱਥੇ ਸਭ ਕੁੱਝ ਅਸਧਾਰਨ ਨਹੀਂ ਹੈ, ਲਗਭਗ ਹਰੇਕ ਨੂੰ ਇਹ ਝਟਕਾ ਲੱਗਦਾ ਹੀ ਹੈ, ਜਦੋਂ ਉਹ ਪਹਿਲੀ ਵਾਰ ਇੱਥੇ ਆਉਂਦਾ ਹੈ। ਤੂੰ ਵੀ ਇੱਥੇ ਪਹਿਲੀ ਵਾਰ ਹੀ ਆਇਆ ਏਂ, ਕਿ ਨਹੀਂ? ਤਾਂ ਫ਼ਿਰ ਇੱਥੇ ਕੁੱਝ ਵੀ ਅਸਧਾਰਨ ਨਹੀਂ ਹੈ, ਸੂਰਜ ਦੀ ਗਰਮੀ ਛੱਤ ਦੀ ਲੱਕੜ ਤੋਂ ਹੇਠਾਂ ਆਉਂਦੀ ਹੈ, ਅਤੇ ਗਰਮ ਲੱਕੜ ਹਵਾ ਨੂੰ ਇੱਕ ਦਮ ਬੰਦ ਅਤੇ ਭਾਰਾ ਬਣਾ ਦਿੰਦੀ ਹੈ। ਇਸ ਲਈ ਇਹ ਜਗ੍ਹਾ ਦਫ਼ਤਰਾਂ ਲਈ ਠੀਕ ਨਹੀਂ ਹੈ। ਇਸਦੇ ਬਾਕੀ ਜਿਹੜੇ ਵੀ ਫ਼ਾਇਦੇ ਹੋਣ, ਪਰ ਜਿੱਥੋਂ ਤੱਕ ਹਵਾ ਦਾ ਸਵਾਲ ਹੈ, ਉਹਨਾਂ ਦਿਨਾਂ ਵਿੱਚ ਜਦੋਂ ਮੁੱਦਈ ਲੋਕਾਂ ਦੀ ਭੀੜ ਇੱਥੇ ਆਉਂਦੀ-ਜਾਂਦੀ ਹੈ (ਅਤੇ ਇਸ ਤੋਂ ਮਤਲਬ ਹੈ ਕਿ ਲਗਭਗ ਹਰ ਰੋਜ਼) ਤੁਸੀਂ ਇੱਥੇ ਠੀਕ ਤਰ੍ਹਾਂ ਸਾਹ ਨਹੀਂ ਲੈ ਸਕਦੇ। ਅਤੇ ਜਦੋਂ ਤੁਸੀਂ ਆਪਣੀ ਕਲਪਨਾ 'ਤੇ ਜ਼ੋਰ ਦਿਓ ਕਿ ਜਦੋਂ ਇੱਧਰ ਕੱਪੜੇ

91॥ ਮੁਕੱਦਮਾ