ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਹਾਈ

ਅਜ਼ਾਦੀ ਦੀ ਕੀਮਤ-
ਪਾਕਿਸਤਾਨ।
ਦੋ ਟੁਕੜੇ,
ਅਭਾਗਾ,
ਹਿੰਦੁਸਤਾਨ।
ਆਗੂੱਆਂ ਦਾ ਦੋਸ਼।
ਮੁਲਕ ਦੀ ਕਿਸਮਤ ਦਾ
ਫੈਸਲਾ ਕਰ ਕੇ-
ਫੇਰ ਆਈ ਏ ਹੋਸ਼।
ਦੱਸਨ
ਜਵਾਬ ਦੇਨ-
ਕਿਓ?
ਅਜ਼ਾਦੀ ਦੀ ਦੇਵੀ ਅੱਗੇ
ਦਿੱਤੀ ਕੁਰਬਾਨੀ
ਪੰਜਾਬ ਦੀ।
ਬੰਗਾਲ ਦੀ।

੧੦੬