ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/92

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕੰਧਾਂ ਉੱਪਰ ਰਹਿ-ਰਹਿ ਕੇ ਹਮਲਾ ਕਰ ਰਿਹਾ ਹੈ, ਜਿਵੇਂ ਕਿ ਗੈਲਰੀ ਦੇ ਆਖਰੀ ਕਿਨਾਰੇ ਤੋਂ, ਟੁੱਟਦੀਆਂ ਲਹਿਰਾਂ ਦੀ ਤਰ੍ਹਾਂ ਖੌਫ਼ਨਾਕ ਅਵਾਜ਼ਾਂ ਅੰਦਰ ਚਲੀਆਂ ਆ ਰਹੀਆਂ ਹਨ, ਜਿਵੇਂ ਕਿ ਇਹ ਗੈਲਰੀ ਕਿਸੇ ਢਲਾਨਦਾਰ ਕੋਣ 'ਤੇ ਟਕਰਾ ਰਿਹਾ ਹੈ, ਅਤੇ ਇਸਦੇ ਦੋਵੇਂ ਪਾਸੇ ਮੌਜੂਦ ਮੁੱਦਈ ਵਾਰੋ-ਵਾਰੀ ਉੱਪਰ ਹੇਠਾਂ ਹੋ ਰਹੇ ਹਨ। ਕੁੜੀ ਅਤੇ ਉਸ ਆਦਮੀ ਦੀ ਸ਼ਾਂਤੀ, ਜਿਹੜੇ ਉਸਨੂੰ ਨਿਰਦੇਸ਼ ਦੇਈ ਜਾ ਰਹੇ ਸਨ, ਇਸ ਸਭ ਨੂੰ ਸਮਝ ਸਕਣ ਵਿੱਚ ਹੋਰ ਮੁਸ਼ਕਲਾਂ ਪੈਦਾ ਕਰ ਰਹੇ ਸਨ। ਉਹ ਉਹਨਾਂ ਦੇ ਤਰਸ ਉੱਤੇ ਸੀ, ਜੇ ਉਹ ਉਸਨੂੰ ਛੱਡ ਦੇਣ ਤਾਂ ਉਹ ਕੁੱਤੇ ਦੇ ਵਾਂਗ ਹੇਠਾਂ ਡਿੱਗ ਪਵੇਗਾ। ਉਹਨਾਂ ਦੀਆਂ ਛੋਟੀਆਂ-ਛੋਟੀਆਂ ਅੱਖਾਂ 'ਚੋਂ ਆਰ-ਪਾਰ ਹੋਣ ਵਾਲੀਆਂ ਨਜ਼ਰਾਂ ਚਮਕੀਆਂ, ਕੇ. ਉਹਨਾਂ ਦੀ ਧੀਮੀ ਚਾਲ ਨੂੰ ਮਹਿਸੂਸ ਕਰ ਰਿਹਾ ਸੀ, ਪਰ ਉਹਨਾਂ ਦੇ ਵਿਚਕਾਰ ਉਹ ਡਿੱਗ ਨਹੀਂ ਰਿਹਾ ਸੀ, ਕਿਉਂਕਿ ਕਦਮ ਦਰ ਕਦਮ ਉਹ ਉਸਨੂੰ ਘਸੀਟੀ ਜਾ ਰਹੇ ਸਨ।

ਅੰਤ ਉਸਨੇ ਮਹਿਸੂਸ ਕਰ ਲਿਆ ਕਿ ਉਹ ਉਸਦੇ ਨਾਲ ਗੱਲਾਂ ਕਰ ਰਹੇ ਸਨ, ਪਰ ਉਹੀ ਉਹਨਾਂ ਨੂੰ ਨਹੀਂ ਸਮਝ ਪਾ ਰਿਹਾ ਹੈ, ਉਹ ਸਿਰਫ਼ ਉਸੇ ਸ਼ੋਰ ਨੂੰ ਸੁਣ ਰਿਹਾ ਸੀ ਜਿਹੜਾ ਹਰ ਚੀਜ਼ ਦੇ ਅੰਦਰ ਭਰਿਆ ਪਿਆ ਸੀ ਅਤੇ ਜਿਸਦੇ ਰਾਹੀਂ ਸਾਇਰਨ ਦੀ ਤਰ੍ਹਾਂ ਲਗਾਤਾਰ ਵੱਜਦੀ ਇੱਕ ਅਵਾਜ਼ ਨਿਕਲਦੀ ਲੱਗ ਰਹੀ ਸੀ।
"ਹੋਰ ਉੱਚੇ," ਆਪਣੇ ਸਿਰ ਨੂੰ ਝੁਕਾਈ ਉਸਨੇ ਘੁਸਰ-ਮੁਸਰ ਕੀਤੀ ਅਤੇ ਉਸਨੂੰ ਸ਼ਰਮ ਮਹਿਸੂਸ ਹੋਈ ਕਿਉਂਕਿ ਉਹ ਜਾਣਦਾ ਸੀ ਕਿ ਉਹ ਤਾਂ ਕਾਫ਼ੀ ਉੱਚਾ ਹੀ ਬੋਲ ਰਹੇ ਸਨ, ਚਾਹੇ ਉਸਨੇ ਕੁੱਝ ਵੀ ਨਾ ਸਮਝਿਆ ਹੋਵੇ। ਫੇਰ ਆਖ਼ਰਕਾਰ, ਜਿਵੇਂ ਉਸਦੇ ਸਾਹਮਣੇ ਦੀ ਕੰਧ ਦੋਫਾੜ ਹੋ ਗਈ, ਤਾਜ਼ਾ ਹਵਾ ਦਾ ਇੱਕ ਬੁੱਲਾ ਉਸਦੇ ਵੱਲ ਵਧਿਆ ਅਤੇ ਕਿਤੇ ਕੋਲ ਹੀ ਉਸਨੇ ਕਿਸੇ ਨੂੰ ਬੋਲਦੇ ਹੋਏ ਸੁਣਿਆ, "ਪਹਿਲਾਂ ਤਾਂ ਉਹ ਜਾਣਾ ਚਾਹੁੰਦਾ ਹੈ, ਅਤੇ ਜਦੋਂ ਤੁਸੀਂ ਉਸਨੂੰ ਸੌ ਵਾਰ ਦੱਸੋਂ ਕਿ ਬਾਹਰ ਜਾਣ ਦਾ ਰਸਤਾ ਇੱਧਰ ਹੈ ਤਾਂ ਉਹ ਹਿੱਲਦਾ ਵੀ ਨਹੀਂ।"

ਕੇ. ਨੂੰ ਹੁਣ ਮਹਿਸੂਸ ਕੀਤਾ ਕਿ ਉਹ ਬੂਹੇ ਦੇ ਕੋਲ ਖੜ੍ਹਾ ਹੈ, ਜਿਹੜਾ ਸਿੱਧਾ ਬਾਹਰ ਖੁੱਲ੍ਹਦਾ ਹੈ ਅਤੇ ਜਿਹੜਾ ਕੁੜੀ ਨੇ ਉਸਦੇ ਜਾਣ ਲਈ ਖੋਲ੍ਹ ਦਿੱਤਾ ਸੀ। ਹੁਣ ਉਸਨੂੰ ਮਹਿਸੂਸ ਹੋਇਆ ਕਿ ਅਚਾਨਕ ਉਸਦੀ ਸਾਰੀ ਤਾਕਤ ਵਾਪਸ ਪਰਤ ਆਈ ਹੈ ਅਤੇ ਆਜ਼ਾਦੀ ਨੂੰ ਮਹਿਸੂਸ ਕਰਨ ਲਈ ਉਸਨੇ ਛੇਤੀ ਨਾਲ ਪਹਿਲੀ ਪੌੜੀ 'ਤੇ ਪੈਰ ਧਰਿਆ ਤੇ ਆਪਣੇ ਮੁੱਦਈਆਂ ਨੂੰ ਅਲਵਿਦਾ ਆਖ ਦਿੱਤੀ, ਜਿਹੜੇ ਉਸਦੇ ਵੱਲ ਝੁਕ ਆਏ ਸਨ।

98॥ ਮੁਕੱਦਮਾ